ਯੂਨੀਅਨ ਬੈਂਕ 'ਚ 606 ਅਹੁਦਿਆਂ 'ਤੇ ਨਿਕਲੀ ਭਰਤੀ, ਜਾਣੋ ਯੋਗਤਾ ਸਣੇ ਹੋਰ ਸ਼ਰਤਾਂ

Sunday, Feb 11, 2024 - 11:24 AM (IST)

ਯੂਨੀਅਨ ਬੈਂਕ 'ਚ 606 ਅਹੁਦਿਆਂ 'ਤੇ ਨਿਕਲੀ ਭਰਤੀ, ਜਾਣੋ ਯੋਗਤਾ ਸਣੇ ਹੋਰ ਸ਼ਰਤਾਂ

ਨਵੀਂ ਦਿੱਲੀ- ਯੂਨੀਅਨ ਬੈਂਕ ਆਫ ਇੰਡੀਆ ਵਲੋਂ ਸਪੈਸ਼ਲਿਸਟ ਅਫ਼ਸਰ ਦੇ ਅਹੁਦਿਆਂ 'ਤੇ ਭਰਤੀਆਂ ਕੀਤੀਆਂ ਜਾ ਰਹੀਆਂ ਹਨ। ਭਰਤੀ ਮੁਹਿੰਮ ਜ਼ਰੀਏ ਸਪੈਸ਼ਲਿਸਟ ਅਫ਼ਸਰ ਦੇ 606 ਅਹੁਦਿਆਂ 'ਤੇ ਭਰਤੀਆਂ ਕੀਤੀਆਂ ਜਾਣਗੀਆਂ। ਯੂਨੀਅਨ ਬੈਂਕ ਆਫ ਇੰਡੀਆ ਵਲੋਂ ਸਪੈਸ਼ਲਿਸਟ ਅਫ਼ਸਰ 2024 ਲਈ ਆਨਲਾਈਨ ਅਪਲਾਈ ਕਰਨ ਦੀ ਤਾਰੀਖ਼ 3 ਫਰਵਰੀ ਤੋਂ ਸ਼ੁਰੂ ਹੋ ਗਈ ਹੈ, ਜਦਕਿ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 23 ਫਰਵਰੀ 2024 ਹੈ।

ਉਮਰ ਹੱਦ

ਯੂਨੀਅਨ ਬੈਂਕ ਆਫ਼ ਇੰਡੀਆ ਦੀ ਸਪੈਸ਼ਲਿਸਟ ਅਫ਼ਸਰ ਭਰਤੀ ਲਈ ਵੱਧ ਤੋਂ ਵੱਧ ਉਮਰ 45 ਸਾਲ ਤੱਕ ਰੱਖੀ ਗਈ ਹੈ। ਇਸ ਭਰਤੀ ਵਿਚ ਉਮਰ ਦੀ ਗਣਨਾ 1 ਫਰਵਰੀ 2024 ਨੂੰ ਆਧਾਰ ਮੰਨ ਕੇ ਕੀਤੀ ਜਾਵੇਗੀ। ਹਾਲਾਂਕਿ ਰਿਜ਼ਰਵਰਡ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਮਰ ਹੱਦ 'ਚ ਛੋਟ ਦਿੱਤੀ ਜਾਵੇਗੀ।

ਵਿੱਦਿਅਕ ਯੋਗਤਾ

ਉਮੀਦਵਾਰ ਜਿਨ੍ਹਾਂ ਨੇ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਹੈ, ਭਰਤੀ ਲਈ ਅਰਜ਼ੀ ਦੇ ਸਕਦੇ ਹਨ।

ਚੋਣ ਪ੍ਰਕਿਰਿਆ

ਉਮੀਦਵਾਰਾਂ ਦੀ ਚੋਣ ਯੂਨੀਅਨ ਬੈਂਕ ਆਫ ਇੰਡੀਆ ਸਪੈਸ਼ਲਿਸਟ ਅਫਸਰ ਭਰਤੀ 2024 ਲਈ ਆਨਲਾਈਨ ਪ੍ਰੀਖਿਆ, ਇੰਟਰਵਿਊ, ਸਮੂਹ ਚਰਚਾ, ਦਸਤਾਵੇਜ਼ ਤਸਦੀਕ ਅਤੇ ਮੈਡੀਕਲ ਟੈਸਟ ਤੋਂ ਬਾਅਦ ਕੀਤੀ ਜਾਵੇਗੀ।

ਅਰਜ਼ੀ ਫੀਸ

ਜਨਰਲ, ਓ. ਬੀ. ਸੀ ਅਤੇ ਈ. ਡਬਲਯੂ. ਐਸ ਸ਼੍ਰੇਣੀਆਂ ਲਈ ਅਰਜ਼ੀ ਫੀਸ 800 ਰੁਪਏ ਰੱਖੀ ਗਈ ਹੈ। ਜਦੋਂ ਕਿ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, ਲੋਕ ਨਿਰਮਾਣ ਵਿਭਾਗ ਲਈ ਅਰਜ਼ੀ ਦੀ ਫੀਸ 175 ਰੁਪਏ ਰੱਖੀ ਗਈ ਹੈ। ਉਮੀਦਵਾਰ ਆਨਲਾਈਨ ਮੋਡ ਰਾਹੀਂ ਫੀਸ ਦਾ ਭੁਗਤਾਨ ਕਰਨ ਦੇ ਯੋਗ ਹੋਣਗੇ।

ਯੂਨੀਅਨ ਬੈਂਕ ਭਰਤੀ ਲਈ ਇਸ ਤਰ੍ਹਾਂ ਕਰੋ ਅਪਲਾਈ

- ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ 'ਤੇ ਜਾਓ।
- ਇਸ ਤੋਂ ਬਾਅਦ ਭਰਤੀ ਲਿੰਕ 'ਤੇ ਕਲਿੱਕ ਕਰੋ।
- ਨਿੱਜੀ ਵੇਰਵੇ ਦਰਜ ਕਰੋ ਅਤੇ ਜਮ੍ਹਾਂ ਕਰੋ।
- ਯੂਜ਼ਰ ਆਈ.ਡੀ. ਅਤੇ ਪਾਸਵਰਡ ਬਣਾਓ।
- ਇਸ ਤੋਂ ਬਾਅਦ ਲੌਗਇਨ ਕਰੋ ਅਤੇ ਫਾਰਮ ਭਰੋ।
- ਫੀਸਾਂ ਦਾ ਭੁਗਤਾਨ ਕਰੋ।
- ਦਸਤਾਵੇਜ਼ ਅਪਲੋਡ ਕਰੋ।
- ਇਸ ਤੋਂ ਬਾਅਦ ਫਾਰਮ ਜਮ੍ਹਾਂ ਕਰੋ।
- ਹੁਣ ਫਾਰਮ ਦੀ ਇਕ ਕਾਪੀ ਡਾਊਨਲੋਡ ਕਰੋ ਅਤੇ ਇਸ ਨੂੰ ਆਪਣੇ ਕੋਲ ਰੱਖੋ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

Tanu

Content Editor

Related News