ਉੱਤਰ ਪ੍ਰਦੇਸ਼ 'ਚ ਪਰਿਵਾਰ ਦੇ 5 ਲੋਕਾਂ ਦਾ ਕਤਲ ਕਰ ਘਰ ਨੂੰ ਲਾਈ ਅੱਗ, 5 ਸਾਲ ਦੀ ਮਾਸੂਮ ਬਚੀ ਜ਼ਿੰਦਾ

Saturday, Apr 23, 2022 - 11:33 AM (IST)

ਉੱਤਰ ਪ੍ਰਦੇਸ਼ 'ਚ ਪਰਿਵਾਰ ਦੇ 5 ਲੋਕਾਂ ਦਾ ਕਤਲ ਕਰ ਘਰ ਨੂੰ ਲਾਈ ਅੱਗ, 5 ਸਾਲ ਦੀ ਮਾਸੂਮ ਬਚੀ ਜ਼ਿੰਦਾ

ਪ੍ਰਯਾਗਰਾਜ– ਉੱਤਰ ਪ੍ਰਦੇਸ਼ ਦਾ ਪ੍ਰਯਾਗਰਾਜ ਇਕ ਵਾਰ ਫਿਰ ਤੋਂ ਸਮੂਹਿਕ ਕਤਲਕਾਂਡ ਨਾਲ ਦਹਿਲ ਉਠਿਆ ਹੈ। ਪ੍ਰਯਾਗਰਾਜ ਦੇ ਥਰਵਈ ਥਾਣਾ ਖੇਤਰ ਦੇ ਖੇਵਰਾਜਪੁਰ ਪਿੰਡ ’ਚ ਇਕ ਹੀ ਪਰਿਵਾਰ ਦੇ 5 ਲੋਕਾਂ ਦਾ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਅਣਪਛਾਤੇ ਕਾਤਲਾਂ ਨੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਕਾਤਲਾਂ ਨੇ ਘਰ ’ਚ ਬਜ਼ੁਰਗ ਜੋੜੇ, ਉਨ੍ਹਾਂ ਦੀ ਧੀ, ਨੂੰਹ, ਪੋਤਰੀ ਨੂੰ ਇੱਟ-ਪੱਥਰ ਮਾਰ ਕੇ ਮੌਤ ਦੇ ਘਾਟ ਉਤਾਰਿਆ ਹੈ। ਇਸ ਕਤਲਕਾਂਡ ’ਚ ਇਕਲੌਤੀ 5 ਸਾਲ ਦੀ ਬੱਚੀ ਜ਼ਿੰਦਾ ਬਚੀ ਹੈ। 

ਇਹ ਵੀ ਪੜ੍ਹੋ: UP: ਪ੍ਰਯਾਗਰਾਜ ’ਚ ਸਮੂਹਿਕ ਕਤਲਕਾਂਡ ਨਾਲ ਫੈਲੀ ਸਨਸਨੀ, ਮਾਂ-ਬਾਪ ਸਮੇਤ 3 ਮਾਸੂਮ ਬੱਚੀਆਂ ਦਾ ਕਤਲ

ਇੰਨਾ ਹੀ ਨਹੀਂ ਵਾਰਦਾਤ ਮਗਰੋਂ ਦੋਸ਼ੀਆਂ ਨੇ ਘਰ ’ਚ ਅੱਗ ਲਾ ਦਿੱਤੀ। ਘਟਨਾ ਤੋਂ ਬਾਅਦ ਇਲਾਕੇ ’ਚ ਸਨਸਨੀ ਫੈਲ ਗਈ। ਸਮੂਹਿਕ ਕਤਲਕਾਂਡ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪੁੱਜੀ। ਪੁਲਸ ਮੁਤਾਬਕ ਸ਼ੁਰੂਆਤੀ ਜਾਂਚ ਤੋਂ ਲੱਗਦਾ ਹੈ ਕਿ ਲੁੱਟ ਦੇ ਇਰਾਦੇ ਨਾਲ ਆਏ ਬਦਮਾਸ਼ਾਂ ਨੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਖ਼ਦਸ਼ਾ ਹੈ ਕਿ ਸਬੂਤ ਮਿਟਾਉਣ ਦੇ ਉਦੇਸ਼ ਨਾਲ ਘਰ ’ਚ ਅੱਗ ਲਾ ਦਿੱਤੀ। ਮੌਕੇ ’ਤੇ ਫੋਰੈਂਸਿਕ ਅਤੇ ਡੌਗ ਸਕਵਾਡ ਦੀ ਟੀਮ ਜਾਂਚ ਕਰ ਰਹੀ ਹੈ।

