ਪ੍ਰਦਰਸ਼ਨ ਕਰ ਰਹੇ ਖੱਬੇ ਪੱਖੀ ਧਿਰਾਂ ਤੇ ਪੁਲਸ ਵਿਚਾਲੇ ਝੜਪ, ਕਈ ਲੋਕ ਜ਼ਖਮੀ

09/13/2019 3:49:48 PM

ਹਾਵੜਾ— ਪੱਛਮੀ ਬੰਗਾਲ ਦੇ ਹਾਵੜਾ 'ਚ ਖੱਬੇ ਪੱਖੀ ਸੰਗਠਨਾਂ ਦੇ ਪ੍ਰਦਰਸ਼ਨ ਦੌਰਾਨ ਵਰਕਰਾਂ ਅਤੇ ਪੁਲਸ ਦਰਮਿਆਨ ਜ਼ਬਰਦਸਤ ਝੜਪ ਹੋ ਗਈ। ਜਿਸ 'ਚ ਕਈ ਲੋਕ ਜ਼ਖਮੀ ਹੋ ਗਏ। ਹਾਲਾਤ 'ਤੇ ਕਾਬੂ ਪਾਉਣ ਲਈ ਪੁਲਸ ਨੂੰ ਲਾਠੀਚਾਰਜ ਅਤੇ ਪਾਣੀ ਦੀਆਂ ਬੌਛਾਰਾਂ ਦਾ ਇਸਤੇਮਾਲ ਕਰਨਾ ਪਿਆ। ਵਿਰੋਧ ਰੈਲੀ ਕਰ ਰਹੇ ਵਰਕਰਾਂ ਨੇ ਸੁਰੱਖਿਆ ਫੋਰਸਾਂ 'ਤੇ ਪੱਥਰਬਾਜ਼ੀ ਕੀਤੀ, ਜਿਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਨੂੰ ਦੌੜਾਉਣ ਲਈ ਸ਼ਕਤੀ ਦੀ ਵਰਤੋਂ ਕੀਤੀ। ਇਹ ਲੋਕ ਬੇਰੋਜ਼ਗਾਰੀ ਅਤੇ ਦੂਜੇ ਮੁੱਦਿਆਂ ਨੂੰ ਲੈ ਕੇ ਰਾਜ ਸਰਕਾਰ ਦਾ ਵਿਰੋਧ ਕਰ ਰਹੇ ਹਨ।PunjabKesari

ਖੱਬੇ ਪੱਖੀ ਪਾਰਟੀਆਂ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ (ਐੱਸ.ਐੱਫ.ਆਈ.) ਅਤੇ ਡੈਮੋਕ੍ਰੇਟਿਕ ਯੂਥ ਫੈਡਰੇਸ਼ਨ ਆਫ ਇੰਡੀਆ (ਡੀ.ਵਾਈ.ਐੱਫ.ਆਈ.) ਦੇ ਮੈਂਬਰਾਂ ਦੀਆਂ ਯੂਥ ਇਕਾਈਆਂ ਦੇ ਕਰੀਬ 15 ਹਜ਼ਾਰ ਨੌਜਵਾਨ ਵਰਕਰ ਵਿਰੋਧ ਪ੍ਰਦਰਸ਼ਨ ਲਈ ਇਕੱਠੇ ਹੋਏ। ਇਨ੍ਹਾਂ ਲੋਕਾਂ ਦੀ ਕੋਸ਼ਿਸ਼ ਰਾਜ ਸਕੱਤਰੇਤ ਵੱਲ ਰੈਲੀ ਕਰਦੇ ਹੋਏ ਜਾਣ ਦੀ ਸੀ, ਜਦੋਂ ਕਿ ਇਸ ਇਲਾਕੇ 'ਚ ਪਹਿਲਾਂ ਤੋਂ ਹੀ ਧਾਰਾ 144 ਲਾਗੂ ਹੈ। ਹਾਲਾਂਕਿ ਪੁਲਸ ਨੇ ਪਹਿਲਾਂ ਹੀ ਬੈਰੀਕੇਡਿੰਗ ਲੱਗਾ ਰੱਖੀ ਸੀ ਅਤੇ ਭਾਰੀ ਗਿਣਤੀ 'ਚ ਸੁਰੱਖਿਆ ਫੋਰਸ ਤਾਇਨਾਤ ਸੀ। ਇਸੇ ਦਰਮਿਆਨ ਪ੍ਰਦਰਸ਼ਨਕਾਰੀਆਂ ਨੇ ਪੁਲਸ ਦੇ ਉੱਪਰ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ।

ਇਸ ਦੇ ਜਵਾਬ 'ਚ ਪਹਿਲਾਂ ਤਾਂ ਸੁਰੱਖਿਆ ਫੋਰਸਾਂ ਨੇ ਉਨ੍ਹਾਂ ਨੂੰ ਪਿੱਛੇ ਧੱਕਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਬਾਅਦ 'ਚ ਪਾਣੀ ਦੀਆਂ ਬੌਛਾਰਾਂ ਦਾ ਸਹਾਰਾ ਲੈ ਕੇ ਦੌੜਾਉਣ ਦੀ ਕੋਸ਼ਿਸ਼ ਕੀਤੀ। ਗੁੱਸਾਏ ਵਿਦਿਆਰਥੀਆਂ ਨੂੰ ਕਾਬੂ 'ਚ ਕਰਨ ਲਈ ਪੁਲਸ ਨੇ ਲਾਠੀਚਾਰਜ ਵੀ ਕੀਤਾ। ਜ਼ਿਕਰਯੋਗ ਹੈ ਕਿ ਇਹ ਰੈਲੀ ਰਾਜ 'ਚ ਬੇਰੋਜ਼ਗਾਰੀ ਅਤੇ ਐੱਨ.ਆਰ.ਸੀ. (ਨੈਸ਼ਨਲ ਸਿਟੀਜ਼ਨ ਰਜਿਸਟਰ) ਦੇ ਵਿਰੋਧ 'ਚ ਕੀਤੀ ਗਈ ਸੀ।


DIsha

Content Editor

Related News