ਅੰਡਰਵਰਲਡ ਡਾਨ ਕਰੀਮ ਲਾਲਾ ਨੂੰ ਮਿਲੀ ਸੀ ਇੰਦਰਾ ਗਾਂਧੀ : ਸੰਜੇ ਰਾਉਤ

Wednesday, Jan 15, 2020 - 08:13 PM (IST)

ਅੰਡਰਵਰਲਡ ਡਾਨ ਕਰੀਮ ਲਾਲਾ ਨੂੰ ਮਿਲੀ ਸੀ ਇੰਦਰਾ ਗਾਂਧੀ : ਸੰਜੇ ਰਾਉਤ

ਨਵੀਂ ਦਿੱਲੀ — 1980 ਦੇ ਦਹਾਕੇ 'ਚ ਮਾਇਆ ਨਗਰੀ ਮੁੰਬਈ ਹੀ ਨਹੀਂ ਸਗੋਂ ਦੇਸ਼ ਦੇ ਸਾਰੇ ਹਿੱਸਿਆਂ 'ਚ ਲੋਕ ਹਾਜੀ ਮਸਤਾਨ ਅਤੇ ਕਰੀਮ ਲਾਲਾ ਦੀਆਂ ਖਬਰਾਂ ਨੂੰ ਪੜ੍ਹਿਆ ਕਰਦੇ ਸਨ। ਕਿਹਾ ਜਾਂਦਾ ਹੈ ਕਿ ਮੁੰਬਈ 'ਚ ਸੰਗਠਿਤ ਅਪਰਾਧ ਦੇ ਪਿੱਛੇ ਇਨ੍ਹਾਂ ਦੋਵਾਂ ਦਾ ਦਿਮਾਗ ਸੀ ਅਤੇ ਸਿਆਸੀ ਦਲਾਂ ਦੇ ਨਾਲ ਇਨ੍ਹਾਂ ਦੀ ਗਠਜੋੜ ਦੀਆਂ ਖਬਰਾਂ ਵੀ ਆਉਂਦੀਆਂ ਸਨ। ਇਹ ਗੱਲ ਵਖਰੀ ਹੈ ਕਿ ਨੇਤਾ ਉਸ ਦਾ ਖੰਡਨ ਕਰਦੇ ਸੀ। ਸੋਨੇ ਦੀ ਤਸਕਰੀ ਅਤੇ ਮੁੰਬਈ 'ਚ ਸਰਬੋਤਮ ਦੀ ਲੜਾਈ 'ਚ ਵੱਖ-ਵੱਖ ਗੈਂਗ ਦਾ ਜਨਮ ਹੋਇਆ ਜੋ ਉਥੇ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਦੇ ਸੀ।

ਸੰਜੇ ਰਾਊਤ ਨੇ ਇੰਦਰਾ ਗਾਂਧੀ ਅਤੇ ਕਰੀਮ ਲਾਲਾ ਦੇ ਰਿਸ਼ਤੇ 'ਤੇ ਕੀਤਾ ਦਾਅਵਾ
ਮਹਾਰਾਸ਼ਟਰ 'ਚ ਸ਼ਿਵ ਸੇਨਾ ਦੀ ਅਗਵਾਈ 'ਚ ਮਹਾਵਿਕਾਸ ਅਘਾੜੀ ਦੀ ਸਰਕਾਰ ਹੈ ਜਿਸ ਦੀ ਅਗਵਾਈ ਉਧਵ ਠਾਕਰੇ ਕਰ ਰਹੇ ਹਨ। ਇਹ ਗੱਲ ਵਖਰੀ ਹੈ ਕਿ ਸ਼ਿਵ ਸੇਨਾ ਹੋਵੇ ਜਾਂ ਕਾਂਗਰਸ ਦੋਵਾਂ ਪਾਸਿਓ ਅਜਿਹੇ ਬਿਆਨ ਆਉਂਦੇ ਹਨ ਜੋ ਦੋਵਾਂ ਦਲਾਂ ਦੇ ਰਿਸ਼ਤਿਆਂ 'ਤੇ ਸਵਾਲ ਚੁੱਕਦੇ ਹਨ। ਸ਼ਿਵ ਸੇਨਾ ਬੁਲਾਰਾ ਸੰਜੇ ਰਾਉਤ ਦਾ ਕਹਿਣਾ ਹੈ ਕਿ ਸਾਬਕ ਪੀ.ਐੱਮ. ਇੰਦਰਾ ਗਾਂਧੀ ਨੇ ਅੰਡਰਵਰਲਡ ਡਾਨ ਕਰੀਮ ਲਾਲਾ ਨਾਲ ਮੁਲਾਕਾਤ ਕੀਤੀ ਸੀ।

ਕਰੀਮ ਲਾਲਾ, ਹਾਦੀ ਮਸਤਾਨ ਅਤੇ ਵਰਦਰਾਜਨ ਸਨ ਅੰਡਰਵਰਲਡ ਡਾਨ
ਸੰਜੇ ਰਾਉਤ ਨੇ ਕਿਹਾ ਕਿ 60 ਦੇ ਦਹਾਕੇ 'ਚ ਮੁੰਬਈ 'ਚ ਤਿੰਨ ਬਦਮਾਸ਼ਾਂ ਨੇ ਦਸਤਕ ਦਿੱਤੀ ਸੀ, ਜਿਸ 'ਚ ਕਰੀਮ ਲਾਲਾ ਤੋਂ ਇਲਾਵਾ ਹਾਜੀ ਮਸਤਾਨ ਅਤੇ ਵਰਦਰਾਜਨ ਮੁਦਲਿਆਰ ਸ਼ਾਮਲ ਸਨ। ਸੰਜੇ ਰਾਉਤ ਨੇ ਹੈਰਾਨ ਕਰਨ ਵਾਲਾ ਦਾਅਵਾ ਕਰਦੇ ਹੋਏ ਦੱਸਿਆ ਕਿ ਇਹ ਤਿੰਨੋ ਫੈਸਲਾ ਕਰਦੇ ਸਨ ਕਿ ਮੁੰਬਈ ਦਾ ਪੁਲਸ ਕਮਿਸ਼ਨਰ ਕੌਣ ਹੋਵੇਗਾ ਅਤੇ ਇਸ ਦੇ ਨਾਲ ਮਹਾਰਾਸ਼ਟਰ ਸਰਕਾਰ 'ਚ ਕਿਹੜੇ ਲੋਕ ਸ਼ਾਮਲ ਹੋਣਗੇ। ਅਸੀਂ ਉਹ ਅੰਡਰਵਰਲਡ ਦੇਖਿਆ ਹੈ ਪਰ ਹੁਣ ਉਹ ਸਿਰਫ ਚਿੱਲਰ ਹਨ।


author

Inder Prajapati

Content Editor

Related News