BSF ਨੇ ਅਸਫ਼ਲ ਕੀਤੀ ਘੁਸਪੈਠ ਦੀ ਕੋਸ਼ਿਸ਼, ਕਾਰਵਾਈ ਦੇਖ ਦੌੜੇ ਅੱਤਵਾਦੀ

Sunday, Oct 06, 2019 - 12:26 PM (IST)

BSF ਨੇ ਅਸਫ਼ਲ ਕੀਤੀ ਘੁਸਪੈਠ ਦੀ ਕੋਸ਼ਿਸ਼, ਕਾਰਵਾਈ ਦੇਖ ਦੌੜੇ ਅੱਤਵਾਦੀ

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ 'ਚ ਅੱਜ ਯਾਨੀ ਐਤਵਾਰ ਨੂੰ ਬੀ.ਐੱਸ.ਐੱਫ. ਨੇ ਘੁਸਪੈਠ ਦੀ ਕੋਸ਼ਿਸ਼ ਅਸਫ਼ਲ ਕਰ ਦਿੱਤੀ। ਨੌਗਾਮ ਸੈਕਟਰ 'ਚ ਐਤਵਾਰ ਤੜਕੇ ਕੁਝ ਘੁਸਪੈਠੀਏ ਕੰਟਰੋਲ ਰੇਖਾ ਨੂੰ ਪਾਰ ਕਰ ਕੇ ਆ ਰਹੇ ਸਨ। ਸਰਹੱਦੀ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਦੀ ਨਜ਼ਰ ਇਨ੍ਹਾਂ ਘੁਸਪੈਠੀਆਂ 'ਤੇ ਪੈ ਗਈ। ਇਸ ਤੋਂ ਬਾਅਦ ਬੀ.ਐੱਸ.ਐੱਫ. ਵਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਘੁਸਪੈਠੀਏ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਵਾਪਸ ਦੌੜ ਗਏ। ਇਸ ਤੋਂ ਪਹਿਲਾਂ ਭਾਰਤੀ ਫੌਜ ਨੇ 12 ਅਤੇ 13 ਸਤੰਬਰ ਦੀ ਰਾਤ ਪਾਕਿਤਾਨ ਵਲੋਂ ਕੰਟਰੋਲ ਰੇਖਾ ਨੇੜੇ ਘੁਸਪੈਠ ਦੀ ਕੋਸ਼ਿਸ਼ ਨੂੰ ਅਸਫ਼ਲ ਕਰ ਦਿੱਤਾ ਸੀ। ਇਸ ਤੋਂ ਇਲਾਵਾ ਫੌਜ ਨੇ ਇਕ ਸ਼ੱਕੀ ਬੈਟ ਕਮਾਂਡੋ ਨੂੰ ਘੁਸਪੈਠ ਦੀ ਕੋਸ਼ਿਸ਼ ਦੌਰਾਨ ਮਾਰ ਸੁੱਟਿਆ ਸੀ। ਫੌਜ ਨੇ ਇਸ ਘਟਨਾ ਦਾ ਇਕ ਵੀਡੀਓ ਵੀ ਜਾਰੀ ਕੀਤਾ ਸੀ, ਜਿਸ ਨੂੰ ਇਕ ਹੈਂਡ-ਹੇਲਡ ਥਰਮਲ ਇਮੈਜਰ ਰਾਹੀਂ ਕੈਦ ਕੀਤਾ ਗਿਆ ਸੀ।

ਖੁਫੀਆ ਏਜੰਸੀਆਂ ਕੋਲ ਮੌਜੂਦਾ ਰਿਪੋਰਟ ਅਨੁਸਾਰ, ਕਈ ਅੱਤਵਾਦੀ ਘੁਸਪੈਠ ਦੀ ਕੋਸ਼ਿਸ਼ 'ਚ ਹੈ। ਬੀਤੇ ਦਿਨੀਂ ਭਿੰਭਰ ਗਲੀ ਸੈਕਟਰ ਕੋਲ ਕੰਟਰੋਲ ਰੇਖਾ ਕੋਲ ਐੱਲ.ਓ.ਸੀ. ਦੇ ਉਸ ਪਾਰ ਮੋਹਰਾ 'ਚ ਅੱਤਵਾਦੀਆਂ ਦੇ ਤਿੰਨ ਗਰੁੱਪਾਂ ਦਾ ਮੂਵਮੈਂਟ ਨੋਟ ਕੀਤਾ ਗਿਆ ਸੀ। ਇਸ ਤੋਂ ਇਲਾਵਾ ਮਾਛਿਲ ਸੈਕਟਰ ਕੋਲ ਉਸ ਪਾਰ ਤੇਜੀਆਂ 'ਚ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਦੇ 4-5 ਗਰੁੱਪ, ਕ੍ਰਿਸ਼ਨਾ ਘਾਟੀ ਸੈਕਟਰ ਕੋਲ ਬਟਾਲੀ ਮੋਹਾਲੀ 'ਚ ਅੱਤਵਾਦੀਆਂ ਦੇ 2 ਗਰੁੱਪ, ਕੇ.ਜੀ. ਸੈਕਟਰ ਕੋਲ ਨੱਟਾਰ 'ਚ ਅੱਤਵਾਦੀਆਂ ਦੇ 2 ਗਰੁੱਪ ਘੁਸਪੈਠ ਦੀ ਫਿਰਾਕ 'ਚ ਹਨ।


author

DIsha

Content Editor

Related News