ਓਨਾਵ ਰੇਪ : ਪੀੜਤਾ ਦੇ ਪਿਤਾ ਦੀ ਹਿਰਾਸਤ ''ਚ ਮੌਤ ਮਾਮਲੇ ''ਤੇ ਫੈਸਲਾ ਟਲਿਆ

02/29/2020 1:57:52 PM

ਨਵੀਂ ਦਿੱਲੀ— ਓਨਾਵ ਰੇਪ ਪੀੜਤਾ ਦੇ ਪਿਤਾ ਦੇ ਕਤਲ ਦੇ ਮਾਮਲੇ 'ਚ ਦਿੱਲੀ ਦੇ ਤੀਸ ਹਜ਼ਾਰੀ ਕੋਰਟ 'ਚ ਫੈਸਲਾ ਟਲ ਗਿਆ ਹੈ। ਇਸ ਮਾਮਲੇ ਦੀ ਸੁਣਵਾਈ ਕਰ ਚੁਕੇ ਵਿਸ਼ੇਸ਼ ਜੱਜ ਧਰਮੇਸ਼ ਸ਼ਰਮਾ ਹੁਣ 4 ਮਾਰਚ ਨੂੰ ਫੈਸਲਾ ਸੁਣਾਉਣਗੇ। ਇਸ ਮਾਮਲੇ 'ਚ ਕੋਰਟ ਨੇ ਕੁਲਦੀਪ ਸੇਂਗਰ, ਉਸ ਦੇ ਭਰਾ ਅਤੁਲ, ਅਸ਼ੋਕ ਸਿੰਘ ਭਦੌਰੀਆ, ਸਬ ਇੰਸਪੈਕਟਰ ਕਾਮਤਾ ਪ੍ਰਸਾਦ, ਸਿਪਾਹੀ ਆਮਿਰ ਖਾਨ ਅਤੇ 6 ਹੋਰ ਵਿਰੁੱਧ ਦੋਸ਼ ਤੈਅ ਕਰ ਰੱਖਿਆ ਹੈ। ਇਸ ਮਾਮਲੇ 'ਚ ਕੁੱਲ 11 ਦੋਸ਼ੀ ਹਨ। ਨਾਬਾਲਗ ਵਿਦਿਆਰਥਣ ਨਾਲ ਰੇਪ ਮਾਮਲੇ 'ਚ ਕੋਰਟ ਨੇ ਭਾਜਪਾ ਤੋਂ ਬਰਖ਼ਾਸਤ

ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਦੋਸ਼ੀ ਮੰਨਦੇ ਹੋਏ 20 ਦਸੰਬਰ 2019 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਪੀੜਤਾ ਦੇ ਪਿਤਾ ਦੀ ਨਿਆਇਕ ਹਿਰਾਸਤ 'ਚ 9 ਅਪ੍ਰੈਲ 2018 ਨੂੰ ਮੌਤ ਹੋ ਗਈ ਸੀ। ਸੀ.ਬੀ.ਆਈ. ਨੇ ਇਸ ਮਾਮਲੇ 'ਚ ਕੁਲਦੀਪ ਸਿੰਘ ਸੇਂਗਰ ਸਮੇਤ ਹੋਰ ਕਈ ਲੋਕਾਂ 'ਤੇ ਪੀੜਤਾ ਦੇ ਪਿਤਾ ਦੇ ਕਤਲ ਦਾ ਚਾਰਜਸ਼ੀਟ ਦਾਖਲ ਕੀਤਾ ਅਤੇ ਇਸੇ 'ਤੇ ਬਹਿਸ ਕੀਤੀ। ਇਸ ਮਾਮਲੇ 'ਚ ਸੀ.ਬੀ.ਆਈ. ਨੇ ਦੋਸ਼ਾਂ ਨੂੰ ਸਾਬਤ ਕਰਨ ਲਈ ਪੀੜਤਾ ਦੇ ਚਾਚਾ, ਮਾਂ, ਭੈਣ ਅਤੇ ਪਿਤਾ ਦੇ ਸਹਿਕਰਮਚਾਰੀ ਸਮੇਤ 55 ਗਵਾਹਾਂ ਦੇ ਬਿਆਨ ਦਰਜ ਕਰਵਾਏ ਤਾਂ ਉੱਥੇ ਹੀ ਬਚਾਅ ਪੱਖ ਨੇ 9 ਗਵਾਹਾਂ ਨੂੰ ਪੇਸ਼ ਕੀਤਾ। ਪੀੜਤਾ 2017 'ਚ ਹੋਈ ਇਸ ਘਟਨਾ ਦੇ ਸਮੇਂ ਨਾਬਾਲਗ ਸੀ।


DIsha

Content Editor

Related News