ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲੋਕਤੰਤਰ ਬਚਾਉਣ ਦੀਆਂ ਚੋਣਾਂ ਹਨ: ਅਖਿਲੇਸ਼ ਯਾਦਵ

Tuesday, Feb 22, 2022 - 04:55 PM (IST)

ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲੋਕਤੰਤਰ ਬਚਾਉਣ ਦੀਆਂ ਚੋਣਾਂ ਹਨ: ਅਖਿਲੇਸ਼ ਯਾਦਵ

ਪ੍ਰਯਾਗਰਾਜ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ (ਸਪਾ) ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੇ ਮੰਗਲਵਾਰ ਨੂੰ ਕਿਹਾ ਕਿ ਸੂਬੇ ’ਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਲੋਕਤੰਤਰ ਬਚਾਉਣ ਲਈ ਚੋਣਾਂ ਹਨ। ਸ਼ਹਿਰ ਤੋਂ 30 ਕਿਲੋਮੀਟਰ ਦੂਰ ਯਮੁਨਾਨਗਰ ਦੇ ਕਰਛਨਾ ਵਿਧਾਨ ਸਭਾ ਖੇਤਰ ’ਚ ਭੀਰਪੁਰ ’ਚ ਇਕ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਯਾਦਵ ਨੇ ਕਿਹਾ ਕਿ ਇਹ ਕੋਈ ਸਾਧਾਰਣ ਚੋਣਾਂ ਨਹੀਂ ਹਨ। ਇਹ ਚੋਣਾਂ ਉੱਤਰ ਪ੍ਰਦੇਸ਼ ਦੀ ਕਿਸਮਤ ਨੂੰ ਬਦਲਣ ਦੇ ਨਾਲ-ਨਾਲ ਲੋਕਤੰਤਰ ਨੂੰ ਬਚਾਉਣ ਦੀਆਂ ਚੋਣਾਂ ਹਨ। 

ਅਖਿਲੇਸ਼ ਨੇ ਕਿਹਾ ਕਿ ਜਦੋਂ ਤੋਂ ਭਾਜਪਾ ਸਰਕਾਰ ਆਈ ਹੈ, ਇਸ ਨੇ ਬੇਰੁਜ਼ਗਾਰੀ ਅਤੇ ਮਹਿੰਗਾਈ ਵਧਾਈ ਹੈ। ਭਾਜਪਾ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਾਜਪਾ ਦੇ ਛੋਟੇ ਆਗੂ ਝੂਠ ਬੋਲਦੇ ਹਨ, ਜੋ ਵੱਡੇ ਆਗੂ ਹਨ, ਉਹ ਵੱਡਾ ਝੂਠ ਬੋਲਦੇ ਹਨ ਅਤੇ ਜੋ ਸਭ ਤੋਂ ਵੱਡੇ ਆਗੂ ਹਨ, ਉਹ ਸਭ ਤੋਂ ਵੱਡਾ ਝੂਠ ਬੋਲ ਰਹੇ ਹਨ। ਯਾਦਵ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਸਿੱਖਿਆ ਮਿੱਤਰਾਂ ਦੀ ਮਦਦ ਕਰਨਾ ਅਤੇ ਸਿੱਖਿਆ ਵਿਭਾਗ ’ਚ ਖਾਲੀ ਪਈਆਂ ਲੱਖਾਂ ਨੌਕਰੀਆਂ ਨੂੰ ਭਰਨ ਦਾ ਵਾਅਦਾ ਕਰਦੀ ਹੈ। ਸਾਡੀ ਸਰਕਾਰ ਬਣਨ ’ਤੇ ਖਾਲੀ ਪਏ ਅਹੁਦਿਆਂ ਨੂੰ ਭਰ ਕੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। 


author

Tanu

Content Editor

Related News