UP ਚੋਣਾਂ 2022 : ਜਾਣੋ ਉੱਤਰ ਪ੍ਰਦੇਸ਼ 'ਚ ਕਿੰਨੀ ਫੀਸਦੀ ਹੋਈ ਵੋਟਿੰਗ

02/10/2022 9:33:17 PM

ਲਖਨਊ— ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ’ਚ 11 ਜ਼ਿਲ੍ਹਿਆਂ ਦੀਆਂ 58 ਸੀਟਾਂ ’ਤੇ 61 ਫ਼ੀਸਦੀ ਪਈਆਂ ਵੋਟਾਂ। ਪਹਿਲੇ ਪੜਾਅ ਦੀਆਂ ਵੋਟਾਂ ’ਚ ਕੁੱਲ 623 ਉਮੀਦਵਾਰਾਂ ਦੀ ਕਿਸਮਤ ਦਾਅ ’ਤੇ ਲੱਗੀ ਹੈ, ਜਿਨ੍ਹਾਂ ’ਚ 74 ਮਹਿਲਾਵਾਂ ਵੀ ਮੈਦਾਨ ’ਚ ਹਨ। ਸ਼ਾਮ 6 ਵਜੇ ਵੋਟਾਂ ਪੈਣ ਦਾ ਸਿਲਸਿਲਾ ਰੁੱਕ ਜਾਵੇਗਾ ਅਤੇ ਉਮੀਦਵਾਰਾਂ ਦੀ ਕਿਸਮਤ ਈ. ਵੀ. ਐੱਮ. ’ਚ ਕੈਦ ਹੋ ਜਾਵੇਗੀ। 

ਇਹ ਵੀ ਪੜ੍ਹੋ : ਉੱਤਰ ਪ੍ਰਦੇਸ਼ 'ਚ ਪਹਿਲੇ ਗੇੜ ਦੀ ਵੋਟਿੰਗ ਸ਼ੁਰੂ, ਕਈ ਮੰਤਰੀਆਂ ਸਮੇਤ 623 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫ਼ੈਸਲਾ

ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ’ਚ ਸੱਤਾਧਾਰੀ ਭਾਜਪਾ ਤੋਂ ਲੈ ਕੇ ਸਮਾਜਵਾਦੀ ਪਾਰਟੀ, ਕਾਂਗਰਸ, ਬਹੁਜਨ ਸਮਾਜ ਪਾਰਟੀ ਸਮੇਤ ਤਮਾਮ ਸਿਆਸੀ ਪਾਰਟੀਆਂ ਨੇ ਪ੍ਰਚਾਰ ਵਿਚ ਆਪਣਾ ਪੂਰਾ ਦਮ-ਖਮ ਵਿਖਾਇਆ ਹੈ। ਹੁਣ ਫ਼ੈਸਲਾ ਜਨਤਾ ਦੇ ਹੱਥ ਹੈ ਕਿ ਉਹ ਕਿਸ ਨੂੰ ਸੱਤਾ ’ਚ ਵੇਖਣਾ ਚਾਹੁੰਦੀ ਹੈ। ਪਹਿਲੇ ਪੜਾਅ ਵਿਚ ਸ਼ਾਮਲੀ, ਮੁਜ਼ੱਫਰਨਗਰ, ਮੇਰਠ, ਬਾਗਪਤ, ਗਾਜ਼ੀਆਬਾਦ, ਹਾਪੁੜ, ਗੌਤਮਬੁੱਧ ਨਗਰ, ਬੁਲੰਦਸ਼ਹਿਰ, ਅਲੀਗੜ੍ਹ, ਮਥੁਰਾ ਅਤੇ ਹਾਥਰਸ ਜ਼ਿਲ੍ਹਿਆਂ ਦੀਆਂ 58 ਵਿਧਾਨ ਸਭਾ ਸੀਟਾਂ ਦੇ 2.27 ਕਰੋੜ ਵੋਟਰ 74 ਮਹਿਲਾ ਉਮੀਦਵਾਰਾਂ ਸਮੇਤ ਕੁੱਲ 623 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। 

ਇਹ ਵੀ ਪੜ੍ਹੋ : UP ਚੋਣਾਂ 2022: ਵੋਟਿੰਗ ਕੇਂਦਰ ਜਾਣ ਤੋਂ ਪਹਿਲਾਂ ਜ਼ਰੂਰ ਪਤਾ ਕਰੋ ਟਾਈਮਿੰਗ, ਮਾਸਕ ਬਿਨਾਂ ‘ਨੋ ਐਂਟਰੀ’

ਓਧਰ ਸੂਬੇ ਦੇ ਮੁੱਖ ਚੋਣ ਅਧਿਕਾਰੀ ਅਜੇ ਕੁਮਾਰ ਸ਼ੁੱਕਲਾ ਨੇ ਦੱਸਿਆ ਕਿ ਚੋਣ ਕਮਿਸ਼ਨ ਨੇ ਨਿਰਪੱਖ, ਸੁਰੱਖਿਅਤ ਅਤੇ ਸ਼ਾਂਤੀਪੂਰਨ ਢੰਗ ਨਾਲ ਚੋਣਾਂ ਕਰਾਉਣ ਲਈ ਵਿਆਪਕ ਪ੍ਰਬੰਧ ਯਕੀਨੀ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ਕੋਵਿਡ-19 ਦੇ ਮੱਦੇਨਜ਼ਰ ਵੋਟਾਂ ਵਾਲੀ ਥਾਂ ’ਤੇ ਹੈਂਡ ਸੈਨੇਟਾਈਜਰ, ਦਸਤਾਨਿਆਂ, ਮਾਸਕ, ਫੇਸ ਸ਼ੀਲਡ, ਪੀ. ਪੀ. ਈ. ਕਿੱਟ, ਸਾਬਣ ਅਤੇ ਪਾਣੀ ਦੀ ਉੱਚਿਤ ਮਾਤਰਾ ਵਿਚ ਵਿਵਸਥਾ ਕੀਤੀ ਗਈ ਹੈ।

ਇਹ ਵੀ ਪੜ੍ਹੋ : UP ਚੋਣਾਂ 2022: ਵਿਆਹ ਤੋਂ ਪਹਿਲਾਂ ਪੋਲਿੰਗ ਬੂਥ ਪੁੱਜਾ ਲਾੜਾ, ਕਿਹਾ- ਪਹਿਲਾਂ ਵੋਟ ਜ਼ਰੂਰੀ ਹੈ

 

 


Tanu

Content Editor

Related News