ਬੇਕਾਬੂ ਟਰੱਕ ਨੇ ਪਿਕਅੱਪ ਨੂੰ ਮਾਰੀ ਟੱਕਰ, ਚਾਲਕ ਦੀ ਮੌਤ

03/22/2017 5:37:39 PM

ਮੰਡੀ— ਚੰਡੀਗੜ-ਮਨਾਲੀ ਨੈਸ਼ਨਲ ਹਾਈਵੇ-21 ਦੇ ਨੇੜੇ ਸੋਮਵਾਰ ਦੇਰ ਰਾਤ ਇੱਕ ਟਰੱਕ ਅਤੇ ਪਿਕਅਪ ਦੀ ਜ਼ੋਰਦਾਰ ਟੱਕਰ ਹੋ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਟਰੱਕ ਚਾਲਕ ਨੇ ਜੀਪ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਜਿਸ ਨਾਲ ਜੀਪ ਚਾਲਕ ਤਰੁਣ ਕੁਮਾਰ ਪੁੱਤਰ ਹਰੀ ਸਿੰਘ ਨਿਵਾਸੀ ਮੰਡੀ ਪੈਲੇਸ ਕਾਲੋਨੀ ਦੀ ਮੌਕੇ ''ਤੇ ਹੀ ਮੌਤ ਹੋ ਗਈ। ਪੁਲਸ ਨੇ ਮਿਲੀ ਜਾਣਕਾਰੀ ਦੇ ਅਨੁਸਾਰ ਹਾਦਸਾ ਉਸ ਸਮੇਂ ਹੋਇਆ ਜਦੋਂ ਕੁੱਲੂ ਤੋਂ ਮੰਡੀ ਵੱਲ ਆ ਰਹੇ ਬੇਕਾਬੂ ਟਰੱਕ ਨੇ ਜੀਪ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਚਾਲਕ ਜੀਪ ਦੇ ਅੰਦਰ ਹੀ ਸੀਟ ''ਚ ਫਸ ਗਿਆ ਅਤੇ ਉਸਦੀ ਮੌਤ ਹੋ ਗਈ। ਦੇਰ ਰਾਤ ਘਟਨਾ ਸਥਾਨ ''ਤੇ ਪਹੁੰਚ ਕੇ ਪੁਲਸ ਨੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਅਤੇ ਮੰਗਲਵਾਰ ਨੂੰ ਟਰੱਕ ਮਾਲਕ ਨੂੰ ਚੌਕੀ ਪੇਸ਼ ਕੀਤਾ ਗਿਆ ਪਰ ਸਮਾਚਾਰ ਲਿਖੇ ਜਾਣ ਤੱਕ ਫਰਾਰ ਟਰੱਕ ਚਾਲਕ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਸੀ। ਚੌਕੀ ਇੰਚਾਰਜ ਏ.ਐਸ.ਆਈ. ਹੇਮਰਾਜ ਨੇ ਦੱਸਿਆ ਕਿ ਮਾਮਲੇ ''ਚ ਡੂੰਘੀ ਛਾਣਬੀਣ ਚੱਲ ਰਹੀ ਹੈ।


Related News