ਇਟਾਵਾ ''ਚ ਨਹਿਰ ''ਚ ਡੁੱਬਣ ਕਾਰਨ ਲੜਕੀ ਦੀ ਮੌਤ

Saturday, May 09, 2026 - 03:45 PM (IST)

ਇਟਾਵਾ ''ਚ ਨਹਿਰ ''ਚ ਡੁੱਬਣ ਕਾਰਨ ਲੜਕੀ ਦੀ ਮੌਤ

ਇਟਾਵਾ : ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ ਵਿਚ ਭੋਗਨੀਪੁਰ ਨਹਿਰ ਵਿਚ ਨਹਾਉਣ ਦੌਰਾਨ ਚਾਰ ਕੁੜੀਆਂ ਡੁੱਬ ਗਈਆਂ, ਜਿਨ੍ਹਾਂ ਵਿਚੋਂ ਤਿੰਨ ਨੂੰ ਪਿੰਡ ਦੇ ਲੋਕਾਂ ਨੇ ਬਚਾ ਲਿਆ, ਜਦਕਿ ਇਕ ਲੜਕੀ ਦੀ ਮੌਤ ਹੋ ਗਈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।

ਲਵੇਦੀ ਥਾਣਾ ਇੰਚਾਰਜ ਅਨਿਲ ਕੁਮਾਰ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਥਾਣਾ ਖੇਤਰ ਦੇ ਧਰਮਪੁਰਾ ਪਿੰਡ ਦੀਆਂ ਚਾਰ ਕੁੜੀਆਂ ਪਿੰਡ ਦੇ ਕੋਲ ਸਥਿਤ ਭੋਗਨੀਪੁਰ ਨਹਿਰ ਵਿਚ ਨਹਾ ਰਹੀਆਂ ਸਨ, ਉਸੇ ਦੌਰਾਨ ਗਹਿਰੇ ਪਾਣੀ ਵਿਚ ਜਾਣ ਕਾਰਨ ਉਹ ਡੁੱਬ ਗਈਆਂ। ਉਨ੍ਹਾਂ ਨੇ ਦੱਸਿਆ ਕਿ ਪਿੰਡ ਵਾਲਿਆਂ ਨੇ ਤਿੰਨ ਕੁੜੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ, ਜਦਕਿ 15 ਸਾਲ ਦੀ ਉਪਾਸਨਾ ਰਾਜਪੂਤ ਦਾ ਕਿਤੇ ਪਤਾ ਨਹੀਂ ਲੱਗ ਸਕਿਆ। ਥਾਣਾ ਇੰਚਾਰਜ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਸ ਮੌਕੇ ਉੱਤੇ ਪਹੁੰਚੀ ਤੇ ਗੋਤਾਖੋਰਾਂ ਦੀ ਮਦਦ ਨਾਲ ਸ਼ਨੀਵਾਰ ਦੀ ਸਵੇਰ ਲੜਕੀ ਦੀ ਲਾਸ਼ ਨੂੰ ਨਹਿਰ ਵਿਚੋਂ ਬਰਾਮਦ ਕਰ ਲਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News