PunjabKesari

ਇਹ ਵੀ ਪੜ੍ਹੋ: ਭੈਣ ਦੇ ਪ੍ਰੇਮ ਸਬੰਧ ਨਾ ਸਹਾਰ ਸਕਿਆ ਭਰਾ, ਕੁਹਾੜੀ ਨਾਲ ਵੱਢ ਦਿੱਤੀ ਦਰਦਨਾਕ ਮੌਤ

ਪੁਲਸ ਨੇ ਸਾਰੀਆਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਲਿਆ ਹੈ। ਮ੍ਰਿਤਕਾਂ ’ਚ ਰਾਜ ਕੁਮਾਰ ਯਾਦਵ (55), ਉਨ੍ਹਾਂ ਦੀ ਪਤਨੀ ਕੁਸੁਮ (50), ਧੀ ਮਨੀਸ਼ਾ (25), ਨੂੰਹ ਸਵਿਤਾ (27) ਅਤੇ ਪੋਤਰੀ ਮੀਨਾਕਸ਼ੀ (2) ਸ਼ਾਮਲ ਹਨ। ਉੱਥੇ ਹੀ ਪੁਲਸ ਨੂੰ 5 ਸਾਲਾ ਪੋਤਰੀ ਸਾਕਸ਼ੀ ਜ਼ਿੰਦਾ ਮਿਲੀ ਹੈ, ਜੋ ਕਿ ਕਾਫੀ ਦਹਿਸ਼ਤ ’ਚ ਹੈ। ਬੱਚੀ ਨੂੰ ਸਥਾਨਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਐੱਸ. ਐੱਸ. ਪੀ. ਅਜੇ ਕੁਮਾਰ ਨੇ ਦੱਸਿਆ ਕਿ ਬੈੱਡ ਰੂਮ ’ਚ ਅੱਗ ਲੱਗੀ ਹੋਈ ਸੀ। ਇਸ ਲਈ ਘਰ ’ਚੋਂ ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਪੁਲਸ ਨੇ ਹਟਾ ਦਿੱਤੀਆਂ ਹਨ। ਕਤਲਕਾਂਡ ਦੇ ਖ਼ੁਲਾਸੇ ਲਈ 7 ਟੀਮਾਂ ਬਣਾਈਆਂ ਗਈਆਂ ਹਨ। ਛੇਤੀ ਹੀ ਵਾਰਦਾਤ ਦਾ ਖ਼ੁਲਾਸਾ ਕੀਤਾ ਜਾਵੇਗਾ। 

ਇਹ ਵੀ ਪੜ੍ਹੋ: ਸਕੂਲ ਬੱਸ ਦੀ ਖਿੜਕੀ ’ਚੋਂ ਵਿਦਿਆਰਥੀ ਨੇ ਬਾਹਰ ਕੱਢਿਆ ਮੂੰਹ, ਖੰਭੇ ਨਾਲ ਟਕਰਾ ਹੋਈ ਮੌਤ

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਪ੍ਰਯਾਗਰਾਜ ਦੇ ਨਵਾਬਗੰਜ ਖਾਗਲਪੁਰ ’ਚ ਮਹਿਲਾ, ਉਸ ਦੀਆਂ 3 ਧੀਆਂ ਦਾ ਗਲ ਵੱਢ ਕੇ ਕਤਲ ਕਰ ਦਿੱਤਾ ਗਿਆ ਸੀ। ਉੱਥੇ ਹੀ ਪਤੀ ਦੀ ਲਾਸ਼ ਫਾਹੇ ਨਾਲ ਲਟਕਦੀ ਮਿਲੀ ਸੀ। ਮੌਕੇ ਤੋਂ ਸੁਸਾਈਡ ਨੋਟ ਵੀ ਬਰਾਮਦ ਹੋਇਆ ਸੀ, ਜਿਸ ’ਚ ਸਹੁਰੇ ਵਾਲਿਆਂ ’ਤੇ ਤੰਗ-ਪਰੇਸ਼ਾਨ ਕਰਨ ਦਾ ਦੋਸ਼ ਲਾਇਆ ਗਿਆ ਸੀ।


author

Tanu

Content Editor

Related News