ਔਰਤਾਂ ਦੀ ਸੁਰੱਖਿਆ ਲਈ ਸੀ.ਐੱਮ. ਯੋਗੀ ਦੀ ਅਨੋਖੀ ਪਹਿਲ

01/25/2020 8:56:40 PM

ਨਵੀਂ ਦਿੱਲੀ — ਉੱਤਰ ਪ੍ਰਦੇਸ਼ ਦੀ ਯੋਗੀ ਆਦਿਤਿਆਨਾਥ ਸਰਕਾਰ ਸੂਬੇ 'ਚ ਲਗਾਤਾਰ ਔਰਤਾਂ ਖਿਲਾਫ ਵਧਦੇ ਅਪਰਾਥਾਂ 'ਤੇ ਇਕ ਸਖਤ ਅਤੇ ਸ਼ਲਾਘਾਯੋਗ ਕਦਮ ਚੁੱਕਣ ਜਾ ਰਹੀ ਹੈ। ਇਸ ਬਾਰੇ ਸੀ.ਐੱਮ. ਯੋਗੀ ਆਦਿਤਿਆਨਾਥ ਨੇ ਖੁਦ ਔਰਤਾਂ ਦੀ ਸੁਰੱਖਿਆ ਲਈ ਇਕ ਨਵਾਂ ਪ੍ਰਯੋਗ ਲਾਗੂ ਕੀਤਾ ਗਿਆ ਹੈ। ਜਿਸ ਨੂੰ ਜੰਗੀ ਪੱਧਰ 'ਤੇ ਲਾਗੂ ਕਰਨਾ ਹੈ।
ਉਨ੍ਹਾਂ ਕਿਹਾ ਕਿ ਜਿਵੇਂ ਸ਼ਾਮ ਜਾਂ ਰਾਤ ਦੇ ਸਮੇਂ ਜੇਕਰ ਕੋਈ ਔਰਤ ਇਕੱਲੇ ਜਾ ਰਹੀ ਹੈ ਤਾਂ ਉਨ੍ਹਾਂ ਨੂੰ ਪੀ.ਆਰ.ਵੀ. ਰਾਹੀਂ ਸੁਰੱਖਿਅਤ ਉਨ੍ਹਾਂ ਦੇ ਘਰ ਤਕ ਛੱਡ ਦੇਣਾ। ਇਸ ਪ੍ਰਕਿਰਿਆ 'ਚ ਸੁਰੱਖਿਆ ਵਿਵਸਥਾ ਬਿਹਤਰ ਹੋਵੇਗੀ ਅਤੇ ਇਕ ਵਿਸ਼ਵਾਸ ਵੀ ਵਧੇਗਾ।

ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਕਮਿਸ਼ਨਰ ਪ੍ਰਣਾਲੀ ਨੂੰ ਬਿਹਤਰੀਨ ਪੁਲਿਸਿੰਗ ਦਾ ਮਾਡਲ ਬਣਾ ਕੇ ਜੇਕਰ ਅਸੀਂ ਅੱਗੇ ਵਧੀਏ ਤਾਂ ਯਕੀਨੀ ਤੌਰ 'ਤੇ ਉੱਤਰ ਪ੍ਰਦੇਸ਼ ਪੁਲਸ ਨੂੰ ਦੁਨੀਆ ਦੇ ਸਭ ਤੋਂ ਵਧੀਆ ਪੁਲਸ ਫੋਰਸ ਦੇ ਰੂਪ  'ਚ ਸਥਾਪਿਤ ਕਰ ਸਕਦੇ ਹਾਂ। ਦੱਸਣਯੋਗ ਹੈ ਕਿ ਕੁੰਭ ਦੇ ਸਫਲ ਆਯੋਜਨ 'ਤੇ ਸੀ.ਐੱਮ. ਯੋਗੀ ਆਦਿਤਿਆਨਾਥ ਇਕ ਪ੍ਰੋਗਰਾਮ 'ਚ ਬੋਲ ਰਹੇ ਸੀ। ਪ੍ਰੋਗਰਾਮ 'ਚ ਉਨ੍ਹਾਂ ਨੇ ਕੁੰਭ ਦੇ ਸਫਲ ਆਯੋਜਨ ਲਈ ਸੂਬਾ ਪੁਲਸ ਦੀ ਸ਼ਲਾਘਾ ਕੀਤੀ।

 


Related News