ਅਣਪਛਾਤੇ ਵਾਹਨ ਦੀ ਲਪੇਟ ''ਚ ਆਉਣ ਨਾਲ ਬਾਈਕ ਸਵਾਰ ਦੋ ਵਿਅਕਤੀਆਂ ਦੀ ਮੌਤ

09/17/2017 5:52:51 PM

ਦੇਹਰਾਦੂਨ— ਸ਼ਿਮਲਾ ਬਾਈਪਾਸ ਰੋਡ 'ਤੇ ਨਵਾਂ ਪਿੰਡ ਨੇੜੇ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਬਾਈਕ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ। ਪੁਲਸ ਟੱਕਰ ਮਾਰਨ ਵਾਲੇ ਵਾਹਨ ਨੂੰ ਲੱਭਣ 'ਚ ਜੁੱਟੀ ਹੈ। ਹਾਦਸਾ ਰਾਤੀ ਕਰੀਬ 11.45 ਵਜੇ ਹੋਇਆ। ਨਵਾਂ ਪਿੰਡ ਚੌਕੀ ਤੋਂ ਕਰੀਬ 150 ਮੀਟਰ ਪਹਿਲੇ ਸਿੰਘਨੀਵਾਲਾ ਵੱਲੋਂ ਮੋਟਰਸਾਈਕਲ 'ਤੇ ਸਵਾਰ ਦੋ ਵਿਅਕਤੀਆਂ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਇਸ ਨਾਲ ਦੋਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਮੁਤਾਬਕ ਵਿਅਕਤੀਆਂ ਦੀ ਪਛਾਣ ਨਿਤਿਨ ਸੇਮਵਾਲ ਪੁੱਤਰ ਚੰਡੀ ਪ੍ਰਸਾਦ ਸੇਮਵਾਲ ਵਾਸੀ ਤਿਆਗੀ ਰੋਡ, ਰੇਸਟ ਕੈਂਪ ਅਤੇ ਪਿੰਟੂ ਅਸਵਾਲ ਪੁੱਤਰ ਜਗਾਨਾਥ ਅਸਵਾਲ ਵਾਸੀ ਪੁਰੋਲਾ ਉਤਰ ਕਾਸ਼ੀ ਦੇ ਰੂਪ 'ਚ ਹੋਈ ਹੈ। ਪੁਲਸ ਨੇ ਦੋਹਾਂ ਮ੍ਰਿਤਕਾਂ ਦੇ ਪਰਿਵਾਰਕ ਮੈਬਰਾਂ ਨੂੰ ਸੂਚਿਤ ਕਰ ਦਿੱਤਾ ਹੈ।


Related News