ਖੱਡੇ ’ਚ ਫਸੀ ਕੇਂਦਰੀ ਮੰਤਰੀ ਦੀ ਕਾਰ, ਸੜਕ ਵਿਚਕਾਰ ਵਾਹਨ ਤੋਂ ਉਤਰੇ ਸ਼ਿਵਰਾਜ ਸਿੰਘ ਚੌਹਾਨ
Monday, Sep 23, 2024 - 10:41 PM (IST)

ਬਹਰਾਗੋੜਾ, (ਭਾਸ਼ਾ)- ਕੇਂਦਰੀ ਖੇਤ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਕਾਰ ਸੋਮਵਾਰ ਨੂੰ ਝਾਰਖੰਡ ਦੇ ਪੂਰਬੀ ਸਿੰਘਭੂਮ ਜ਼ਿਲੇ ’ਚ ਭਾਰੀ ਮੀਂਹ ਦਰਮਿਆਨ ਇਕ ਖੱਡੇ ’ਚ ਫਸ ਗਈ। ਪੁਲਸ ਮੁਤਾਬਕ, ਇਹ ਘਟਨਾ ਉਦੋਂ ਹੋਈ, ਜਦੋਂ ਸ਼ਿਵਰਾਜ ਬਹਰਾਗੋੜਾ ’ਚ ਭਾਜਪਾ ਦੀ ਪਰਿਵਰਤਨ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਹੈਲੀਪੈਡ ਨੂੰ ਜਾ ਰਹੇ ਸਨ।
ਪੁਲਸ ਨੇ ਦੱਸਿਆ ਕਿ ਭਾਰੀ ਮੀਂਹ ਦਰਮਿਆਨ ਚਾਲਕ ਪਾਣੀ ਨਾਲ ਭਰੀ ਸੜਕ ’ਤੇ ਖੱਡਿਆਂ ਦਾ ਅੰਦਾਜ਼ਾ ਨਹੀਂ ਲਗਾ ਸਕਿਆ, ਜਿਸ ਨਾਲ ਕਾਰ ਫਸ ਗਈ। ਕਾਰ ਫਸਣ ਤੋਂ ਬਾਅਦ ਸ਼ਿਵਰਾਜ ਛਤਰੀ ਲੈ ਕੇ ਬਾਹਰ ਆਏ ਅਤੇ ਸਥਾਨਕ ਲੋਕਾਂ ਨਾਲ ਗੱਲ ਕੀਤੀ। ਬਾਅਦ ’ਚ ਸ਼ਿਵਰਾਜ ਸੁਰੱਖਿਅਤ ਹੈਲੀਪੈਡ ਪੁੱਜੇ ਅਤੇ ਹੈਲੀਕਾਪਟਰ ਰਾਹੀਂ ਰਾਂਚੀ ਪਰਤ ਗਏ।
Related News
ਭਾਰਤ ਦੀ ਸੁਰੱਖਿਆ ''ਤੇ ਮੰਡਰਾ ਰਿਹਾ ਨਵਾਂ ਖ਼ਤਰਾ! CDS ਚੌਹਾਨ ਨੇ ਚੀਨ-ਪਾਕਿ-ਬੰਗਲਾਦੇਸ਼ ਗੱਠਜੋੜ ਨੂੰ ਦੱਸਿਆ ਚਿੰਤਾਜਨਕ
