ਯੂ. ਪੀ. ਦੀਆਂ ਚੋਣਾਂ ਦੰਗਾਕਾਰੀਆਂ, ਮਾਫੀਆ ਨੂੰ ਸੱਤਾ ਹਥਿਆਉਣ ਤੋਂ ਰੋਕਣ ਲਈ : PM ਮੋਦੀ

Monday, Feb 07, 2022 - 04:55 PM (IST)

ਯੂ. ਪੀ. ਦੀਆਂ ਚੋਣਾਂ ਦੰਗਾਕਾਰੀਆਂ, ਮਾਫੀਆ ਨੂੰ ਸੱਤਾ ਹਥਿਆਉਣ ਤੋਂ ਰੋਕਣ ਲਈ : PM ਮੋਦੀ

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਦੀਆਂ ਚੋਣਾਂ ਹਿਸਟਰੀਸ਼ੀਟਰਾਂ ਨੂੰ ਬਾਹਰ ਰੱਖਣ ਦੀ ਹਿਸਟਰੀ ਬਣਾਉਣ ਲਈ ਅਤੇ ਨਾਲ ਹੀ ਦੰਗਾਕਾਰੀਆਂ ਅਤੇ ਮਾਫੀਆ ਨੂੰ ਪਰਦੇ ਦੇ ਪਿੱਛੋਂ ਸੱਤਾ ਹਥਿਆਉਣ ਤੋਂ ਰੋਕਣ ਲਈ ਹੈ। ਉੱਤਰ ਪ੍ਰਦੇਸ਼ ਦੇ ਮੇਰਠ, ਗਾਜ਼ੀਆਬਾਦ, ਅਲੀਗੜ੍ਹ, ਹਾਪੁੜ ਅਤੇ ਨੋਇਡਾ ਦੇ ਵੋਟਰਾਂ ਨੂੰ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਚੋਣਾਂ ਸੁਰੱਖਿਆ, ਸਨਮਾਨ ਅਤੇ ਖੁਸ਼ਹਾਲੀ ਦੀ ਪਛਾਣ ਨੂੰ ਬਣਾਈ ਰੱਖਣ ਲਈ ਹੈ।

ਉਨ੍ਹਾਂ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਰਾਜਾ ਮਹੇਂਦਰ ਸਿੰਘ, ਚੌਧਰੀ ਚਰਨ ਸਿੰਘ ਅਤੇ ਕਲਿਆਣ ਸਿੰਘ ਤੋਂ ਇਲਾਵਾ ਆਜ਼ਾਦੀ ਦੇ ਅੰਦੋਲਨ ’ਚ ਮਹੱਤਵਪੂਰਣ ਭੂਮਿਕਾ ਨਿਭਾਉਣ ਵਾਲੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਨਾਲ ਕਰਦੇ ਹੋਏ ਕਿਹਾ ਕਿ ਪੱਛਮੀ ਉੱਤਰ ਪ੍ਰਦੇਸ਼ ਦੇ ਲੋਕਾਂ ’ਤੇ ਦੇਸ਼ ਵਾਸੀਆਂ ਨੂੰ ਮਾਣ ਹੈ। ਉਹ ਉਨ੍ਹਾਂ ਨੂੰ ਪ੍ਰਣਾਮ ਕਰਦੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਉੱਤਰ ਪ੍ਰਦੇਸ਼ ਨੇ ਅਨੇਕਾਂ ਚੋਣਾਂ ਵੇਖੀਆਂ ਅਤੇ ਅਨੇਕ ਸਰਕਾਰਾਂ ਨੂੰ ਬਣਦੇ-ਵਿਗੜਦੇ ਵੇਖਿਆ ਹੈ ਪਰ ਇਹ ਚੋਣਾਂ ਸਭ ਤੋਂ ਵੱਖ ਹਨ। ਉਨ੍ਹਾਂ ਕਿਹਾ ਕਿ ਇਹ ਚੋਣਾਂ ਉੱਤਰ ਪ੍ਰਦੇਸ਼ ਵਿੱਚ ਸ਼ਾਂਤੀ ਦੀ ਸਥਿਰਤਾ ਲਈ, ਵਿਕਾਸ ਦੀ ਨਿਰੰਤਰਤਾ ਲਈ, ਪ੍ਰਸ਼ਾਸਨ ’ਚ ਚੰਗੇ ਸ਼ਾਸਨ ਲਈ, ਉੱਤਰ ਪ੍ਰਦੇਸ਼ ਦੇ ਲੋਕਾਂ ਦੇ ਤੇਜ਼ੀ ਨਾਲ ਵਿਕਾਸ ਲਈ ਹਨ। ਇਹ ਚੋਣਾਂ ਸੁਰੱਖਿਆ, ਸਨਮਾਨ ਅਤੇ ਖੁਸ਼ਹਾਲੀ ਦੀ ਪਛਾਣ ਨੂੰ ਬਰਕਰਾਰ ਰੱਖਣ ਲਈ ਹਨ।


author

Tanu

Content Editor

Related News