ਸਵਦੇਸ਼ੀ ਕਾਕਰਾਪਾਰ ਪ੍ਰਮਾਣੁ ਪਲਾਂਟ-3 ਉਤਪਾਦਨ ਨੂੰ ਤਿਆਰ, PM ਮੋਦੀ ਨੇ ਦਿੱਤੀ ਵਧਾਈ

7/23/2020 1:54:58 AM

ਨਵੀਂ ਦਿੱਲੀ : ਗੁਜਰਾਤ ਸਥਿਤ 700 ਮੈਗਾਵਾਟ ਦੀ ਸਮਰੱਥਾ ਵਾਲਾ ਸਵਦੇਸ਼ੀ ਕਾਕਰਾਪਾਰ ਪ੍ਰਮਾਣੁ ਊਰਜਾ ਪਲਾਂਟ-3 ਨਾਜ਼ੁਕ ਹੋ ਗਿਆ ਹੈ ਯਾਨੀ ਆਮ ਸੰਚਾਲਨ ਸਥਿਤੀ 'ਚ ਆ ਗਿਆ ਹੈ। ਇਸ ਦਾ ਮਤਲਬ ਇਹ ਹੋਇਆ ਕਿ ਇਹ ਪਲਾਂਟ ਊਰਜਾ ਉਤਪਾਦਨ ਲਈ ਹੁਣ ਤਿਆਰ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਪ੍ਰਮਾਣੁ ਵਿਗਿਆਨੀਆਂ ਨੂੰ ਇਸ ਦੇ ਲਈ ਵਧਾਈ ਦਿੰਦੇ ਹੋਏ ਟਵੀਟ ਕੀਤਾ- ‘ਕਾਕਰਾਪਾਰ ਪ੍ਰਮਾਣੁ ਊਰਜਾ ਪਲਾਂਟ-3 ਦੇ ਆਮ ਸੰਚਾਲਨ ਸਥਿਤੀ 'ਚ ਆਉਣ ਲਈ ਸਾਡੇ ਪ੍ਰਮਾਣੁ ਵਿਗਿਆਨੀਆਂ ਨੂੰ ਵਧਾਈ! ਆਪਣੇ ਦੇਸ਼ 'ਚ ਹੀ ਡਿਜ਼ਾਈਨ ਕੀਤਾ ਗਿਆ 700 ਐੱਮ.ਡਬਲਿਊ.ਈ. ਦਾ ਕੇ.ਕੇ.ਪੀ.ਪੀ.-3 ਪ੍ਰਮਾਣੁ ਪਲਾਂਟ ਮੇਕ ਇਨ ਇੰਡੀਆ ਦਾ ਇੱਕ ਮਾਣਮੱਤੀ ਉਦਾਹਰਣ ਹੈ। ਇਸ ਦੇ ਨਾਲ ਹੀ ਇਹ ਅਜਿਹੀਆਂ ਅਣਗਿਣਤ ਉਪਲੱਬਧੀਆਂ 'ਚ ਨਿਸ਼ਚਿਤ ਰੂਪ ਨਾਲ ਮੋਹਰੀ ਹੈ। 


Inder Prajapati

Content Editor Inder Prajapati