ਘਰ ਦੀ ਛੱਤ 'ਤੇ ਮਿਲੇ ਨੋਟਾਂ ਨਾਲ ਭਰੇ ਦੋ ਬੈਗ, ਵੇਖ ਕੇ ਪੂਰਾ ਟੱਬਰ ਰਹਿ ਗਿਆ ਹੱਕਾ-ਬੱਕਾ

11/12/2020 10:43:58 AM

ਮੇਰਠ— ਉੱਤਰ ਪ੍ਰਦੇਸ਼ ਦੇ ਮੇਰਠ 'ਚ ਇਕ ਪਰਿਵਾਰ ਉਸ ਸਮੇਂ ਹੈਰਾਨ ਰਹਿ ਗਿਆ, ਜਦੋਂ ਬੁੱਧਵਾਰ ਦੀ ਸਵੇਰ ਨੂੰ ਘਰ ਦੀ ਛੱਤ 'ਤੇ ਨੋਟਾਂ ਅਤੇ ਗਹਿਣਿਆਂ ਨਾਲ ਭਰੇ ਦੋ ਬੈਗ ਮਿਲੇ। ਦਰਅਸਲ ਇਹ ਉੱਪਰ ਵਾਲੇ ਦੀ ਮਿਹਰਬਾਨੀ ਨਹੀਂ ਸਗੋਂ ਇਕ ਚੋਰ ਦਾ ਕਾਰਨਾਮਾ ਸੀ। ਮੇਰਠ ਦੇ ਮਿਸ਼ਨ ਕਪਾਊਂਡ ਏਰੀਆ 'ਚ ਦੋ ਦਿਨ ਪਹਿਲਾਂ 40 ਲੱਖ ਰੁਪਏ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਸੀ। ਨੋਟਾਂ ਨਾਲ ਭਰੇ ਬੈਗ ਦੀ ਜਾਣਕਾਰੀ ਤੁਰੰਤ ਪੁਲਸ ਨੂੰ ਦਿੱਤੀ ਗਈ। ਸਦਰ ਪੁਲਸ ਥਾਣੇ ਦੇ ਇੰਚਾਰਜ ਦਿਨੇਸ਼ ਬਘੇਲ ਨੇ ਦੱਸਿਆ ਕਿ ਬੈਗ 'ਚ ਗਹਿਣਿਆਂ ਤੋਂ ਇਲਾਵਾ 14 ਲੱਖ ਰੁਪਏ ਨਕਦ ਸੀ। ਗਹਿਣਿਆਂ ਦੀ ਕੀਮਤ ਕਿੰਨੀ ਹੈ, ਇਸ ਦਾ ਮੁਲਾਂਕਣ ਕਰਨਾ ਬਾਕੀ ਹੈ। ਉਨ੍ਹਾਂ ਦੱਸਿਆ ਕਿ ਏਰੀਆ ਵਿਚ ਦੋ ਦਿਨ ਪਹਿਲਾਂ ਮੈਟਰਸ (ਗੱਦਿਆਂ) ਦਾ ਬਿਜ਼ਨੈੱਸ ਕਰਨ ਵਾਲੇ ਪਵਨ ਸਿੰਘਲ ਦੇ ਘਰ 'ਚ ਚੋਰੀ ਹੋਈ ਸੀ।

ਇਹ ਵੀ ਪੜ੍ਹੋ: ਮਾਂ ਨੂੰ ਮਿਲਿਆ 19 ਮਹੀਨਿਆਂ ਤੋਂ ਲਾਪਤਾ 'ਕਲੇਜੇ ਦਾ ਟੁਕੜਾ', ਕਿਹਾ- ਇਹ ਮੇਰੇ ਲਈ ਦੀਵਾਲੀ ਦਾ ਤੋਹਫ਼ਾ

ਅਗਲੇ ਦਿਨ ਯਾਨੀ ਕਿ ਬੁੱਧਵਾਰ ਸਵੇਰੇ ਸਿੰਘਲ ਦੇ ਗੁਆਂਢੀ ਵਰੁਣ ਸ਼ਰਮਾ ਦੀ ਛੱਤ 'ਤੇ ਦੋ ਬੈਗ ਮਿਲੇ। ਵਰੁਣ ਨੇ ਦੱਸਿਆ ਕਿ ਮੈਂ ਸਵੇਰੇ ਛੱਤ 'ਤੇ ਦੋ ਬੈਗ ਵੇਖੇ, ਜਿਸ 'ਚ ਨੋਟ ਭਰੇ ਹੋਏ ਸਨ। ਮੈਨੂੰ ਚੋਰੀ ਦੇ ਮਾਲ ਦਾ ਸ਼ੱਕ ਹੋਇਆ ਅਤੇ ਮੈਂ ਪੁਲਸ ਨੂੰ ਸੂਚਿਤ ਕਰਨ ਦਾ ਫ਼ੈਸਲਾ ਲਿਆ। ਵਰੁਣ ਨੇ ਕਿਹਾ ਕਿ ਚੋਰ ਨੇ ਚੋਰੀ ਕਰ ਕੇ ਮੇਰੀ ਘਰ ਦੀ ਛੱਤ 'ਤੇ ਬੈਗ ਛੱਡ ਦਿੱਤੇ ਹੋਣਗੇ, ਤਾਂ ਕਿ ਬਾਅਦ 'ਚ ਵਾਪਸ ਲੈ ਕੇ ਜਾ ਸਕੇ। ਪੁਲਸ ਸੂਤਰਾਂ ਮੁਤਾਬਕ ਸ਼ੱਕ ਦੀ ਸੂਈ ਰਾਜੂ ਨੇਪਾਲੀ 'ਤੇ ਹੈ, ਜੋ ਬਿਜ਼ਨੈੱਸਮੈਨ ਦੇ ਘਰ ਦੋ ਸਾਲ ਪਹਿਲਾਂ ਘਰੇਲੂ ਨੌਕਰ ਸੀ ਅਤੇ ਬਾਅਦ 'ਚ ਉਸ ਨੇ ਕੰਮ ਛੱਡ ਦਿੱਤਾ ਸੀ। ਲੰਬੇ ਸਮੇਂ ਤੋਂ ਗਾਇਬ ਰਹਿਣ ਤੋਂ ਬਾਅਦ ਰਾਜੂ ਨੇਪਾਲੀ ਹਾਲ ਹੀ 'ਚ ਵਾਪਸ ਪਰਤਿਆ ਸੀ।

