ਰੇਲਵੇ ਸਟੇਸ਼ਨ ਕੋਲ ਮਿਲੀ ਬੱਚੀ ਦੀ ਸਿਰ ਕੱਟੀ ਲਾਸ਼, ਫੈਲੀ ਦਹਿਸ਼ਤ

Tuesday, Jul 30, 2024 - 01:33 PM (IST)

ਰੇਲਵੇ ਸਟੇਸ਼ਨ ਕੋਲ ਮਿਲੀ ਬੱਚੀ ਦੀ ਸਿਰ ਕੱਟੀ ਲਾਸ਼, ਫੈਲੀ ਦਹਿਸ਼ਤ

ਬਰੇਲੀ- ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਵਿਚ ਮੰਗਲਵਾਰ ਨੂੰ ਪੀਤਾਂਬਰਪੁਰ ਰੇਲਵੇ ਸਟੇਸ਼ਨ ਕੋਲ 6 ਸਾਲ ਦੀ ਬੱਚੀ ਦੀ ਸਿਰ ਕੱਟੀ ਲਾਸ਼ ਮਿਲੀ। ਬੱਚੀ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਦਹਿਸ਼ਤ ਫੈਲ ਗਈ। ਵਧੀਕ ਐਸ.ਪੀ. ਮਾਨੁਸ਼ ਪਾਰੀਕ ਨੇ ਦੱਸਿਆ ਕਿ ਪੀਤਾਂਬਰਪੁਰ ਰੇਲਵੇ ਸਟੇਸ਼ਨ ਕੋਲ ਇਕ ਬੱਚੀ ਦਾ ਸਿਰ ਅਤੇ ਧੜ ਬਰਾਮਦ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਪਹਿਲੇ ਨਜ਼ਰ ਵਿਚ ਪ੍ਰਤੀਤ ਹੁੰਦਾ ਹੈ ਕਿ ਬੱਚੀ ਦੀ ਮੌਤ ਟਰੇਨ ਨਾਲ ਕੱਟ ਕੇ ਹੋਈ ਹੋਵੇਗੀ ਜਾਂ ਕਿਸੇ ਜਾਨਵਰ ਨੇ ਮ੍ਰਿਤਕ ਬੱਚੀ ਦੀ ਲਾਸ਼ ਨੂੰ ਖਿੱਚਿਆ ਹੋਵੇਗਾ, ਜਿਸ ਕਾਰਨ ਉਸ ਦੀ ਗਰਦਨ ਧੜ ਤੋਂ ਵੱਖ ਹੋ ਗਈ ਹੋਵੇਗੀ।

ਪਾਰੀਕ ਨੇ ਬੱਚੀ ਦੇ ਕਤਲ ਦੇ ਖ਼ਦਸ਼ੇ ਤੋਂ ਇਨਕਾਰ ਕਰਦਿਆਂ ਕਿਹਾ ਕਿ ਲਾਸ਼ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਉਨ੍ਹਾਂ ਨੇ ਦੱਸਿਆ ਕਿ ਲਾਸ਼ 7-8 ਦਿਨ ਪੁਰਾਣੀ ਲੱਗਦੀ ਹੈ। ਪਾਰੀਕ ਨੇ ਕਿਹਾ ਕਿ ਪੋਸਟਮਾਰਟਮ ਮਗਰੋਂ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।


author

Tanu

Content Editor

Related News