ਨੋਇਡਾ ’ਚ ਵੱਡਾ ਹਾਦਸਾ; ਨਿਰਮਾਣ ਅਧੀਨ ਕੰਧ ਡਿੱਗਣ ਨਾਲ 4 ਮਜ਼ਦੂਰ ਮਰੇ, ਮਲਬੇ ਹੇਠਾਂ ਦੱਬੇ ਕਈ ਲੋਕ

Tuesday, Sep 20, 2022 - 12:08 PM (IST)

ਨੋਇਡਾ ’ਚ ਵੱਡਾ ਹਾਦਸਾ; ਨਿਰਮਾਣ ਅਧੀਨ ਕੰਧ ਡਿੱਗਣ ਨਾਲ 4 ਮਜ਼ਦੂਰ ਮਰੇ, ਮਲਬੇ ਹੇਠਾਂ ਦੱਬੇ ਕਈ ਲੋਕ

ਨੋਇਡਾ– ਉੱਤਰ ਪ੍ਰਦੇਸ਼ ਦੇ ਨੋਇਡਾ ’ਚ ਮੰਗਲਵਾਰ ਯਾਨੀ ਕਿ ਅੱਜ ਸਵੇਰੇ ਵੱਡਾ ਹਾਦਸਾ ਵਾਪਰ ਗਿਆ। ਇੱਥੋਂ ਦੇ ਸੈਕਟਰ-21 ’ਚ ਇਕ ਰਿਹਾਇਸ਼ੀ ਸੋਸਾਇਟੀ ਦੀ ਨਿਰਮਾਣ ਅਧੀਨ ਕੰਧ ਦਾ ਇਕ ਹਿੱਸਾ ਡਿੱਗ ਗਿਆ, ਜਿਸ ਦੀ ਲਪੇਟ ’ਚ ਆ ਕੇ 4 ਮਜ਼ਦੂਰਾਂ ਦੀ ਮੌਤ ਹੋ ਗਈ। ਮਲਬੇ ਹੇਠਾਂ ਕਈ ਲੋਕ ਦੱਬੇ ਗਏ, ਜਿਨ੍ਹਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਮੌਕੇ ’ਤੇ ਪੁਲਸ, ਪ੍ਰਸ਼ਾਸਨ ਅਤੇ ਸਥਾਨਕ ਲੋਕ ਲਗਾਤਾਰ ਰਾਹਤ ਅਤੇ ਬਚਾਅ ਮੁਹਿੰਮ ’ਚ ਜੁੱਟੇ ਹੋਏ ਹਨ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ 12 ਲੋਕਾਂ ਨੂੰ ਮਲਬੇ ’ਚੋਂ ਬਾਹਰ ਕੱਢਿਆ ਗਿਆ ਹੈ, ਜਦਕਿ 4 ਲੋਕਾਂ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ- ਫਰਜ਼ੀ ਵੀਜ਼ਾ 'ਤੇ ਵਿਦੇਸ਼ ਭੇਜਣ ਵਾਲੇ ਗੈਂਗ ਦਾ ਪਰਦਾਫ਼ਾਸ਼, ਪੰਜਾਬ ਸਮੇਤ ਤਿੰਨ ਸੂਬਿਆਂ 'ਚ ਸੀ ਨੈੱਟਵਰਕ

ਇਹ ਘਟਨਾ ਮੰਗਲਵਾਰ ਸਵੇਰੇ ਨੋਇਡਾ ਦੇ ਸੈਕਟਰ-21 ਦੇ ਜਲਵਾਯੂ ਵਿਹਾਰ ਸੋਸਾਇਟੀ ’ਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਇੱਥੇ ਆਊਟ ਸਾਈਡ ’ਤੇ ਨਾਲੇ ਦੀ ਸਫਾਈ ਦਾ ਕੰਮ ਕੀਤਾ ਜਾ ਰਿਹਾ ਸੀ, ਜਿੱਥੇ ਨਿਰਮਾਣ ਅਧੀਨ ਕੰਧ ਡਿੱਗ ਗਈ। ਕੰਧ ਡਿੱਗਣ ਨਾਲ 4 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ ਹੈ। ਓਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਸੀਨੀਅਰ ਅਧਿਕਾਰੀਆਂ ਨੂੰ ਮੌਕੇ ’ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕੰਮਾਂ ’ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ।

ਇਹ ਵੀ ਪੜ੍ਹੋ- ਰਾਜਸਥਾਨ: ਕੋਰਟ ਦੇ ਬਾਹਰ ਗੈਂਗਸਟਰ ਸੰਦੀਪ ਬਿਸ਼ਨੋਈ ਦਾ ਗੋਲੀਆਂ ਮਾਰ ਕੇ ਕਤਲ

ਨੋਇਡਾ ਦੇ ਜ਼ਿਲ੍ਹਾ ਮੈਜਿਸਟਰੇਟ, ਸੁਹਾਸ ਐਲ.ਵਾਈ. ਮੁਤਾਬਕ ਇਹ ਘਟਨਾ ਜਲ ਵਾਯੂ ਵਿਹਾਰ ਸੋਸਾਇਟੀ ਦੀ ਚਾਰਦੀਵਾਰੀ ਦੇ ਨਾਲ ਲੱਗਦੀ ਨਾਲੇ ਦੀ ਸਫਾਈ ਦੇ ਕੰਮ ਦੌਰਾਨ ਵਾਪਰੀ। ਨਾਲੇ ਦੀ ਸਫ਼ਾਈ ਨੋਇਡਾ ਅਥਾਰਟੀ ਵੱਲੋਂ ਕਰਵਾਈ ਗਈ ਸੀ। ਮੌਕੇ 'ਤੇ ਪੁਲਸ ਅਤੇ ਫਾਇਰ ਕਰਮੀਆਂ ਨੂੰ ਤਾਇਨਾਤ ਕੀਤਾ ਗਿਆ, ਜਦੋਂ ਕਿ 12 ਮਜ਼ਦੂਰਾਂ ਨੂੰ ਬਚਾਇਆ ਗਿਆ ਹੈ। NDRF ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਭਾਲ ਕਰ ਰਹੀਆਂ ਹਨ। ਨੋਇਡਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਸੁਹਾਸ ਨੇ ਕਿਹਾ ਕਿ ਸਾਵਧਾਨੀ ਦੇ ਤੌਰ 'ਤੇ ਜਲ ਵਾਯੂ ਵਿਹਾਰ ਦੇ ਨੇੜੇ ਦੇ ਖੇਤਰਾਂ ਦੀ ਇਸ ਸਮੇਂ ਖੋਜ ਕੀਤੀ ਜਾ ਰਹੀ ਹੈ ਅਤੇ ਬਚਾਅ ਅਤੇ ਅੱਗ ਬੁਝਾਊ ਦਸਤੇ ਇੱਥੇ ਤਾਇਨਾਤ ਕੀਤੇ ਗਏ ਹਨ। ਨੋਇਡਾ ਦੇ ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਕੰਧ ਡਿੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਵਿਸਥਾਰਪੂਰਵਕ ਜਾਂਚ ਕੀਤੀ ਜਾਵੇਗੀ।


author

Tanu

Content Editor

Related News