UP ਚੋਣਾਂ 2022: ਵਿਧਾਨ ਸਭਾ ਚੋਣਾਂ ਦੀਆਂ 59 ਸੀਟਾਂ ’ਤੇ 5 ਵਜੇ ਤਕ ਹੋਈ 57.58 ਫ਼ੀਸਦੀ ਵੋਟਿੰਗ
Sunday, Feb 20, 2022 - 07:27 PM (IST)
ਲਖਨਊ– ਉੱਤਰ-ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਤੀਜੇ ਪੜਾਅ ਲਈ 16 ਜ਼ਿਲ੍ਹਿਆਂ ਦੀਆਂ 59 ਸੀਟਾਂ ’ਤੇ ’ਤੇ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ। ਸਖ਼ਤ ਸੁਰੱਖਿਆ ਦੇ ਇੰਤਜ਼ਾਮ ਵਿਚਕਾਰ ਤੀਜੇ ਪੜਾਅ ਲਈ ਵੋਟਿੰਗ ਹੋ ਰਹੀ ਹੈ। ਵੋਟਰ ਸ਼ਾਮ ਨੂੰ 6 ਵਜੇ ਤਕ ਵੋਟ ਪਾ ਸਕਣਗੇ। ਇਸੇ ਕ੍ਰਮ ’ਚ 5 ਵਜੇ ਤਕ 16 ਜ਼ਿਲ੍ਹਿਆਂ ਦੇ ਵੋਟ ਫ਼ੀਸਦੀ ਅੰਕੜੇ ਵੀ ਜਾਰੀ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ– UP ਚੋਣਾਂ 2022 : ਫਰੂਖਾਬਾਦ ’ਚ ਸਾਬਕਾ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਤੇ ਪਤਨੀ ਲੁਈਸ ਨੇ ਪਾਈ ਵੋਟ
ਇੱਥੇ ਵੇਖੋ ਕਿਹੜੇ ਜ਼ਿਲ੍ਹੇ ’ਚ ਕਿੰਨ ਫ਼ੀਸਦੀ ਪਈ ਵੋਟ
S No | ਵਿਧਾਨ ਸਭਾ ਹਲਕੇ | 5 ਵਜੇ ਤਕ ਵੋਟਿੰਗ ਫ਼ੀਸਦੀ |
1. | ਹਾਥਰਸ | 58.95 ਫ਼ੀਸਦੀ |
2. | ਫਿਰੋਜ਼ਾਬਾਦ | 57.35 ਫ਼ੀਸਦੀ |
3. | ਐਟਾ | 63.58 ਫ਼ੀਸਦੀ |
4. | ਕਾਸਗੰਜ | 59.18 ਫ਼ੀਸਦੀ |
5. | ਮੈਨਪੁਰੀ | 60.08 ਫ਼ੀਸਦੀ |
6. | ਕਨੌਜ | 60.28 ਫ਼ੀਸਦੀ |
7. | ਇਟਾਵਾ | 58.33 ਫ਼ੀਸਦੀ |
8. | ਔਰੈਯਾ | 48.67 ਫ਼ੀਸਦੀ |
9. | ਕਾਨਪੁਰ ਦੇਹਾਤ | 59. 00 ਫ਼ੀਸਦੀ |
10. | ਫਰੂਖਾਬਾਦ | 61.00 ਫ਼ੀਸਦੀ |
11. | ਕਾਨਪੁਰ ਨਗਰ | 53.42 ਫ਼ੀਸਦੀ |
12. | ਜਾਲੌਨ | 53.84 ਫ਼ੀਸਦੀ |
13. | ਝਾਂਸੀ | 57.71 ਫ਼ੀਸਦੀ |
14. | ਲਲਿਤਪੁਰ | 67. 37 ਫ਼ੀਸਦੀ |
15. | ਹਮੀਰਪੁਰ | 58.05 ਫ਼ੀਸਦੀ |
16. | ਮਹੋਬਾ | 61.54 ਫ਼ੀਸਦੀ |
ਕੁੱਲ | 57.58 ਫ਼ੀਸਦੀ |
ਇਹ ਵੀ ਪੜ੍ਹੋ– ਵੱਡੀ ਖ਼ਬਰ: ਫਰੂਖਾਬਾਦ ’ਚ EVM ’ਚੋਂ ਸਪਾ ਦਾ ਚੋਣ ਨਿਸ਼ਾਨ ਗਾਇਬ, ਕਈ ਬੂਥਾਂ ’ਤੇ EVM ਖ਼ਰਾਬ ਹੋਣ ਕਾਰਨ ਵੋਟਿੰਗ ਰੁਕੀ
ਦੱਸ ਦੇਈਏ ਕਿ ਇਹ ਸੂਬੇ ਵਿਚ ਚੋਣਾਂ ਦਾ ਤੀਜਾ ਪੜਾਅ ਹੈ। ਸੂਬੇ ਵਿਚ ਕੁੱਲ 7 ਪੜਾਵਾਂ ’ਚ ਵੋਟਿੰਗ ਹੋਵੇਗੀ। ਤੀਜੇ ਪੜਾਅ ’ਚ 2 ਕਰੋੜ 16 ਲੱਖ ਵੋਟਰ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ। ਤੀਜੇ ਪੜਾਅ ਵਿਚ ਸੂਬੇ ਦੇ ਹਾਥਰਸ, ਫਿਰੋਜ਼ਾਬਾਦ, ਏਟਾ, ਕਾਸਗੰਜ, ਮੈਨਪੁਰੀ, ਫਰੂਖ਼ਾਬਾਦ, ਕੰਨੌਜ, ਇਟਾਵਾ, ਔਰੈਯਾ, ਕਾਨਪੁਰ ਦੇਹਾਂਤ, ਕਾਨਪੁਰ ਨਗਰ, ਜਾਲੌਨ, ਝਾਂਸੀ, ਲਲਿਤਪੁਰ, ਹਮੀਰਪੁਰ ਅਤੇ ਮਹੋਬਾ ਜ਼ਿਲ੍ਹਿਆਂ ਦੇ 59 ਵਿਧਾਨ ਸਭਾ ਖੇਤਰਾਂ ਵਿਚ ਤੀਜੇ ਪੜਾਅ ਲਈ ਕੁੱਲ 627 ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ।
ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ’ਚ ਵਿਧਾਨ ਸਭਾ ਚੋਣਾਂ 7 ਪੜਾਵਾਂ ’ਚ ਪੈ ਰਹੀਆਂ ਹਨ, ਜਿਸ ਵਿਚ ਪਹਿਲਾਂ ਪੜਾਅ 10 ਫਰਵਰੀ ਅਤੇ ਦੂਜੇ ਪੜਾਅ ਵਿਚ 14 ਫਰਵਰੀ ਨੂੰ ਵੋਟਾਂ ਸੰਪੰਨ ਹੋਈਆਂ ਹਨ।
ਇਹ ਵੀ ਪੜ੍ਹੋ– UP ਚੋਣਾਂ 2022: ਬੇੜੀਆਂ ਪਹਿਨ ਪੋਲਿੰਗ ਬੂਥ ਪਹੁੰਚਿਆ ਉਮੀਦਵਾਰ, ਵੇਖ ਕੇ ਲੋਕ ਹੋਏ ਹੈਰਾਨ