ਉਨਾਵ ਮਾਮਲਾ: ਸੁਪਰੀਮ ਕੋਰਟ ਨੇ CBI ਤੋਂ ਮੰਗੀ ਰਿਪੋਰਟ, ਦਿੱਲੀ ''ਚ ਟ੍ਰਾਂਸਫਰ ਹੋਣਗੇ ਸਾਰੇ ਮਾਮਲੇ

Thursday, Aug 01, 2019 - 11:36 AM (IST)

ਉਨਾਵ ਮਾਮਲਾ: ਸੁਪਰੀਮ ਕੋਰਟ ਨੇ CBI ਤੋਂ ਮੰਗੀ ਰਿਪੋਰਟ, ਦਿੱਲੀ ''ਚ ਟ੍ਰਾਂਸਫਰ ਹੋਣਗੇ ਸਾਰੇ ਮਾਮਲੇ

ਨਵੀਂ ਦਿੱਲੀ—ਸੁਪਰੀਮ ਕੋਰਟ 'ਚ ਅੱਜ ਭਾਵ ਵੀਰਵਾਰ ਨੂੰ ਉਨਾਵ ਜਬਰ-ਜ਼ਨਾਹ ਪੀੜਤਾ ਨਾਲ ਵਾਪਰੇ ਸੜਕ ਹਾਦਸਾ ਸੰਬੰਧੀ ਮਾਮਲੇ ਦੀ ਸੁਣਵਾਈ ਜਾਰੀ ਹੈ। ਦੱਸ ਦੇਈਏ ਕਿ ਹੁਣ ਇਸ ਮਾਮਲੇ ਦੀ ਜਾਂਚ ਸੀ. ਬੀ. ਆਈ. ਕਰ ਰਹੀ ਹੈ। ਅਦਾਲਤ ਨੇ ਕਿਹਾ ਹੈ ਕਿ ਸਾਨੂੰ ਸੀ. ਬੀ. ਆਈ. ਅਧਿਕਾਰੀ ਨੂੰ ਅਦਾਲਤ 'ਚ ਆਉਣਾ ਹੋਵੇਗਾ ਜੋ ਕਿ ਇਸ ਮਾਮਲੇ ਨਾਲ ਜੁੜੀ ਸਾਰੀ ਜਾਣਕਾਰੀ ਅਦਾਲਤ ਨੂੰ ਦੇਵੇਗਾ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਸ ਮਾਮਲੇ ਨੂੰ ਹੁਣ ਉਤਰ ਪ੍ਰਦੇਸ਼ ਤੋਂ ਬਾਹਰ ਟਰਾਂਸਫਰ ਕੀਤਾ ਜਾਵੇਗਾ। ਹੁਣ ਮਾਮਲੇ ਦੀ ਸੁਣਵਾਈ ਦੁਪਹਿਰ 12 ਵਜੇ ਹੋਵੇਗੀ।

PunjabKesari

ਜ਼ਿਕਰਯੋਗ ਹੈ ਕਿ ਉਨਾਵ ਜਬਰ ਜ਼ਨਾਹ ਪੀੜਤਾ ਆਪਣੇ ਚਾਚੇ ਨੂੰ ਰਾਏਬਰੇਲੀ ਜੇਲ ਤੋਂ ਮਿਲ ਕੇ ਵਾਪਸ ਆ ਰਹੀ ਸੀ ਤਾਂ ਰਸਤੇ 'ਚ ਪੀੜਤਾ ਦੀ ਕਾਰ ਨੂੰ ਇੱਕ ਤੇਜ਼ ਰਫਤਾਰ ਟਰੱਕ ਨੇ ਟੱਕਰ ਮਾਰ ਦਿੱਤੀ ਸੀ। ਹਾਦਸੇ 'ਚ ਪੀੜਤਾਂ ਦੀ ਮਾਸੀ, ਚਾਚੀ ਸਮੇਤ ਡਰਾਈਵਰ ਦੀ ਮੌਤ ਹੋ ਗਈ ਸੀ ਅਤੇ ਪੀੜਤਾਂ ਸਮੇਤ ਵਕੀਲ ਕਾਫੀ ਗੰਭੀਰ ਹਾਲਤ 'ਚ ਜ਼ਖਮੀ ਹੋ ਗਏ ਸਨ। ਇਸ ਮਾਮਲੇ ਚ ਕੁਲਦੀਰ ਸੇਂਗਰ ਸਮੇਤ 10 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। 


author

Iqbalkaur

Content Editor

Related News