UP ਚੋਣਾਂ 2022: ਬਜ਼ੁਰਗਾਂ ਤੇ ਦਿਵਯਾਂਗਾਂ ’ਚ ਵੋਟਾਂ ਨੂੰ ਲੈ ਕੇ ਉਤਸ਼ਾਹ, ITBP ਦੇ ਜਵਾਨ ਕਰ ਰਹੇ ਮਦਦ

Sunday, Feb 20, 2022 - 12:42 PM (IST)

UP ਚੋਣਾਂ 2022: ਬਜ਼ੁਰਗਾਂ ਤੇ ਦਿਵਯਾਂਗਾਂ ’ਚ ਵੋਟਾਂ ਨੂੰ ਲੈ ਕੇ ਉਤਸ਼ਾਹ, ITBP ਦੇ ਜਵਾਨ ਕਰ ਰਹੇ ਮਦਦ

ਲਖਨਊ— ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਤੀਜੇ ਪੜਾਅ ਤਹਿਤ ਸੂਬੇ ਦੇ 16 ਜ਼ਿਲ੍ਹਿਆਂ ਦੇ 59 ਚੋਣ ਖੇਤਰਾਂ ਵਿਚ ਐਤਵਾਰ ਯਾਨੀ ਕਿ ਅੱਜ ਵੋਟਾਂ ਪੈ ਰਹੀਆਂ ਹਨ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ, ਜੋ ਸ਼ਾਮ 6 ਵਜੇ ਤੱਕ ਪੈਣਗੀਆਂ। ਵੋਟਾਂ ਸ਼ਾਂਤੀਪੂਰਨ ਪੈ ਰਹੀਆਂ ਹਨ। ਵੋਟਾਂ ਨੂੰ ਲੈ ਕੇ ਵੋਟਰਾਂ ’ਚ ਕਾਫੀ ਉਤਸ਼ਾਹ ਹੈ। ਬਜ਼ੁਰਗ ਅਤੇ ਮਹਿਲਾਵਾਂ ਵੀ ਵੋਟ ਪਾਉਣ ’ਚ ਪਿੱਛੇ ਨਹੀਂ ਹਨ। ਫਤਿਹਗੜ੍ਹ, ਹਾਥਰਸ ਅਤੇ ਹਮੀਰਪੁਰ ’ਚ ਵੋਟਿੰਗ ਕੇਂਦਰਾਂ ’ਤੇ ਤਾਇਨਾਤ ਭਾਰਤ-ਤਿੱਬਤ ਸਰਹੱਦ ਪੁਲਸ (ਆਈ. ਟੀ. ਬੀ. ਪੀ.) ਦੇ ਜਵਾਨ, ਬਜ਼ੁਰਗ ਅਤੇ ਦਿਵਯਾਂਗ ਵੋਟਰਾਂ ਦੀ ਵੋਟ ਪਾਉਣ ’ਚ ਮਦਦ ਕਰ ਰਹੇ ਹਨ।

PunjabKesari

ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਵਿਚ ਚੋਣਾਂ ਦਾ ਇਹ ਤੀਜਾ ਪੜਾਅ ਹੈ। ਸੂਬੇ ਵਿਚ ਕੁੱਲ 7 ਪੜਾਵਾਂ ’ਚ ਵੋਟਿੰਗ ਹੋਵੇਗੀ। ਅਖਿਲੇਸ਼ ਯਾਦਵ ਅਤੇ ਸ਼ਿਵਪਾਲ ਦੀ ਕਿਸਮਤ ’ਤੇ ਅੱਜ ਮੋਹਰ ਲੱਗੇਗੀ। ਦੱਸ ਦੇਈਏ ਕਿ ਕਰਹਲ ਤੋਂ ਚੋਣਾਂ ਲੜ ਰਹੇ ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵਾ ਅਤੇ ਉਨ੍ਹਾਂ ਦੇ ਮੁਕਾਬਲੇਬਾਜ਼ ਅਤੇ ਭਾਜਪਾ ਉਮੀਦਵਾਰ ਕੇਂਦਰੀ ਮੰਤਰੀ ਐੱਸ. ਪੀ. ਸਿੰਘ ਬਘੇਲ ਦੀ ਕਿਸਮਤ ਅੱਜ ਈ. ਵੀ. ਐੱਮ. ਮਸ਼ੀਨ ’ਚ ਸੀਲ ਹੋ ਜਾਵੇਗੀ।

PunjabKesari

ਸੂਬੇ ’ਚ ਤੀਜੇ ਪੜਾਅ ਲਈ ਪੈ ਰਹੀਆਂ ਵੋਟਾਂ ’ਚ 2 ਕਰੋੜ 16 ਲੱਖ ਵੋਟਰ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ। ਕੁੱਲ 627 ਉਮੀਦਵਾਰ ਚੋਣ ਮੈਦਾਨ ਵਿਚ ਹਨ, ਜਿਨ੍ਹਾਂ ’ਚੋਂ 97 ਮਹਿਲਾ ਉਮੀਦਵਾਰ ਹਨ। ਤੀਜੇ ਪੜਾਅ ਵਿਚ ਸੂਬੇ ਦੇ ਹਾਥਰਸ, ਫਿਰੋਜ਼ਾਬਾਦ, ਏਟਾ, ਕਾਸਗੰਜ, ਮੈਨਪੁਰੀ, ਫਰੂਖ਼ਾਬਾਦ, ਕੰਨੌਜ, ਇਟਾਵਾ, ਔਰੈਯਾ, ਕਾਨਪੁਰ ਦੇਹਾਂਤ, ਕਾਨਪੁਰ ਨਗਰ, ਜਾਲੌਨ, ਝਾਂਸੀ, ਲਲਿਤਪੁਰ, ਹਮੀਰਪੁਰ ਅਤੇ ਮਹੋਬਾ ਜ਼ਿਲ੍ਹਿਆਂ ਦੇ 59 ਵਿਧਾਨ ਸਭਾ ਖੇਤਰਾਂ ਵਿਚ ਤੀਜੇ ਪੜਾਅ ਲਈ ਕੁੱਲ 627 ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ।


author

Tanu

Content Editor

Related News