UP: ਜ਼ਿਲ੍ਹਾ ਪੰਚਾਇਤ ਪ੍ਰਧਾਨ ਅਹੁਦਿਆਂ ਲਈ ਚੋਣਾਂ ਦੀ ਤਾਰੀਖ਼ ਦਾ ਐਲਾਨ

06/15/2021 2:59:23 AM

ਲਖਨਊ - ਉੱਤਰ ਪ੍ਰਦੇਸ਼ ਵਿੱਚ ਜ਼ਿਲ੍ਹਾ ਪੰਚਾਇਤ ਪ੍ਰਧਾਨ ਦੇ ਅਹੁਦਿਆਂ ਲਈ ਹੋਣ ਵਾਲੀਆਂ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਨਿਊਜ਼ ਏਜੰਸੀ ਏ.ਐੱਨ.ਆਈ. ਮੁਤਾਬਕ ਸੂਬੇ ਦੇ ਪੰਚਾਇਤੀ ਰਾਜ ਵਿਭਾਗ  ਵੱਲੋਂ ਦਿੱਤੀ ਗਈ ਜਾਣਕਾਰੀ ਵਿੱਚ ਕਿਹਾ ਗਿਆ ਹੈ ਕਿ ਚੋਣਾਂ ਲਈ 15 ਜੂਨ ਤੋਂ 03 ਜੁਲਾਈ 2021 ਤੱਕ ਦੀ ਤਾਰੀਖ਼ ਤੈਅ ਕੀਤੀ ਗਈ ਹੈ। ਰਾਜਪਾਲ ਅਤੇ ਰਾਜ ਚੋਣ ਕਮਿਸ਼ਨ ਨਾਲ ਸਲਾਹ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ- ਜ਼ਮੀਨ 'ਤੇ ਐਡਵਾਂਸ ਸਟ੍ਰਾਈਕ ਕੋਰ, ਹਵਾ 'ਚ ਰਾਫੇਲ... ਚੀਨ ਨੂੰ ਜਵਾਬ ਦੇਣ ਲਈ ਭਾਰਤ ਦੀ ਤਿਆਰੀ

ਉੱਤਰ ਪ੍ਰਦੇਸ਼ ਵਿੱਚ ਹੋਣ ਵਾਲੀਆਂ ਜ਼ਿਲ੍ਹਾ ਪੰਚਾਇਤ ਪ੍ਰਧਾਨ ਚੋਣਾਂ ਦੀਆਂ ਤਾਰੀਖ਼ਾਂ ਨੂੰ ਸ਼ਾਸਨ ਨੇ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਰਾਜਪਾਲ ਦੀ ਮਨਜ਼ੂਰੀ ਵਲੋਂ ਨਿਰਧਾਰਤ ਕਰ ਦਿੱਤਾ ਹੈ। ਸ਼ਾਸਨ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਦੱਸਿਆ ਗਿਆ ਕਿ, ਅਗਲੀ 15 ਜੂਨ ਨੂੰ 3 ਜੁਲਾਈ ਦੇ ਵਿਚਕਾਰ ਯੂ.ਪੀ. ਵਿੱਚ ਚੋਣਾਂ ਹੋਣਗੀਆਂ।  ਜਾਣਕਾਰੀ ਮੁਤਾਬਕ, ਜ਼ਿਲ੍ਹਾ ਪੰਚਾਇਤ ਪ੍ਰਧਾਨ ਦੀਆਂ ਕੁਲ ਸੀਟਾਂ 75 ਅਸਾਮੀਆਂ ਹਨ, ਜਿਨ੍ਹਾਂ ਵਿੱਚ 6 ਅਸਾਮੀਆਂ ਔਰਤਾਂ ਲਈ ਰਾਖਵੀਂਆਂ ਹਨ। ਅਨੁਸੂਚਿਤ ਜਾਤੀ ਲਈ 16 ਅਹੁਦੇ ਰਿਜ਼ਰਵ ਹਨ, ਤਾਂ ਉਥੇ ਹੀ ਪਛੜੀ ਜਾਤੀ ਲਈ 20 ਅਸਾਮੀਆਂ ਅਤੇ ਔਰਤਾਂ ਲਈ 7 ਅਸਾਮੀਆਂ ਰਾਖਵੀਂਆਂ ਹਨ।

ਇਹ ਵੀ ਪੜ੍ਹੋ- UP 'ਚ ਹੁਣ ਦੁਕਾਨ-ਮਕਾਨ ਜਾਂ ਜ਼ਮੀਨ ਖਰੀਦਣ ਤੋਂ ਪਹਿਲਾਂ DM ਨੂੰ ਅਰਜ਼ੀ ਦੇਣੀ ਜ਼ਰੂਰੀ

ਜ਼ਿਲ੍ਹਾ ਪੰਚਾਇਤ ਪ੍ਰਧਾਨ ਅਸਾਮੀਆਂ ਲਈ 27 ਅਹੁਦੇ ਅਣ-ਰਾਖਵੀਆਂ ਹਨ, ਉਥੇ ਹੀ ਇਨ੍ਹਾਂ ਅਸਾਮੀਆਂ 'ਤੇ ਕੁਲ 3050 ਚੁਣੇ ਹੋਏ ਜ਼ਿਲ੍ਹਾ ਪੰਚਾਇਤ ਮੈਂਬਰ ਆਪਣੇ ਵਿੱਚੋਂ ਕਿਸੇ ਇੱਕ ਨੂੰ ਆਪਣਾ ਪ੍ਰਧਾਨ ਚੁਣਨਗੇ। ਜੇਕਰ ਗੱਲ, ਬਲਾਕ ਪ੍ਰਮੁੱਖ ਅਸਾਮੀਆਂ ਦੀ ਕਰੀਏ ਤਾਂ, ਕੁਲ 826 ਅਸਾਮੀਆਂ ਹਨ। ਆਉਣ ਵਾਲੇ ਸਮੇਂ ਵਿੱਚ ਹੋਣ ਵਾਲੀਆਂ, ਜ਼ਿਲ੍ਹਾ ਪੰਚਾਇਤ ਪ੍ਰਧਾਨ ਲਈ ਹੁਣੇ ਤੋਂ ਰਾਜਨੀਤਕ ਪਾਰਟੀਆਂ ਸਿਆਸੀ ਹਿਸਾਬ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀਆਂ ਹਨ ਕਿਉਂਕਿ ਇਹ ਚੋਣ ਅਸਿੱਧੇ ਰੂਪ ਨਾਲ ਹੁੰਦਾ ਹੈ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News