UP: ਬਾਰ ਕੌਂਸਲ ਦੀ ਪ੍ਰਧਾਨ ਦਰਵੇਸ਼ ਯਾਦਵ ਦੀ ਗੋਲੀ ਮਾਰ ਕੇ ਹੱਤਿਆ

06/12/2019 5:57:39 PM

ਲਖਨਊ—ਉੱਤਰ ਪ੍ਰਦੇਸ਼ 'ਚ ਅੱਜ ਭਾਵ ਬੁੱਧਵਾਰ ਦਿਨਦਿਹਾੜੇ ਬਾਰ ਕੌਂਸਲ ਦੀ ਪ੍ਰਧਾਨ ਦਰਵੇਸ਼ ਯਾਦਵ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਦੱਸਿਆ ਜਾਂਦਾ ਹੈ ਕਿ ਦਰਵੇਸ਼ ਨੂੰ ਤਿੰਨ ਗੋਲੀਆਂ ਮਾਰੀਆਂ ਗਈਆ। ਦੋਸ਼ੀ ਨੇ ਦਰਵੇਸ਼ ਨੂੰ ਗੋਲੀ ਮਾਰਨ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਹੈ।

ਮਿਲੀ ਜਾਣਕਾਰੀ ਮੁਤਾਬਕ ਕੌਂਸਲ ਦੀ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਦਰਵੇਸ਼ ਯਾਦਵ ਲਈ ਦੀਵਾਨੀ ਭਵਨ 'ਚ ਸਵਾਗਤ ਸਮਾਰੋਹ ਆਯੋਜਿਤ ਕੀਤਾ ਗਿਆ ਸੀ। ਵਕੀਲਾਂ ਨੇ ਵਿਜੇ ਜਲੂਸ ਕੱਢਿਆ। ਦੁਪਹਿਰ ਲਗਭਗ 3 ਵਜੇ ਸਮਾਰੋਹ ਤੋਂ ਵਾਪਸ ਪਰਤਣ ਤੋਂ ਬਾਅਦ ਉਹ ਵਕੀਲ ਅਰਵਿੰਦ ਮਿਸ਼ਰਾ ਦੇ ਚੈਂਬਰ 'ਚ ਆਈ। ਇਸ ਦੌਰਾਨ ਸਾਥੀ ਵਕੀਲ ਮਨੀਸ਼ ਸ਼ਰਮਾ ਨੇ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਦੋਵਾਂ ਵਿਚਾਲੇ ਵਿਵਾਦ ਚੱਲ ਪਿਆ। ਗੱਲ ਇੰਨੀ ਵੱਧ ਗਈ ਕਿ ਵਕੀਲ ਮਨੀਸ਼ ਸਰਮਾ ਨੇ ਆਪਣੀ ਰਿਵਾਲਰ ਰਾਹੀਂ ਦਰਵੇਸ਼ ਯਾਦਵ ਨੂੰ 3 ਗੋਲੀਆਂ ਮਾਰ ਦਿੱਤੀਆਂ। ਇਸ ਤੋਂ ਬਾਅਦ ਮਨੀਸ਼ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਫਾਇਰਿੰਗ ਤੋਂ ਬਾਅਦ ਭਵਨ 'ਚ ਹਫੜਾ-ਦਫੜੀ ਮੱਚ ਗਈ। ਦਰਵੇਸ਼ ਨੂੰ ਤਰੁੰਤ ਹਸਪਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਦੱਸਿਆ ਜਦਕਿ ਦੂਜੇ ਪਾਸੇ ਮਨੀਸ਼ ਸ਼ਰਮਾ ਨੂੰ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਉਸ ਦੀ ਹਾਲਾਤ ਗੰਭੀਰ ਬਣੀ ਹੋਈ ਹੈ।


Iqbalkaur

Content Editor

Related News