ਭਾਰਤ ਫੇਰੀ ਦੌਰਾਨ ਟਰੰਪ ਦੀ ਸੁਰੱਖਿਆ ''ਚ ਰੋਜ਼ਾਨਾ ਖਰਚ ਹੋਣਗੇ 750 ਕਰੋੜ ਰੁਪਏ

02/21/2020 2:55:48 PM

ਵਾਸ਼ਿੰਗਟਨ (ਬਿਊਰੋ): ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਪਤਨੀ ਮੇਲਾਨੀਆ ਟਰੰਪ ਨਾਲ ਦੋ ਦਿਨੀਂ (24-25 ਫਰਵਰੀ) ਭਾਰਤ ਫੇਰੀ 'ਤੇ ਆ ਰਹੇ ਹਨ। ਭਾਰਤ ਆ ਰਹੇ  ਡੋਨਾਲਡ ਟਰੰਪ ਦੀ ਸਖਤ ਸੁਰੱਖਿਆ ਵਿਵਸਥਾ ਸੁਰਖੀਆਂ ਵਿਚ ਹੈ। ਕੁਝ ਮੀਡੀਆ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਹੈਕਿ ਭਾਰਤ ਫੇਰੀ ਦੌਰਾਨ ਟਰੰਪ ਦੀ ਸੁਰੱਖਿਆ ਵਿਚ ਅਮਰੀਕਾ ਰੋਜ਼ਾਨਾ ਕਰੀਬ 1500 ਕਰੋੜ ਰੁਪਏ ਦਾ ਖਰਚ ਕਰੇਗਾ। ਭਾਵੇਂਕਿ ਅਮਰੀਕੀ ਨਿਗਰਾਨੀ ਸੰਗਠਨ ਫੈਕਟਚੈੱਕ ਆਰਗ ਅਤੇ ਪਾਲਿਟੀਫੈਕਟ ਡਾਟਕਾਮ ਦੇ ਮੁਤਾਬਕ ਇਹ ਖਰਚ 90 ਤੋਂ 100 ਮਿਲੀਅਨ ਡਾਲਰ ਦੇ ਹਿਸਾਬ ਨਾਲ 700 ਤੋਂ 750 ਕਰੋੜ ਰੁਪਏ ਤੱਕ ਹੋਵੇਗਾ।

ਵਿਸ਼ੇਸ਼ ਸੁਰੱਖਿਆ ਉਪਕਰਨ 
ਵਿਸ਼ੇਸ਼ ਜਹਾਜ਼ ਏਅਰਫੋਰਸ ਵਨ, ਹੈਲੀਕਾਪਟਰ ਮਰੀਨ ਵਨ, ਵੱਡੇ ਧਮਾਕਿਆਂ ਨੂੰ ਵੀ ਅਸਫਲ ਕਰਨ ਵਾਲੀ ਕਾਰ 'ਦੀ ਬੀਸਟ' ਦੇ ਨਾਲ ਰਾਸ਼ਟਰਪਤੀ ਦੀ ਸੁਰੱਖਿਆ ਕਰਨ ਵਾਲੀ ਗੁਪਤ ਸਰਵਿਸ ਦਾ ਹਰ ਘੰਟੇ ਦਾ ਖਰਚ ਕਰੋੜਾਂ ਵਿਚ ਹੈ।ਟਰੰਪ ਦੇ ਕਾਫਲੇ ਦੀਆਂ ਸਾਰੀਆਂ ਗੱਡੀਆਂ, ਹਥਿਆਰ, ਖੁਫੀਆ ਉਪਕਰਨ ਵੀ 4 ਵੱਡੇ ਆਵਾਜਾਈ ਜਹਾਜ਼ਾਂ ਅਤੇ ਲੜਾਕੂ ਜਹਾਜ਼ਾਂ ਦੇ ਨਾਲ ਭਾਰਤ ਆ ਰਹੇ ਹਨ।

