ਓਨਾਵ ਰੇਪ ਪੀੜਤਾ ਦੀ ਮੌਤ ''ਤੇ ਬੋਲੇ ਯੋਗੀ- ''ਫਾਸਟ ਟ੍ਰੈਕ ਕੋਰਟ ''ਚ ਹੋਵੇਗੀ ਸੁਣਵਾਈ''

12/07/2019 11:20:53 AM

ਓਨਾਵ— ਉੱਤਰ ਪ੍ਰਦੇਸ਼ ਦੇ ਓਨਾਵ ਜ਼ਿਲੇ 'ਚ ਦੋਸ਼ੀਆਂ ਵਲੋਂ ਜਿਉਂਦੀ ਸਾੜੀ ਗਈ ਕੁੜੀ ਦੀ ਸ਼ੁੱਕਰਵਾਰ ਨੂੰ ਮੌਤ ਤੋਂ ਬਾਅਦ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਸੋਗ ਜ਼ਾਹਰ ਕੀਤਾ। ਯੋਗੀ ਨੇ ਓਨਾਵ ਦੀ ਪੀੜਤਾ ਦੇ ਸੰਦਰਭ 'ਚ ਕਿਹਾ ਕਿ ਇਹ ਘਟਨਾ ਬਹੁਤ ਮੰਦਭਾਗੀ ਹੈ। ਕੁੜੀ ਦੀ ਮੌਤ ਬਹੁਤ ਦੁਖਦ ਹੈ। ਯੋਗੀ ਨੇ ਪਰਿਵਾਰ ਦੇ ਪ੍ਰਤੀ ਵੀ ਹਮਦਰਦੀ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਅਪਰਾਧੀ ਪੁਲਸ ਵਲੋਂ ਗ੍ਰਿਫਤਾਰ ਕੀਤੇ ਜਾ ਚੁਕੇ ਹਨ। ਮੁਕੱਦਮੇ ਨੂੰ ਫਾਸਟ ਟ੍ਰੈਕ ਕੋਰਟ 'ਚ ਲਿਜਾ ਕੇ ਸਖਤ ਸਜ਼ਾ ਦਿਵਾਈ ਜਾਵੇ।

ਪਿਤਾ ਨੇ ਕੀਤੀ ਫਾਂਸੀ ਦੀ ਮੰਗ
ਦੂਜੇ ਪਾਸੇ ਪੀੜਤਾ ਦੀ ਮੌਤ ਤੋਂ ਬਾਅਦ ਪਿਤਾ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਦੇ ਦੋਸ਼ੀਆਂ ਨੂੰ ਉਹੀ ਸਜ਼ਾ ਮਿਲੇ, ਜੋ ਹੈਦਰਾਬਾਦ 'ਚ ਦੋਸ਼ੀਆਂ ਨੂੰ ਮਿਲੀ ਸੀ। ਉਨ੍ਹਾਂ ਨੇ ਕਿਹਾ,''ਦੋਸ਼ੀਆਂ ਦੀ ਗ੍ਰਿਫਤਾਰੀ ਨਾਲ ਕੀ ਹੋਵੇਗਾ। ਇਹ ਤਾਂ ਅਜਿਹਾ ਹੈ ਜਿਵੇਂ ਜਾਨਵਰਾਂ ਨੂੰ ਜੇਲ 'ਚ ਬੰਦ ਕਰ ਦਿੱਤਾ ਗਿਆ ਹੋਵੇ। ਮੇਰੀ ਮੰਗ ਤਾਂ ਇਹ ਹੈ ਕਿ ਉਨ੍ਹਾਂ ਨੂੰ ਫਾਂਸੀ ਦਿੱਤੀ ਜਾਵੇ ਜਾਂ ਤਾਂ ਐਨਕਾਊਂਟਰ ਕਰ ਦਿੱਤਾ ਜਾਵੇ। ਇਸ ਤੋਂ ਇਲਾਵਾ ਮੈਨੂੰ ਕੋਈ ਹੋਰ ਰਸਤਾ ਨਹੀਂ ਦਿੱਸ ਰਿਹਾ।''

ਪ੍ਰਿਯੰਗਾ ਨੇ ਕਿਹਾ ਅਸੀਂ ਸਾਰੇ ਦੋਸ਼ੀ ਹਾਂ
ਇਸ ਘਟਨਾ ਤੋਂ ਬਾਅਦ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਨੇ ਕਿਹਾ,''ਮੈਂ ਈਸ਼ਵਰ ਨੂੰ ਪ੍ਰਾਰਥਨਾ ਕਰਦੀ ਹਾਂ ਕਿ ਓਨਾਵ ਪੀੜਤਾ ਦੇ ਪਰਿਵਾਰ ਨੂੰ ਇਸ ਦੁਖ ਦੀ ਘੜੀ 'ਚ ਹਿੰਮਤ ਦੇਵੇ। ਇਹ ਸਾਡੀ ਸਾਰਿਆਂ ਦੀ ਨਾਕਾਮਯਾਬੀ ਹੈ ਕਿ ਅਸੀਂ ਉਸ ਨੂੰ ਨਿਆਂ ਨਹੀਂ ਦੇ ਸਕੇ। ਸਮਾਜਿਕ ਤੌਰ 'ਤੇ ਅਸੀਂ ਸਾਰੇ ਦੋਸ਼ੀ ਹਾਂ ਪਰ ਇਹ ਉੱਤਰ ਪ੍ਰਦੇਸ਼ ਦੀ ਖੋਖਲੀ ਹੋ ਚੁਕੀ ਕਾਨੂੰਨ ਵਿਵਸਥਾ ਨੂੰ ਵੀ ਦਿਖਾਉਂਦਾ ਹੈ।


DIsha

Content Editor

Related News