ਸਾਕਸ਼ੀ ਮਹਾਰਾਜ ਨੂੰ ਜਾਨੋਂ ਮਾਰਨ ਲਈ ਫੋਨ ’ਤੇ ਆਈ ਦਾਊਦ ਗੈਂਗ ਦੀ ਧਮਕੀ

Sunday, Nov 25, 2018 - 09:18 AM (IST)

ਸਾਕਸ਼ੀ ਮਹਾਰਾਜ ਨੂੰ ਜਾਨੋਂ ਮਾਰਨ ਲਈ ਫੋਨ ’ਤੇ ਆਈ ਦਾਊਦ ਗੈਂਗ ਦੀ ਧਮਕੀ

ਉੱਤਰ ਪ੍ਰਦੇਸ਼-ਅਯੁੱਧਿਆ ਮਸਲੇ ’ਤੇ ਲਗਾਤਾਰ ਦਿੱਤੇ ਜਾ ਰਹੇ ਬਿਆਨ ਨੂੰ ਲੈ ਕੇ ਉਨਾਵ ਜ਼ਿਲੇ ਤੋਂ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੂੰ ਸ਼ਨੀਵਾਰ ਨੂੰ ਇੰਟਰਨੈੱਟ ਕਾਲ ਜ਼ਰੀਏ ਡੀ ਕੰਪਨੀ ਵਲੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਸੰਸਦ ਮੈਂਬਰ ਨੇ ਇਸਦੀ ਪੁਸ਼ਟੀ ਕਰਦੇ ਹੋਏ ਐੱਸ. ਪੀ. ਨੂੰ ਸੂਚਨਾ ਦੇਣ ਦੇ ਨਾਲ ਦਿੱਲੀ ਵਿਚ ਸ਼ਿਕਾਇਤ ਦੇਣ ਦੀ ਗੱਲ ਕਹੀ ਹੈ। ਦੇਰ ਰਾਤ ਸਦਰ ਕੋਤਵਾਲੀ ਵਿਚ ਸਾਕਸ਼ੀ ਮਹਾਰਾਜ ਦੇ ਸ਼ਿਕਾਇਤ ਪੱਤਰ ਦੇ ਆਧਾਰ ’ਤੇ ਦਾਊਦ ਗਿਰੋਹ ਦੇ ਅਲੀ ਅਜਲੋਨੀ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ। ਗੌਰਤਲਬ ਹੈ ਕਿ ਸਾਕਸ਼ੀ ਨੇ ਵੱਡਾ ਬਿਆਨ ਦਿੱਤਾ ਸੀ ਕਿ ਜਾਮਾ ਮਸਜਿਦ ਤੋੜ ਕੇ ਵੇਖਿਆ ਜਾਵੇ ਤਾਂ ਪੌੜੀਆਂ ਥੱਲੇ ਮੂਰਤੀਆਂ ਮਿਲਣਗੀਆਂ। ਮੰਨਿਆ ਜਾ ਰਿਹਾ ਹੈ ਕਿ ਇਸੇ ਬਿਆਨ ਕਾਰਨ ਉਨ੍ਹਾਂ ਨੂੰ ਧਮਕੀ ਮਿਲੀ ਹੈ।


author

Iqbalkaur

Content Editor

Related News