ਵੱਡਾ ਹਾਦਸਾ; ਬਰਾਤੀਆਂ ਨਾਲ ਭਰੀ ਬੋਲੈਰੋ ਦੇ ਉੱਡੇ ਪਰਖੱਚੇ, 8 ਲੋਕਾਂ ਦੀ ਮੌਤ
Sunday, May 22, 2022 - 10:56 AM (IST)

ਸਿਧਾਰਥਨਗਰ- ਉੱਤਰ ਪ੍ਰਦੇਸ਼ ਦੇ ਸਿਧਾਰਥਨਗਰ ’ਚ ਇਕ ਭਿਆਨਕ ਹਾਦਸਾ ਵਾਪਰ ਗਿਆ। ਸਿਧਾਰਥਨਗਰ ਜ਼ਿਲ੍ਹੇ ਦੇ ਜੋਗੀਆ ਖੇਤਰ 'ਚ ਬਰਾਤੀਆਂ ਨਾਲ ਭਰੀ ਬੇਕਾਬੂ ਬੋਲੈਰੋ ਸੜਕ ਕਿਨਾਰੇ ਖੜ੍ਹੇ ਇਕ ਟਰਾਲੇ ਨਾਲ ਟਕਰਾ ਗਈ। ਇਸ ਹਾਦਸੇ ’ਚ 8 ਲੋਕਾਂ ਦੀ ਜਾਨ ਚੱਲੀ ਗਈ, ਜਦਕਿ 3 ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਗੱਡੀ ’ਚ 11 ਲੋਕ ਸਵਾਰ ਸਨ।
ਇਹ ਵੀ ਪੜ੍ਹੋ: ਕਰਨਾਟਕ ’ਚ ਵਾਪਰਿਆ ਭਿਆਨਕ ਸੜਕ ਹਾਦਸਾ, 3 ਬੱਚਿਆਂ ਸਮੇਤ 7 ਲੋਕਾਂ ਦੀ ਮੌਤ
ਹਾਦਸੇ ਮਗਰੋਂ ਚੀਕ-ਚਿਹਾੜਾ ਮਚ ਗਈ। ਘਟਨਾ ਵਾਲੀ ਥਾਂ ’ਤੇ ਰਾਹਗੀਰਾਂ ਦੀ ਭੀੜ ਇਕੱਠੀ ਹੋ ਗਈ। ਹਾਦਸੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਹਾਦਸੇ ’ਚ 3 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ। ਸਾਰੇ ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਗੋਰਖਪੁਰ ਰੈਫਰ ਕੀਤਾ ਗਿਆ ਹੈ। ਹਾਦਸੇ ’ਚ ਜਾਨ ਗੁਆਉਣ ਵਾਲੇ ਥਾਣਾ ਸ਼ੋਹਰਤਗੜ੍ਹ ਦੇ ਮਾਹਲਾ ਪਿੰਡ ਦੇ ਵਾਸੀ ਸਨ। ਓਧਰ ਇਸ ਹਾਦਸੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ। ਉਨ੍ਹਾਂ ਨੇ ਹਾਦਸੇ ਵਿਚ ਜ਼ਖਮੀ ਹੋਏ ਲੋਕਾਂ ਦਾ ਇਲਾਜ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ- ਜੰਮੂ-ਕਸ਼ਮੀਰ: ਖ਼ਰਾਬ ਮੌਸਮ ਵਿਚਾਲੇ ਬਚਾਅ ਮੁਹਿੰਮ ਜਾਰੀ, ਸੁਰੰਗ ਦੇ ਮਲਬੇ ਹੇਠਾਂ ਅਜੇ ਵੀ ਫਸੇ 9 ਮਜ਼ਦੂਰ
ਪੁਲਸ ਸੂਤਰਾਂ ਨੇ ਐਤਵਾਰ ਨੂੰ ਦੱਸਿਆ ਕਿ ਜ਼ਿਲ੍ਹੇ ਦੇ ਸ਼ੋਹਰਤਗੜ੍ਹ ਥਾਣਾ ਖੇਤਰ ਦੇ ਮਾਹਲਾ ਪਿੰਡ ਤੋਂ ਇਕ ਬਰਾਤ ਬੰਸੀ ਕੋਤਵਾਲੀ ਖੇਤਰ ’ਚ ਸ਼ਨੀਵਾਰ ਰਾਤ ਇਕ ਬਰਾਤ ਗਈ ਸੀ। ਬਰਾਤ ਤੋਂ 11 ਵਿਅਕਤੀ ਬੋਲੈਰੋ ਕਾਰ ਵਿਚ ਸਵਾਰ ਹੋ ਕੇ ਵਾਪਸ ਆ ਰਹੇ ਸਨ ਕਿ ਬੰਸੀ-ਨੌਗੜ੍ਹ ਰੋਡ ’ਤੇ ਪਿੰਡ ਕਟਯਾ ਨੇੜੇ ਸੜਕ ਦੇ ਕਿਨਾਰੇ ਖੜ੍ਹੇ ਟਰਾਲੇ ਵਿਚ ਬੋਲੈਰੋ ਦੀ ਭਿਆਨਕ ਟੱਕਰ ਹੋ ਗਈ। ਇਸ ਹਾਦਸੇ 'ਚ 7 ਬਾਰਾਤੀਆਂ ਮੋਨੀ, ਰਾਮਲਲਿਤ, ਰਵੀ, ਸ਼ਿਵਸਾਗਰ, ਲਾਲਾ, ਗੋਰਖ ਪ੍ਰਸਾਦ ਅਤੇ ਪਿੰਟੂ ਵਾਸੀ ਪਿੰਡ ਮਾਹਲਾ ਥਾਣਾ ਸ਼ੋਹਰਤਗੜ੍ਹ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਇਕ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਤਿੰਨ ਹੋਰ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਹ ਵੀ ਪੜ੍ਹੋ- ਭਾਰਤ ’ਚ ਮੰਡਰਾਉਣ ਲੱਗਾ Monkeypox ਦਾ ਖ਼ਤਰਾ, ਸਰਕਾਰ ਵਲੋਂ ਅਲਰਟ ਰਹਿਣ ਦੇ ਨਿਰਦੇਸ਼