ਮਨੋਜ ਤਿਵਾੜੀ ''ਤੇ ਅਣਪਛਾਤੇ ਵਿਅਕਤੀ ਨੇ ਸੁੱਟੇ ਪੱਥਰ

08/20/2017 9:14:28 AM

ਨਵੀਂ ਦਿੱਲੀ - ਬਵਾਨਾ 'ਚ ਅਗਲੇ ਹਫਤੇ ਹੋਣ ਵਾਲੀ ਉੱਪ ਚੋਣ ਲਈ ਚੋਣ ਬੈਠਕ 'ਚ ਹਿੱਸਾ ਲੈਣ ਆਏ ਦਿੱਲੀ ਭਾਜਪਾ ਦੇ ਮੁਖੀ ਮਨੋਜ ਤਿਵਾੜੀ 'ਤੇ ਇਕ ਅਣਪਛਾਤੇ ਵਿਅਕਤੀ ਨੇ ਪੱਥਰ ਤੇ ਇਕ ਲੱਕੜੀ ਦਾ ਟੁਕੜਾ ਸੁੱਟਿਆ।
ਪੁਲਸ ਨੇ ਦੱਸਿਆ ਕਿ ਤਿਵਾੜੀ 'ਤੇ ਲੱਕੜੀ ਦਾ ਟੁਕੜਾ ਅਤੇ ਪੱਥਰ ਉਸ ਸਮੇਂ ਸੁੱਟਿਆ ਗਿਆ, ਜਦੋਂ ਉਹ ਬਵਾਨਾ ਦੇ ਜੇ-ਜੇ ਕਾਲੋਨੀ ਦੇ ਝੰਡਾ ਚੌਕ 'ਤੇ ਬੈਠਕ ਲਈ ਲਾਏ ਮੰਚ 'ਤੇ ਮੌਜੂਦ ਸਨ। ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਸਾਡੇ ਵੱਲੋਂ ਜਨਤਕ ਬੈਠਕ ਦੀ ਕਰਵਾਈ ਗਈ ਵੀਡੀਓਗ੍ਰਾਫੀ ਦੀ ਮਦਦ ਨਾਲ ਅਸੀਂ ਮੁਲਜ਼ਮ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਚੋਣਾਂ ਦੌਰਾਨ ਇਸ ਤਰ੍ਹਾਂ ਦੀਆਂ ਬੈਠਕਾਂ ਦੀ ਰਿਕਾਰਡਿੰਗ ਕੀਤੀ ਜਾਂਦੀ ਹੈ।  ਬਵਾਨਾ 'ਚ ਭਾਜਪਾ, 'ਆਪ' ਅਤੇ ਕਾਂਗਰਸ 'ਚ ਤਿਕੋਣਾ ਮੁਕਾਬਲਾ ਹੈ।


Related News