ਕਰਨਾਟਕ ’ਚ ਸਰਕਾਰੀ ਅਧਿਕਾਰੀ ਕੋਲ ਮਿਲੀ 14 ਕਰੋੜ ਦੀ ਜਾਇਦਾਦ
Saturday, Apr 11, 2026 - 10:59 PM (IST)
ਬੇਲਗਾਵੀ (ਕਰਨਾਟਕ), (ਭਾਸ਼ਾ)- ਕਰਨਾਟਕ ਲੋਕਾਯੁਕਤ ਨੇ ਬੇਲਗਾਵੀ ’ਚ ਜ਼ਿਲਾ ਸ਼ਹਿਰੀ ਵਿਕਾਸ ਵਿਭਾਗ ਦੇ ਇਕ ਸਹਾਇਕ ਕਾਰਜਕਾਰੀ ਇੰਜੀਨੀਅਰ (ਏ. ਈ. ਈ.) ਦੇ ਘਰ ’ਤੇ ਛਾਪੇਮਾਰੀ ਕਰ ਕੇ ਸੋਨੇ, ਚਾਂਦੀ, ਬੈਂਕ ਜਮ੍ਹਾਂ ਸਮੇਤ 14 ਕਰੋੜ ਰੁਪਏ ਦੀ ਆਮਦਨ ਤੋਂ ਵੱਧ ਜਾਇਦਾਦ ਦਾ ਪਤਾ ਲਗਾਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਛਾਪੇਮਾਰੀ ਜ਼ਿਲਾ ਸ਼ਹਿਰੀ ਵਿਕਾਸ ਸੈੱਲ (ਡੀ. ਯੂ. ਡੀ. ਸੀ.) ਦੇ ਏ. ਈ. ਈ. ਅਜੈ ਸਿੰਘ ਬਾਪੂ ਸਿੰਘ ਰਾਜਾਪੁਰ ਨਾਲ ਜੁੜੀਆਂ ਜਾਇਦਾਦਾਂ ’ਤੇ ਕੀਤੀ ਗਈ।
ਛਾਪੇਮਾਰੀ ਦੌਰਾਨ ਲੋਕਾਯੁਕਤ ਅਧਿਕਾਰੀਆਂ ਨੇ ਬੇਲਗਾਵੀ ’ਚ ਤਿੰਨ ਘਰਾਂ, ਇਕ ਦਫ਼ਤਰ ਅਤੇ ਇਕ ਬੈਂਕ ਲਾਕਰ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਸੌਂਦੱਤੀ, ਹੁੱਕੇਰੀ ਅਤੇ ਹੁਬਲੀ ਆਦਿ ’ਚ ਸਥਿਤ 18 ਪਲਾਟਾਂ ਦਾ ਪਤਾ ਲਗਾਇਆ, ਨਾਲ ਹੀ ਬੇਲਗਾਵੀ ਸ਼ਹਿਰ ’ਚ 3 ਮਕਾਨਾਂ ਦਾ ਵੀ ਪਤਾ ਲਗਾਇਆ। ਅਧਿਕਾਰੀਆਂ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ 5.96 ਕਿਲੋਗ੍ਰਾਮ ਸੋਨਾ, 5 ਕਿਲੋਗ੍ਰਾਮ ਚਾਂਦੀ, ਬੈਂਕ ’ਚ ਜਮ੍ਹਾਂ 3.12 ਕਰੋੜ ਰੁਪਏ ਅਤੇ ਲਗਜ਼ਰੀ ਕਾਰਾਂ ਅਤੇ ਬਾਈਕ ਜ਼ਬਤ ਕੀਤੀਆਂ ਗਈਆਂ।
