ਬੇਕਾਬੂ ਕਾਰ ਨੇ ਹੋਲੀ ਖੇਡ ਰਹੇ ਲੋਕਾਂ ਨੂੰ ਕੁਚਲਿਆ, 2 ਦੀ ਮੌਕੇ ''ਤੇ ਹੀ ਮੌਤ

Monday, Mar 25, 2024 - 05:05 PM (IST)

ਬੇਕਾਬੂ ਕਾਰ ਨੇ ਹੋਲੀ ਖੇਡ ਰਹੇ ਲੋਕਾਂ ਨੂੰ ਕੁਚਲਿਆ, 2 ਦੀ ਮੌਕੇ ''ਤੇ ਹੀ ਮੌਤ

ਚੰਦੌਲੀ- ਰੰਗਾਂ ਦੇ ਤਿਉਹਾਰ ਹੋਲੀ ਮੌਕੇ ਅੱਜ ਕਈ ਦੁਖਦ ਘਟਨਾਵਾਂ ਵਾਪਰੀਆਂ। ਉੱਤਰ ਪ੍ਰਦੇਸ਼ ਦੇ ਚੰਦੌਲੀ ਵਿਚ ਹੋਲੀ ਖੇਡ ਰਹੇ ਲੋਕਾਂ ਨੂੰ ਬੇਕਾਬੂ ਕਾਰ ਨੇ ਕੁਚਲ ਦਿੱਤਾ। ਘਟਨਾ ਜ਼ਿਲ੍ਹੇ ਦੇ ਮੁਗਲਸਰਾਏ ਖੇਤਰ ਦੀ ਹੈ। ਇਕ ਬੇਕਾਬੂ ਕਾਰ ਹੋਲੀ ਖੇਡ ਰਹੇ ਕੁਝ ਲੋਕਾਂ ਦਰਮਿਆਨ ਜਾ ਵੜੀ। ਇਸ ਘਟਨਾ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ।

ਪੁਲਸ ਮੁਤਾਬਕ ਮੁਗਲਸਰਾਏ ਥਾਣਾ ਖੇਤਰ ਦੇ ਚੌਰਹਟ ਪਿੰਡ ਦੇ ਕੁਝ ਲੋਕ ਸਾਹੂਪੁਰੀ ਮੋੜ ਕੋਲ ਇਕੱਠੇ ਹੋ ਕੇ ਹੋਲੀ ਖੇਡ ਰਹੇ ਸਨ ਤਾਂ ਦੁਪਹਿਰ ਕਰੀਬ 1 ਵਜੇ ਉੱਥੋਂ ਲੰਘ ਰਹੀ ਤੇਜ਼ ਰਫ਼ਤਾਰ ਬੇਕਾਬੂ ਕਾਰ ਉਸ ਭੀੜ ਵਿਚ ਦਾਖ਼ਲ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਹੁਣ ਉਨ੍ਹਾਂ ਦੀ ਸ਼ਨਾਖ਼ਤ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਹਾਦਸੇ ਵਿਚ ਦੋ ਹੋਰ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਪੁਲਸ ਸੂਤਰਾਂ ਮੁਤਾਬਕ ਇਸ ਘਟਨਾ ਤੋਂ ਨਾਰਾਜ਼ ਸਥਾਨਕ ਪਿੰਡ ਵਾਸੀਆਂ ਨੇ ਪੀੜਤ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਪੜਾਵ-ਰਾਮਨਗਰ ਹਾਈਵੇਅ 'ਤੇ ਜਾਮ ਕਰ ਦਿੱਤਾ। ਮੌਕੇ 'ਤੇ ਪਹੁੰਚੇ ਅਧਿਕਾਰੀਆਂ ਨੇ ਭਰੋਸਾ ਦਿੱਤਾ, ਜਿਸ ਤੋਂ ਬਾਅਦ ਜਾਮ ਖੁੱਲ੍ਹ ਸਕਿਆ।


author

Tanu

Content Editor

Related News