ਮਿਨੀ ਵ੍ਹਾਈਟ ਹਾਊਸ ਹੋਵੇਗਾ ਤਿਆਰ
ਜੌਰਜ ਬੁਸ਼ ਸੀਨੀਅਰ ਦੇ ਮੀਡੀਆ ਨਿਦੇਸ਼ਕ ਰਹੇ ਕੇਲੀ ਗੈਨਨ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਜਿੱਥੇ ਵੀ ਜਾਂਦੇ ਹਨ ਉੱਥੇ ਇਕ ਮਿਨੀ ਵ੍ਹਾਈਟ ਹਾਊਸ ਤਿਆਰ ਕਰਨਾ ਪੈਂਦਾ ਹੈ।ਇੱਥੇ ਦੱਸਣਯੋਗ ਹੈ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਦੇ ਪੰਜ ਦਿਨੀਂ ਭਾਰਤ-ਪਾਕਿਸਤਾਨ ਦੌਰੇ 'ਤੇ 360 ਕਰੋੜ ਰੁਪਏ ਦਾ ਖਰਚ ਆਇਆ ਸੀ।

ਟਰੰਪ ਯਾਤਰਾ ਦੌਰਾਨ ਰਹੇਗਾ ਇਹ ਖਾਸ
- 2 ਹਜ਼ਾਰ ਅਮਰੀਕੀਆਂ ਦਾ ਆਵੇਗਾ ਦਲ।
- ਫਾਈਵ ਸਟਾਰ ਹੋਟਲਾਂ ਵਿਚ ਬੁੱਕ ਕੀਤੇ ਗਏ 870 ਕਮਰੇ।
- ਏਅਰਫੋਰਸ ਵਨ ਦਾ ਪ੍ਰਤੀ ਘੰਟੇ ਦਾ ਖਰਚ 71 ਲੱਖ ਰੁਪਏ।
- ਕਾਰਗੋ ਪਲੇਨ ਦੀ ਪ੍ਰਤੀ ਘੰਟਾ ਲਾਗਤ 5 ਲੱਖ ਰੁਪਏ ।  

ਅਹਿਮਦਾਬਾਦ ਦੇ ਦੌਰੇ ਦੌਰਾਨ ਦਾ ਖਰਚ
- ਅਹਿਮਦਾਬਾਦ ਦੇ 3 ਘੰਟੇ ਦੇ ਦੌਰੇ 'ਚ ਖਰਚ ਹੋਣਗੇ 80 ਤੋਂ 85 ਕਰੋੜ ਰੁਪਏ। 
- 22 ਕਿਲੋਮੀਟਰ ਲੰਬੇ ਰੋਡ ਸ਼ੋਅ ਵਿਚ ਹੋਣਗੇ 12 ਹਜ਼ਾਰ ਪੁਲਸਕਰਮੀ।
- ਗੁਜਰਾਤ ਸਰਕਾਰ ਨੇ ਪਹਿਲਾਂ ਹੀ ਖਰਚ ਕੀਤੇ 30 ਕਰੋੜ।
- ਸ਼ਹਿਰ ਦੀ ਸੁੰਦਰਤਾ 'ਤੇ ਖਰਚੇ ਗਏ ਵਾਧੂ 6 ਕਰੋੜ ਰੁਪਏ।

ਤਿੰਨ ਪੱਖੀ ਸੁਰੱਖਿਆ ਘੇਰਾ
- ਟਰੰਪ ਦੀ ਸੁਰੱਖਿਆ ਵਿਚ ਪਹਿਲਾ ਘੇਰਾ ਸੀਕਰਟ ਏਜੰਟਾਂ ਦਾ ਹੋਵੇਗਾ।
- ਐੱਨ.ਐੱਸ.ਜੀ. ਅਤੇ ਚੇਤਕ ਕਮਾਂਡੋ ਦੂਜੇ ਪੱਧਰ ਦੀ ਸੁਰੱਖਿਆ ਸੰਭਾਲਣਗੇ।
- 25 ਹਜ਼ਾਰ ਪੁਲਸਕਰਮੀ ਅਹਿਮਦਾਬਾਦ ਦੇ ਸੁਰੱਖਿਆ ਬੰਦੋਬਸਤ ਵਿਚ ਹੋਣਗੇ।


Vandana

Content Editor

Related News