ਪਾਣੀ ਨਾਲ ਭਰੀ ਬਾਲਟੀ ’ਚ ਡੁੱਬਣ ਨਾਲ 6 ਮਹੀਨੇ ਦੇ ਬੱਚੇ ਦੀ ਮੌਤ
Thursday, Jul 30, 2026 - 03:05 AM (IST)
ਲਖਨਊ - ਰਾਜਧਾਨੀ ਲਖਨਊ ਦੇ ਪੀ. ਜੀ. ਆਈ. ਖੇਤਰ ਵਿਚ ਤਖ਼ਤ ਦੇ ਹੇਠਾਂ ਰੱਖੀ ਪਾਣੀ ਨਾਲ ਭਰੀ ਬਾਲਟੀ ਵਿਚ ਡਿੱਗਣ ਨਾਲ 6 ਮਹੀਨੇ ਦੇ ਇਕ ਮਾਸੂਮ ਬੱਚੇ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਪਰਿਵਾਰ ਵਾਲੇ ਬੱਚੇ ਨੂੰ ਕਾਹਲੀ-ਕਾਹਲੀ ਕਈ ਨਿੱਜੀ ਹਸਪਤਾਲਾਂ ਵਿਚ ਲੈ ਗਏ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਮਾਮਲੇ ਦੀ ਜਾਣਕਾਰੀ ਲੈ ਕੇ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ, ਪੀ. ਜੀ. ਆਈ. ਖੇਤਰ ਦੀ ਸਤਿਗੁਰੂਪੁਰਮ ਕਾਲੋਨੀ ਵਿਚ ਕਿਰਾਏ ’ਤੇ ਰਹਿਣ ਵਾਲੇ ਕੁਲਦੀਪ ਅਤੇ ਉਨ੍ਹਾਂ ਦੀ ਪਤਨੀ ਸ਼ਿਵਾਨੀ ਦਾ 6 ਮਹੀਨੇ ਦਾ ਬੇਟਾ ਸ਼ਿਵਾਂਸ਼ ਬੁੱਧਵਾਰ ਸਵੇਰੇ ਖੇਡਦੇ ਸਮੇਂ ਪਾਣੀ ਨਾਲ ਭਰੀ ਬਾਲਟੀ ਵਿਚ ਡਿੱਗ ਗਿਆ। ਘਰ ਦੇ ਕੰਮ ਵਿਚ ਮਸਰੂਫ਼ ਮਾਂ ਨੂੰ ਜਦੋਂ ਬੱਚੇ ਦੀ ਕੋਈ ਆਵਾਜ਼ ਸੁਣਾਈ ਨਹੀਂ ਦਿੱਤੀ ਤਾਂ ਭਾਲ ਕਰਨ ’ਤੇ ਉਹ ਬਾਲਟੀ ਵਿਚ ਮਿਲਿਆ। ਪਰਿਵਾਰ ਵਾਲੇ ਉਸ ਨੂੰ ਤੁਰੰਤ ਹਸਪਤਾਲ ਲੈ ਗਏ, ਪਰ ਉਸ ਦੀ ਜਾਨ ਨਹੀਂ ਬਚ ਸਕੀ। ਸ਼ਿਵਾਂਸ਼ ਜੋੜੇ ਦੀ ਪਹਿਲੀ ਸੰਤਾਨ ਸੀ।
