ਦੇਖਦੇ ਰਹਿ ਜਾਓਗੇ ਇਹ ਆਟੋ, ਅਨੇਕਾਂ ਸਹੂਲਤਾਂ ਨਾਲ ਹੈ ਲੈਸ
Thursday, Nov 21, 2019 - 12:41 PM (IST)
ਮੁੰਬਈ—ਅਕਸਰ ਲੋਕ ਆਟੋ ਚਲਾਉਣ ਵਾਲਿਆਂ ਦੇ ਵਤੀਰੇ ਤੋਂ ਖੁਸ਼ ਨਜ਼ਰ ਨਹੀਂ ਆਉਂਦੇ ਪਰ ਮੁੰਬਈ 'ਚ ਇੱਕ ਅਜਿਹਾ ਆਟੋ ਵਾਲਾ ਹੈ, ਜੋ ਆਪਣੇ ਯਾਤਰੀਆਂ ਨੂੰ ਹਰ ਸੰਭਵ ਸਹੂਲਤ ਪ੍ਰਦਾਨ ਕਰਨਾ ਚਾਹੁੰਦਾ ਹੈ। ਸੱਤਿਆਵਾਨ ਗਿਤੇ ਨਾਂ ਦੇ ਇਸ ਆਟੋ ਡਰਾਈਵਰ ਦਾ ਦਾਅਵਾ ਹੈ ਕਿ ਉਸ ਦਾ ਆਟੋ ਮੁੰਬਈ ਦਾ ਪਹਿਲਾਂ 'ਹੋਮ ਸਿਸਟਮ' ਆਟੋ ਰਿਕਸ਼ਾ ਹੈ।
'ਹੋਮ ਸਿਸਟਮ' ਦਾ ਮਤਲਬ ਘਰ ਵਰਗੀਆਂ ਸਹੂਲਤਾਂ ਦੇਣ ਵਾਲਾ ਆਟੋ ਰਿਕਸ਼ਾ। ਸਤਿਆਵਾਨ ਕਹਿੰਦੇ ਹਨ,''ਮੇਰੇ ਆਟੋ ਰਿਕਸ਼ੇ 'ਚ ਤੁਹਾਨੂੰ ਘਰ ਦੀਆਂ ਸਾਰੀਆਂ ਸਹੂਲਤਾਂ ਮਿਲਣਗੀਆ। ਸਮਾਰਟ ਫੋਨ ਚਾਰਜ਼ਿੰਗ, ਹੈਂਡ ਵਾਸ਼, ਪਿਊਰੀਫਾਈਡ ਪਾਣੀ ਵਰਗੀਆਂ ਸਹੂਲਤਾਂ ਆਦਿ ਸ਼ਾਮਲ ਹਨ। ਇਹ ਅਸਲੀਅਤ 'ਚ ਹੈਰਾਨ ਕਰਨ ਵਾਲਾ ਹੈ ਕਿ ਆਟੋ ਦੀ ਸੀਮਿਤ ਥਾਂ 'ਚ ਉਨ੍ਹਾਂ ਨੇ ਇੰਨੀਆਂ ਸਾਰੀਆਂ ਚੀਜ਼ਾਂ ਤੋਂ ਇਲਾਵਾ ਵਾਸ਼ ਬੇਸਿਨ, ਖੂਬਸੂਰਤ ਪੌਦੇ, ਪੇਪਰ ਟਿਸ਼ੂ, ਡੈਸਕਟਾਪ ਮੋਨੀਟਰ ਆਦਿ ਲਗਾ ਕੇ ਰੱਖੇ ਹਨ।
ਇਸ ਤੋਂ ਇਲਾਵਾ ਸੱਤਿਆਵਾਨ ਬਜ਼ੁਰਗ ਯਾਤਰੀਆਂ ਨੂੰ 1 ਕਿਲੋਮੀਟਰ ਤੱਕ ਮੁਫਤ ਸਫਰ ਕਰਵਾ ਰਿਹਾ ਹੈ। ਇਸ ਸੰਬੰਧੀ ਉਨ੍ਹਾਂ ਦਾ ਕਹਿਣਾ ਹੈ ਕਿ ਸੀਨੀਅਰ ਸਿਟੀਜ਼ਨ ਦੀ ਆਮਦਨੀ ਬੰਦ ਹੋ ਜਾਂਦੀ ਹੈ, ਉਨ੍ਹਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੁੰਦਾ ਹੈ। ਅਜਿਹੇ 'ਚ ਮੈਂ 1 ਕਿਲੋਮੀਟਰ ਤੱਕ ਉਨ੍ਹਾਂ ਨੂੰ ਫ੍ਰੀ ਸਫਰ ਕਰਵਾਉਂਦਾ ਹਾਂ।''
ਜਦੋਂ ਸੱਤਿਆਵਾਨ ਗਿਤੇ ਤੋਂ ਪੁੱਛਿਆ ਗਿਆ ਕਿ ਉਹ ਇੰਝ ਕਿਉ ਕਰਦਾ ਹੈ? ਤਾਂ ਸੱਤਿਆਵਾਨ ਗਿਤੇ ਨੇ ਜਵਾਬ ਦਿੱਤਾ,''ਮੈਂ ਵਧੀਆਂ ਤੋਂ ਵਧੀਆਂ ਸਹੂਲਤਾਂ ਯਾਤਰੀਆਂ ਨੂੰ ਦੇਣਾ ਚਾਹੁੰਦਾ ਹਾਂ ਤਾਂ ਜੋ ਉਹ ਖੁਸ਼ ਰਹਿਣ।''