ਇਹ ਵੀ ਪੜ੍ਹੋ: ਬੱਚੇ ਨੂੰ ਬੈਗ 'ਚ ਚਿੱਠੀ ਨਾਲ ਲਵਾਰਿਸ ਛੱਡ ਗਿਆ ਪਿਤਾ, ਲਿਖਿਆ- 'ਕੁਝ ਦਿਨ ਮੇਰੇ ਪੁੱਤ ਨੂੰ ਪਾਲ ਲਓ'

ਨੌਕਰ ਰਾਜੂ ਨੇਪਾਲ ਘਰ ਦੇ ਮੈਂਬਰਾਂ ਨਾਲ ਚੰਗੀ ਤਰ੍ਹਾਂ ਵਾਕਿਫ਼ ਸੀ, ਇਸ ਲਈ ਗਾਰਡ ਨੇ ਵੀ ਉਸ ਨੂੰ ਨਹੀਂ ਰੋਕਿਆ। ਘਰ ਦਾ ਕੀਮਤੀ ਸਾਮਾਨ ਚੋਰੀ ਕਰਨ ਤੋਂ ਬਾਅਦ ਨੌਕਰ ਰਾਜੂ ਨੇਪਾਲੀ ਉੱਥੋਂ ਫਰਾਰ ਹੋ ਗਿਆ। ਜਿਸ ਸਮੇਂ ਇਹ ਚੋਰੀ ਹੋਈ, ਉਸ ਸਮੇਂ ਪੁਰਸ਼ ਮੈਂਬਰ ਦੁਕਾਨ 'ਤੇ ਗਏ ਹੋਏ ਸਨ ਅਤੇ ਜਨਾਨੀਆਂ ਸ਼ਾਪਿੰਗ ਲਈ ਬਾਹਰ ਗਈਆਂ ਸਨ। ਇਹ ਪੂਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਓਧਰ ਪੁਲਸ ਨੂੰ ਦਿੱਤੇ ਬਿਆਨ ਵਿਚ ਸਿੰਘਲ ਨੇ ਦੱਸਿਆ ਕਿ ਮੈਂ ਆਪਣੇ ਸਾਮਾਨ ਦੀ ਲਿਸਟ ਬਣਾਵਾਂਗਾ ਅਤੇ ਫਿਰ ਸ਼ਿਕਾਇਤ ਦਰਜ ਕਰਵਾਵਾਂਗਾ। ਪਰਿਵਾਰਕ ਸੂਤਰਾਂ ਮੁਤਾਬਕ ਚੋਰੀ ਹੋਈ ਸਾਮਾਨ ਦੀ ਕੁੱਲ ਕੀਮਤ 40 ਲੱਖ ਰੁਪਏ ਤੱਕ ਸੀ।

ਇਹ ਵੀ ਪੜ੍ਹੋ: ਫਤਿਹਵੀਰ ਦੀ ਯਾਦ ਨੂੰ ਤਾਜ਼ਾ ਕਰ ਗਿਆ 'ਪ੍ਰਹਿਲਾਦ', 90 ਘੰਟੇ ਲੜਦਾ ਰਿਹੈ ਜ਼ਿੰਦਗੀ ਤੇ ਮੌਤ ਦੀ ਜੰਗ

ਇਹ ਵੀ ਪੜ੍ਹੋ:  ਆਨਲਾਈਨ ਕਲਾਸ ਮਗਰੋਂ 11 ਸਾਲ ਦੇ ਮਾਸੂਮ ਵਿਦਿਆਰਥੀ ਨੇ ਆਪਣੀ ਟਾਈ ਨਾਲ ਲਿਆ ਫਾਹਾ

ਇਹ ਵੀ ਪੜ੍ਹੋ: ਮਾਤਾ ਵੈਸ਼ਨੋ ਦੇਵੀ ਦੇ ਭਗਤਾਂ ਨੂੰ ਦੀਵਾਲੀ ਦਾ ਤੋਹਫ਼ਾ, ਸ਼ਰਾਈਨ ਬੋਰਡ ਨੇ ਜਾਰੀ ਕੀਤੇ ਸੋਨੇ-ਚਾਂਦੀ ਦੇ ਸਿੱਕੇ


Tanu

Content Editor

Related News