ਸੜਕਾਂ ’ਤੇ ਮਨੁੱਖ ਰਹਿਤ ਬੈਰੀਕੇਡਸ ਨਾਲ ਜਨਤਾ ਨੂੰ ਪ੍ਰੇਸ਼ਾਨੀ ਹੁੰਦੀ ਹੈ : ਹਾਈ ਕੋਰਟ
Tuesday, Feb 22, 2022 - 08:28 PM (IST)
ਨਵੀਂ ਦਿੱਲੀ– ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਸੜਕਾਂ ’ਤੇ ਮਨੁੱਖ ਰਹਿਤ ਬੈਰੀਕੇਡਸ ਲਗਾਉਣ ਦਾ ਕੋਈ ਉਦੇਸ਼ ਨਹੀਂ ਹੈ ਅਤੇ ਇਸ ਨਾਲ ਜਨਤਾ ਨੂੰ ਪ੍ਰੇਸ਼ਾਨੀ ਹੁੰਦੀ ਹੈ। ਅਦਾਲਤ ਨੇ ਦਿੱਲੀ ਪੁਲਸ ਨੂੰ ਸ਼ਹਿਰ ਵਿਚ ਬੈਰੀਕੇਡਸ ਲਗਾਉਣ ਲਈ ਅਪਣਾਏ ਗਏ ਪ੍ਰੋਟੋਕਾਲ ਨੂੰ ਪੇਸ਼ ਕਰਨ ਲਈ ਕਿਹਾ। ਹਾਈ ਕੋਰਟ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਇਕ ਚਿੱਠੀ ਦਾ ਨੋਟਿਸ ਲਿਆ, ਜਿਸ ਨੂੰ ਦੱਖਣੀ ਦਿੱਲੀ ਖੇਤਰ ਵਿਚ ਕਈ ਸੜਕਾਂ ’ਤੇ ਮਨੁੱਖ ਰਹਿਤ ਬੈਰੀਕੇਡਸ ਲਗਾਉਣ ਖਿਲਾਫ ਕਾਰਵਾਈ ਕਰਨ ਦੀ ਬੇਨਤੀ ਨੂੰ ਲੈ ਕੇ ਦਿੱਲੀ ਹਾਈ ਕੋਰਟ ਨੂੰ ਭੇਜਿਆ ਗਿਆ ਸੀ।
ਇਹ ਖ਼ਬਰ ਪੜ੍ਹੋ- ਦੀਪਤੀ,ਰਿਚਾ ਤੇ ਮੇਘਨਾ ਨੇ ICC ਮਹਿਲਾ ਵਨ ਡੇ ਰੈਂਕਿੰਗ 'ਚ ਕੀਤਾ ਸੁਧਾਰ
ਜਸਟਿਸ ਵਿਪਿਨ ਸਾਂਘੀ ਅਤੇ ਜਸਟਿਸ ਜਸਮੀਤ ਸਿੰਘ ਦੀ ਬੈਂਚ ਨੇ ਕਿਹਾ ਕਿ ਓਮ ਪ੍ਰਕਾਸ਼ ਗੋਇਲ (ਜਿਨ੍ਹਾਂ ਨੇ ਚਿੱਠੀ ਲਿਖੀ ਸੀ) ਵਲੋਂ ਚੁੱਕੇ ਗਏ ਮੁੱਦੇ ’ਤੇ ਵਿਚਾਰ ਕਰਨ ਦੀ ਲੋੜ ਹੈ ਕਿਉਂਕਿ ਸੜਕਾਂ ’ਤੇ ਇਨ੍ਹਾਂ ਮਨੁੱਖ ਰਹਿਤ ਬੈਰੀਕੇਡਸ ਦਾ ਕੋਈ ਉਦੇਸ਼ ਨਹੀਂ ਹੈ ਅਤੇ ਅਸਲ ਵਿਚ ਇਸ ਨਾਲ ਵੱਡੇ ਪੈਮਾਨੇ ’ਤੇ ਜਨਤਾ ਨੂੰ ਅਸੁਵਿਧਾ ਹੁੰਦੀ ਹੈ। ਇਸ ਤਰ੍ਹਾਂ ਦੇ ਬੈਰੀਕੇਡਸ ਦੀ ਵਰਤੋਂ ਕਿਯੋਸਕ ਲਗਾਉਣ ਅਤੇ ਵਾਹਨਾਂ ਦੀ ਪਾਰਕਿੰਗ ਲਈ ਵੀ ਕੀਤੀ ਗਈ ਹੈ।
ਇਹ ਖ਼ਬਰ ਪੜ੍ਹੋ- ਮੁੱਖ ਚੋਣ ਅਧਿਕਾਰੀ ਵੋਟਿੰਗ ਮਸ਼ੀਨਾਂ ਵਾਲੀਆਂ ਇਮਾਰਤਾਂ ਤੇ ਵੋਟ ਗਿਣਤੀ ਕੇਂਦਰਾਂ ਦੀ ਸੁਰੱਖਿਆ ਮਜ਼ਬੂਤ ਕਰਨ : ਚੀਮਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।