ਸਦਨ ’ਚ ਗੈਰ-ਮਰਿਆਦਾ ਵਾਲਾ ਰਵੱਈਆ ਲੋਕਤੰਤਰ ’ਤੇ ਹਮਲਾ : ਜਗਦੀਪ ਧਨਖੜ

Saturday, Jul 27, 2024 - 06:12 PM (IST)

ਸਦਨ ’ਚ ਗੈਰ-ਮਰਿਆਦਾ ਵਾਲਾ ਰਵੱਈਆ ਲੋਕਤੰਤਰ ’ਤੇ ਹਮਲਾ : ਜਗਦੀਪ ਧਨਖੜ

ਨਵੀਂ ਦਿੱਲੀ (ਭਾਸ਼ਾ)- ਰਾਜ ਸਭਾ ਦੇ ਸਪੀਕਰ ਜਗਦੀਪ ਧਨਖੜ ਨੇ ਸ਼ਨੀਵਾਰ ਨੂੰ ਕਿਹਾ ਕਿ ਸਿਆਸੀ ਮੁੱਦਾ ਚੁੱਕਣ ਲਈ ਸਦਨ ਦੀ ਕਾਰਵਾਈ ਦੌਰਾਨ ਗੈਰ-ਮਰਿਆਦਾ ਵਾਲਾ ਰਵੱਈਆ ਲੋਕਤੰਤਰ ’ਤੇ ਹਮਲਾ ਹੈ। ਉਨ੍ਹਾਂ ਕਿਹਾ ਕਿ ਅੱਜਕੱਲ ਮੈਂਬਰ ਦੂਜਿਆਂ ਦੇ ਵਿਚਾਰ ਸੁਣਨ ਲਈ ਤਿਆਰ ਨਹੀਂ ਹਨ। ਧਨਖੜ ਨੇ ਇਕ ਜਾਣ-ਪਛਾਣ ਪ੍ਰੋਗਰਾਮ ’ਚ ਨਵੇਂ ਰਾਜ ਸਭਾ ਮੈਂਬਰਾਂ ਨੂੰ ਕਿਹਾ ਕਿ ਤੁਸੀਂ ਦੂਜਿਆਂ ਦੇ ਵਿਚਾਰਾਂ ਨਾਲ ਅਸਹਿਮਤ ਹੋਣ ਲਈ ਆਜ਼ਾਦ ਹੋ ਪਰ ਦੂਜੇ ਨਜ਼ਰੀਏ ਨੂੰ ਨਜ਼ਰਅੰਦਾਜ਼ ਕਰਨਾ ਸੰਸਦੀ ਪਰੰਪਰਾ ਦਾ ਹਿੱਸਾ ਨਹੀਂ ਹੈ।

ਉਨ੍ਹਾਂ ਕਿਹਾ ਕਿ ਕੁਝ ਮੈਂਬਰ ਅਖਬਾਰਾਂ ’ਚ ਜਗ੍ਹਾ ਪਾਉਣ ਦੀ ਕੋਸ਼ਿਸ਼ ਕਰਦੇ ਹਨ, ਸਦਨ ਤੋਂ ਨਿਕਲਣ ਦੇ ਤੁਰੰਤ ਬਾਅਦ ਮੀਡੀਆ ’ਚ ਬਿਆਨ ਦਿੰਦੇ ਹਨ ਅਤੇ ਆਪਣੇ ਵੱਲ ਧਿਆਨ ਖਿੱਚਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ। ਉਨ੍ਹਾਂ ਕਿਹਾ ਕਿ ਮੈਂਬਰ ਆਪਣੇ ਭਾਸ਼ਣ ਤੋਂ ਇਕ ਮਿੰਟ ਪਹਿਲਾਂ ਆਉਂਦੇ ਹਨ ਅਤੇ ਤੁਰੰਤ ਚਲੇ ਜਾਂਦੇ ਹਨ। ਰਾਜ ਸਭਾ ਦੇ ਸਪੀਕਰ ਨੇ ਕਿਹਾ ਕਿ ਮੈਬਰਾਂ ਨੂੰ ‘ਹਿਟ ਐਂਡ ਰਨ’ ਵਾਲੀ ਰਣਨੀਤੀ ਨਹੀਂ ਅਪਣਾਉਣੀ ਚਾਹੀਦੀ। ਧਨਖੜ ਨੇ ਕਿਹਾ ਕਿ ਸੰਸਦ ਸੰਵਿਧਾਨਕ ਕਦਰਾਂ-ਕੀਮਤਾਂ ਅਤੇ ਆਜ਼ਾਦੀ ਦਾ ਕੇਂਦਰ ਬਿੰਦੂ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News