ਅਨੋਖੀ ਜ਼ਹਿਰੀਲੀ ਮੱਛੀ : ਪੈਰ ਰੱਖਦੇ ਹੀ 0.5 ਸਕਿੰਟ ’ਚ ਸਰੀਰ ’ਚ ਫੈਲ ਜਾਵੇਗਾ ਜ਼ਹਿਰ
Wednesday, Jun 24, 2020 - 12:42 AM (IST)
ਨਵੀਂ ਦਿੱਲੀ (ਇੰਟ.)– ਆਮ ਤੌਰ ’ਤੇ ਅਸੀਂ ਮੱਛੀ ਨੂੰ ਮਾਰ ਕੇ ਉਸ ਦਾ ਭੋਜਨ ਤਿਆਰ ਕਰ ਕੇ ਖਾਂਦੇ ਹਾਂ ਪਰ ਕੀ ਅਜਿਹਾ ਹੋ ਸਕਦਾ ਹੈ ਕਿ ਮੱਛੀ ਕਿਸੇ ਇਨਸਾਨ ਦੀ ਜਾਨ ਲੈ ਲਵੇ? ਇਸ ਸਵਾਲ ਨੂੰ ਸੁਣ ਕੇ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਭਲਾ ਮੱਛੀ ਕਿਵੇਂ ਕਿਸੇ ਦੀ ਜਾਨ ਲੈ ਸਕਦੀ ਹੈ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸਮੁੰਦਰ ਦੇ ਕੰਢੇ ਮੱਛੀ ਦੀ ਸ਼ਕਲ ’ਚ ਤੁਹਾਡਾ ਸਾਹਮਣਾ ਮੌਤ ਨਾਲ ਵੀ ਹੋ ਸਕਦਾ ਹੈ। ਜਾਣਕਾਰੀ ਮੁਤਾਬਕ ਦੁਨੀਆ ’ਚ ਅਜਿਹੇ ਕਈ ਜ਼ਹਿਰੀਲੇ ਜੀਵ-ਜੰਤੂ ਪਾਏ ਜਾਂਦੇ ਹਨ। ਇਨ੍ਹਾਂ ’ਚਂ ਇਕ ਮੱਛੀ ਵੀ ਹੈ, ਜੋ ਪਲ ਭਰ ’ਚ ਤੁਹਾਡੀ ਜਾਨ ਲੈ ਸਕਦੀ ਹੈ। ਇਹ ਜ਼ਹਿਰੀਲੀ ਮੱਛੀ ਕੋਈ ਹੋਰ ਨਹੀਂ ਸਟੋਨ ਫਿਸ਼ ਹੈ। ਇਹ ਮਕਰ ਰੇਖਾ ਦੇ ਨੇੜੇ ਸਮੁੰਦਰ ’ਚ ਪਾਈ ਜਾਂਦੀ ਹੈ। ਸਟੋਨ ਫਿਸ਼ ਪੱਥਰ ਵਾਂਗ ਦਿਖਾਈ ਦਿੰਦੀ ਹੈ। ਬਸ ਇਸੇ ਕਾਰਣ ਜਿਆਦਾਤਰ ਲੋਕ ਇਸ ਨੂੰ ਛੇਤੀ ਨਹੀਂ ਪਛਾਣਦੇ ਅਤੇ ਇਸ ਦੇ ਸ਼ਿਕਾਰ ਹੋ ਜਾਂਦੇ ਹਨ।
ਗਲਤੀ ਨਾਲ ਵੀ ਜੇ ਕੋਈ ਇਸ ਮੱਛੀ ਦੇ ਉੱਪਰ ਪੈਰ ਰੱਖ ਦੇਵੇ ਤਾਂ ਇਹ ਆਪਣੇ ਉੱਪਰ ਪੈਣ ਵਾਲੇ ਭਾਰ ਦੀ ਮਾਤਰਾ ’ਚ ਜ਼ਹਿਰ ਕੱਢਦੀ ਹੈ। ਇਹ ਜ਼ਹਿਰ ਇੰਨਾ ਖਤਰਨਾਕ ਹੁੰਦਾ ਹੈ ਕਿ ਜੇ ਪੈਰ ’ਚ ਇਹ ਲੱਗ ਜਾਵੇ ਤਾਂ ਪੈਰ ਕੱਟਣਾ ਪੈ ਸਕਦਾ ਹੈ ਅਤੇ ਥੋੜੀ ਜਿਹੀ ਲਾਪਰਵਾਹੀ ਮੌਤ ਦਾ ਕਾਰਣ ਵੀ ਬਣ ਸਕਦੀ ਹੈ। ਪੈਰ ਰੱਖਦੇ ਹੀ ਇਹ ਮੱਛੀ 0.5 ਸਕਿੰਟ ਦੀ ਤੇਜ਼ੀ ਨਾਲ ਆਪਣਾ ਜ਼ਹਿਰ ਛੱਡਦੀ ਹੈ। ਯਾਨੀ ਪਲਕ ਝਪਕਦੇ ਹੀ ਜਿੰਨੀ ਦੇਰ ’ਚ ਇਹ ਆਪਣਾ ਕੰਮ ਕਰ ਦਿੰਦੀ ਹੈ।