UP : ਪ੍ਰਯਾਗਰਾਜ ’ਚ ਕਲਯੁਗੀ ਪੁੱਤ ਦਾ ਸ਼ਰਮਨਾਕ ਕਾਰਾ, ਮਾਤਾ-ਪਿਤਾ ਨੂੰ ਮਾਰੀ ਗੋਲ਼ੀ

Wednesday, Nov 30, 2022 - 10:22 PM (IST)

UP : ਪ੍ਰਯਾਗਰਾਜ ’ਚ ਕਲਯੁਗੀ ਪੁੱਤ ਦਾ ਸ਼ਰਮਨਾਕ ਕਾਰਾ, ਮਾਤਾ-ਪਿਤਾ ਨੂੰ ਮਾਰੀ ਗੋਲ਼ੀ

ਪ੍ਰਯਾਗਰਾਜ (ਭਾਸ਼ਾ) : ਜ਼ਿਲ੍ਹੇ ’ਚ ਯਮੁਨਾਪਾਰ ਨੈਨੀ ਥਾਣਾ ਖੇਤਰ ਦੇ ਮਾਮਾ ਭਾਣਜਾ ਇਲਾਕੇ ਵਿਚ ਬੁੱਧਵਾਰ ਨੂੰ ਇਕ ਨੌਜਵਾਨ ਨੇ ਆਪਣੇ ਮਾਤਾ-ਪਿਤਾ ਨੂੰ ਗੋਲ਼ੀ ਮਾਰ ਦਿੱਤੀ। ਉਨ੍ਹਾਂ ਨੂੰ ਐੱਸ. ਆਰ. ਐੱਨ. ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਸੀਨੀਅਰ ਪੁਲਸ ਸੁਪਰਡੈਂਟ ਸ਼ੈਲੇਸ਼ ਕੁਮਾਰ ਪਾਂਡੇ ਨੇ ਦੱਸਿਆ ਕਿ ਪੁਲਸ ਨੂੰ ਨੈਨੀ ਦੇ ਮਾਮਾ ਭਾਣਜਾ ਤਲਾਬ ਇਲਾਕੇ ’ਚ ਇਕ ਨੌਜਵਾਨ ਵੱਲੋਂ ਗੋਲੀਬਾਰੀ ਕਰਨ ਅਤੇ ਆਪਣੇ ਹੀ ਮਾਤਾ-ਪਿਤਾ ਨੂੰ ਗੋਲੀ ਮਾਰਨ ਦੀ ਸੂਚਨਾ ਮਿਲੀ ਸੀ।

ਇਹ ਵੀ ਪੜ੍ਹੋ : ਦਿੱਲੀ ਪੁਲਸ ਕ੍ਰਾਈਮ ਬ੍ਰਾਂਚ ਨੂੰ ਮਿਲੀ ਵੱਡੀ ਸਫ਼ਲਤਾ, ਫਰਜ਼ੀ ਵੀਜ਼ਾ ਗਿਰੋਹ ਦਾ ਪਰਦਾਫਾਸ਼

ਉਨ੍ਹਾਂ ਦੱਸਿਆ ਕਿ ਇਸ ਸੂਚਨਾ ’ਤੇ ਪੁਲਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਦੋਸ਼ੀ ਰਿਤੇਸ਼ ਨੂੰ ਗ੍ਰਿਫਤਾਰ ਕਰ ਲਿਆ। ਪਾਂਡੇ ਨੇ ਦੱਸਿਆ ਕਿ ਇਸ ਘਟਨਾ ’ਚ 2 ਲੋਕਾਂ ਲਾਲ ਚੰਦ ਅਤੇ ਉਸ ਦੀ ਪਤਨੀ ਕੁਸੁਮ ਨੂੰ ਗੋਲੀ ਲੱਗੀ ਹੈ। ਰਿਤੇਸ਼ ਨੇ ਜਿਸ ਲਾਇਸੈਂਸੀ ਹਥਿਆਰ ਨਾਲ ਗੋਲੀ ਚਲਾਈ, ਉਹ ਬਰਾਮਦ ਕਰ ਲਿਆ ਗਿਆ ਹੈ। ਪੁਲਸ ਨੂੰ ਮੌਕੇ ਤੋਂ 7 ਖੋਲ ਅਤੇ 8 ਕਾਰਤੂਸ ਮਿਲੇ ਹਨ। ਪੁਲਸ ਵੱਲੋਂ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।


author

Mandeep Singh

Content Editor

Related News