ਯੂ.ਪੀ.: ਜੁਲਾਈ ''ਚ ਸ਼ੁਰੂ ਹੋਣਗੇ 9 ਮੈਡੀਕਲ ਕਾਲਜ, ਪ੍ਰਧਾਨ ਮੰਤਰੀ ਮੋਦੀ ਕਰਣਗੇ ਉਦਘਾਟਨ

Saturday, Jul 03, 2021 - 10:35 PM (IST)

ਲਖਨਊ - ਉੱਤਰ ਪ੍ਰਦੇਸ਼ ਵਿੱਚ ਡਾਕਟਰੀ-ਸਿਹਤ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤੀ ਦੇਣ ਵਿੱਚ ਜੁਟੀ ਯੋਗੀ  ਸਰਕਾਰ ਰੋਜ਼ ਨਵੇਂ ਨਿਯਮ ਲਿਖ ਰਹੀ ਹੈ। ਜ਼ਮੀਨੀ ਪੱਧਰ 'ਤੇ ਉਸ ਨੇ ਸਿਹਤ ਸਹੂਲਤਾਂ ਨੂੰ ਵਧਾਉਣ ਦੀ ਕੋਸ਼ਿਸ਼ ਤੇਜ਼ ਕਰ ਦਿੱਤੀ ਹੈ। ਜੁਲਾਈ ਮਹੀਨੇ ਵਿੱਚ 9 ਨਵੇਂ ਮੈਡੀਕਲ ਕਾਲਜਾਂ ਦਾ ਤੋਹਫਾ ਜਨਤਾ ਨੂੰ ਦੇਣ ਜਾ ਰਹੀ ਹੈ। ਯੂ.ਪੀ.  ਦੇ ਇਤਿਹਾਸ ਵਿੱਚ ਇਕੱਠੇ ਇੰਨੀ ਵੱਡੀ ਗਿਣਤੀ ਵਿੱਚ ਨਵੇਂ ਮੈਡੀਕਲ ਕਾਲਜਾਂ ਦੀ ਘੁੰਢ ਚੁਕਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਣਗੇ। ਇਹ ਨਵੇਂ ਮੈਡੀਕਲ ਕਾਲਜ ਦੇਵਰੀਆ, ਏਟਾ, ਫਤਿਹਪੁਰ, ਗਾਜ਼ੀਪੁਰ, ਹਰਦੋਈ, ਜੌਨਪੁਰ, ਮਿਰਜ਼ਾਪੁਰ, ਪ੍ਰਤਾਪਗੜ, ਸਿੱਧਾਰਥਨਗਰ ਵਿੱਚ ਬਣਕੇ ਤਿਆਰ ਹੋ ਚੁੱਕੇ ਹਨ।

ਸੀ.ਐੱਮ. ਯੋਗੀ ਦਾ ਮੰਨਣਾ ਹੈ ਕਿ ਹਰ ਜ਼ਿਲ੍ਹੇ ਵਿੱਚ ਇੱਕ ਮੈਡੀਕਲ ਕਾਲਜ ਹੋਣਾ ਚਾਹੀਦਾ ਹੈ। ਇਸ ਦੇ ਲਈ ਸਰਕਾਰ ਨੇ ਤੇਜ਼ੀ ਨਾਲ ਕਦਮ ਅੱਗੇ ਵਧਾਏ ਹਨ। ਸਭ ਤੋਂ ਵੱਡੀ ਆਬਾਦੀ ਵਾਲੇ ਰਾਜ ਵਿੱਚ 2017 ਤੋਂ ਪਹਿਲਾ ਸਿਰਫ 12 ਮੈਡੀਕਲ ਕਾਲਜ ਹੀ ਹੋਇਆ ਕਰਦੇ ਸਨ। ਯੋਗੀ ਸਰਕਾਰ ਦੇ ਸੱਤਾ ਸੰਭਾਲਣ ਤੋਂ ਬਾਅਦ ਤੋਂ ਪ੍ਰਦੇਸ਼ ਵਿੱਚ ਮੈਡੀਕਲ ਕਾਲਜਾਂ ਦੀ ਗਿਣਤੀ ਵੱਧਕੇ 48 ਹੋ ਚੁੱਕੀ ਹੈ। ਪ੍ਰਦੇਸ਼ ਵਿੱਚ 13 ਹੋਰ ਮੈਡੀਕਲ ਕਾਲਜਾਂ ਦੇ ਨਿਰਮਾਣ ਦਾ ਕੰਮ ਤੇਜ਼ ਰਫ਼ਤਾਰ ਨਾਲ ਕੀਤਾ ਜਾ ਰਿਹਾ ਹੈ। ਸਰਕਾਰ ਨਵੇਂ ਮੈਡੀਕਲ ਕਾਲਜਾਂ ਵਿੱਚ 70 ਫ਼ੀਸਦੀ ਫੈਕਲਟੀ ਦੀ ਚੋਣ ਵੀ ਕਰ ਚੁੱਕੀ ਹੈ। ਇਸ ਮਹੀਨੇ ਜੁਲਾਈ ਵਿੱਚ ਪ੍ਰਦੇਸ਼ ਵਿੱਚ 9 ਨਵੇਂ ਮੈਡੀਕਲ ਕਾਲਜ ਖੁੱਲ੍ਹਣ ਤੋਂ ਬਾਅਦ ਪ੍ਰਦੇਸ਼ ਦੀ ਜਨਤਾ ਨੂੰ ਡਾਕਟਰੀ ਸੁਵਿਧਾਵਾਂ ਮਿਲਣਾ ਅਤੇ ਜ਼ਿਆਦਾ ਸੁਵਿਧਾਜਨਕ ਹੋ ਜਾਵੇਗਾ। ਇਨ੍ਹਾਂ ਕਾਲਜਾਂ ਵਿੱਚ 450 ਤੋਂ ਜ਼ਿਆਦਾ ਸੰਕਾਏ ਮੈਬਰਾਂ ਦੀ ਨਿਯੁਕਤੀ ਦੀ ਪ੍ਰਕਿਰਿਆ ਚੱਲ ਰਹੀ ਹੈ। ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੇ ਫੈਕਲਟੀ ਵਿੱਚ ਕੀਤੀ ਜਾਣ ਵਾਲੀ ਚੋਣ ਪ੍ਰਕਿਰਿਆ ਵਿੱਚ ਸ਼ੁਚਿਤਾ ਅਤੇ ਪਾਰਦਰਸ਼ਿਤਾ ਦੇ ਨਾਲ ਕਰਣ ਦੇ ਨਿਰਦੇਸ਼ ਦਿੱਤੇ ਹਨ। ਮੈਰਿਟ ਦੇ ਆਧਾਰ 'ਤੇ ਚੰਗੇ ਸਿਖਿਅਕਾਂ ਦੀ ਚੋਣ ਕਰਣ ਨੂੰ ਕਿਹਾ ਗਿਆ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News