ਵਿਆਹ ਦੇ ਰੰਗ ’ਚ ਪਿਆ ਭੰਗ, ਖੁਸ਼ੀ ’ਚ ਕੀਤੀ ਫਾਇਰਿੰਗ ’ਚ ਨੌਜਵਾਨ ਦੀ ਮੌਤ

Tuesday, Dec 29, 2020 - 12:32 PM (IST)

ਵਿਆਹ ਦੇ ਰੰਗ ’ਚ ਪਿਆ ਭੰਗ, ਖੁਸ਼ੀ ’ਚ ਕੀਤੀ ਫਾਇਰਿੰਗ ’ਚ ਨੌਜਵਾਨ ਦੀ ਮੌਤ

ਬਦਾਯੂੰ— ਉੱਤਰ ਪ੍ਰਦੇਸ਼ ਦੇ ਬਦਾਯੂੰ ਦੇ ਅਲਾਪੁਰ ਇਲਾਕੇ ਦੇ ਕਸਬਾ ਕਕਰਾਲਾ ਵਿਚ ਬੀਤੀ ਦੇਰ ਰਾਤ ਇਕ ਬਰਾਤ ਘਰ ’ਚ ਚੱਲ ਰਹੇ ਵਿਆਹ ਸਮਾਰੋਹ ਦੌਰਾਨ ਖੁਸ਼ੀ ’ਚ ਕੀਤੀ ਗਈ ਫਾਇਰਿੰਗ ’ਚ ਗੋਲੀ ਲੱਗਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਗੋਲੀ ਚਲਾਉਣ ਵਾਲਾ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਉਸ ਦੀ ਭਾਲ ’ਚ ਜੁੱਟੀ ਹੈ। ਪੁਲਸ ਨੇ ਮੰਗਲਵਾਰ ਨੂੰ ਇੱਥੇ ਕਿਹਾ ਕਿ ਨਗਰ ਪਾਲਿਕਾ ਕਕਰਾਲਾ ਦੇ ਵਾਰਡ ਨੰਬਰ-8 ਦੇ ਮਹਿਨੂਰ ਖਾਂ ਦੇ ਭਰਾ ਦਾ ਸੋਮਵਾਰ ਦੇਰ ਰਾਤ ਸ਼ਬੀਨਾ ਬਰਾਤ ਘਰ ’ਚ ਵਿਆਹ ਸੀ। ਰਾਤ ਲੱਗਭਗ ਸਾਢੇ 10 ਵਜੇ ਨਿਕਾਹ ਪੜਿ੍ਹਆ ਜਾ ਰਿਹਾ ਸੀ।

ਇਸ ਦੌਰਾਨ ਰਿਸ਼ਤੇਦਾਰ ਅਤੇ ਆਲੇ-ਦੁਆਲੇ ਦੇ ਲੋਕ ਦਾਅਵਤ ਖਾ ਰਹੇ ਸਨ ਕਿ ਗੋਲੀ ਚੱਲ ਪਈ। ਇਸ ਦੌਰਾਨ ਇਕ ਗੋਲੀ ਸਾਜਿਮ ਨਾਂ ਦੇ ਨੌਜਵਾਨ ਦੇ ਸਿਰ ’ਚ ਲੱਗ ਗਈ। ਗੋਲੀ ਲੱਗਣ ਤੋਂ ਬਾਅਦ ਨੌਜਵਾਨ ਪੰਡਾਲ ਵਿਚ ਡਿੱਗ ਗਿਆ, ਇਸ ਨਾਲ ਪੰਡਾਲ ਵਿਚ ਅਫੜਾ-ਦਫੜੀ ਮਚ ਗਈ। ਲੋਕ ਬਰਾਤ ਘਰ ਤੋਂ ਨਿਕਲ ਕੇ ਦੌੜ ਖੜ੍ਹੇ ਹੋਏ। ਜ਼ਖਮੀ ਨੌਜਵਾਨ ਨੂੰ ਕਕਰਾਲਾ ਦੇ ਮੁੱਢਲੇ ਸਿਹਤ ਕੇਂਦਰ ਲਿਜਾਇਆ ਗਿਆ, ਜਿੱਥੋਂ ਉਸ ਨੂੰ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਪਰ ਰਾਹ ਵਿਚ ਹੀ ਉਸ ਦੀ ਮੌਤ ਹੋ ਗਈ। ਬਦਾਯੂੰ ਦੇ ਸੀਨੀਅਰ ਪੁਲਸ ਅਧਿਕਾਰੀ ਸੰਕਲਪ ਸ਼ਰਮਾ ਨੇ ਕਿਹਾ ਕਿ ਸੀ. ਸੀ. ਟੀ. ਵੀ. ਕੈਮਰਿਆਂ ਅਤੇ ਵਿਆਹ ਦੀ ਵੀਡੀਓਗ੍ਰਾਫ਼ੀ ਕਵਰੇਜ਼ ਕਰਨ ਵਾਲੇ ਫੋਟੋਗ੍ਰਾਫ਼ਰ ਤੋਂ ਵੀ ਪੁੱਛ-ਗਿੱਛ ਕੀਤੀ ਜਾ ਰਹੀ ਹੈ। 


author

Tanu

Content Editor

Related News