ਬੇਮੌਸਮੀ ਬਰਸਾਤ ਤੇ ਗੜੇਮਾਰੀ ਨੇ ਮਹਾਰਾਸ਼ਟਰ ''ਚ ਵਰ੍ਹਾਇਆ ਕਹਿਰ, 5 ਲੋਕਾਂ ਦੀ ਮੌਤ, 5000 ਹੈਕਟੇਅਰ ਫ਼ਸਲ ਤਬਾਹ
Saturday, Mar 18, 2023 - 03:51 AM (IST)
ਮਹਾਰਾਸ਼ਟਰ (ਭਾਸ਼ਾ): ਮਹਾਰਾਸ਼ਟਰ ਦੇ ਮਰਾਠਾਵਾੜਾ ਖੇਤਰ ਵਿਚ ਇਸ ਹਫ਼ਤੇ ਦੀ ਬੇਮੌਸਮੀ ਬਾਰਿਸ਼ ਤੇ ਗੜੇਮਾਰੀ ਵਿਚ 5 ਲੋਕਾਂਦੀ ਮੌਤ ਹੋ ਗਈ। ਨਾਲ ਹੀ ਤਕਰੀਬਨ 4950 ਹੈਕਟੇਅਰ ਵਿਚ ਫ਼ੈਲੀ ਫ਼ਸਲ ਵੀ ਬਰਬਾਦ ਹੋ ਗਈ। ਡਵੀਜ਼ਨਲ ਕਮਿਸ਼ਨਰ ਦਫ਼ਤਰ ਵੱਲੋਂ ਸ਼ੁੱਕਰਵਾਰ ਨੂੰ ਤਿਆਰ ਇਕ ਰਿਪੋਰਟ ਮੁਤਾਬਕ, ਮੱਧ ਮਹਾਰਾਸ਼ਟਰ ਵਿਚ ਮਰਾਠਾਵਾੜਾ ਖੇਤਰ ਦੇ 8 ਜ਼ਿਲ੍ਹਿਆਂ ਵਿਚ ਔਸਤਨ 2.4 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ।
ਇਹ ਖ਼ਬਰ ਵੀ ਪੜ੍ਹੋ - ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਅੰਦਰੋਂ ਇੰਟਰਵਿਊ ਦਾ ਮਾਮਲਾ ਪੁੱਜਾ ਹਾਈ ਕੋਰਟ
ਸ਼ੁੱਕਰਵਾਰ ਨੂੰ ਨਾਂਦੇੜ ਵਿਚ ਸਭ ਤੋਂ ਵੱਧ 5.7 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਰਿਪੋਰਟ ਮੁਤਾਬਕ, ਵੀਰਵਾਰ ਤੇ ਸ਼ੁੱਕਰਵਾਰ ਨੂੰ ਬੇਮੌਸਮੀ ਬਾਰਿਸ਼ ਤੇ ਗੜੇਮਾਰੀ ਨਾਲ ਜੁੜੇ ਵੱਖ-ਵੱਖ ਮਾਮਲਿਆਂ ਵਿਚ 5 ਲੋਕਾਂ ਦੀ ਮੌਤ ਹੋ ਗਈ। ਸਾਰੇ ਲੋਕ ਪਰਭਣੀ ਜ਼ਿਲ੍ਹੇ ਦੇ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।