ਸ਼ਰਮਨਾਕ! ਮਾਸੜ ਨੇ 12 ਸਾਲਾ ਭਾਣਜੀ ਨਾਲ ਕੀਤਾ ਜਬਰ ਜ਼ਿਨਾਹ, ਗਰਭਵਤੀ ਹੋਈ ਬੱਚੀ

01/20/2024 1:33:45 PM

ਗੁਮਲਾ- ਝਾਰਖੰਡ ਦੇ ਗੁਮਲਾ ਜ਼ਿਲ੍ਹੇ ਤੋਂ ਇਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ 37 ਸਾਲਾ ਸਕੇ ਮਾਸੜ ਨੇ 12 ਸਾਲਾ ਨਾਬਾਲਗ ਭਾਣਜੀ ਨਾਲ ਜਬਰ ਜ਼ਿਨਾਹ ਕੀਤਾ। ਪੀੜਤਾ ਦੀ ਸ਼ਿਕਾਇਤ 'ਤੇ ਪੁਲਸ ਨੇ ਮਾਮਲੇ ਦੀ ਜਾਂਚ ਕਰ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ 7 ਮਹੀਨੇ ਪਹਿਲੇ ਦੋਸ਼ੀ ਮਾਸੜ ਨੇ 12 ਸਾਲਾ ਬੱਚੀ ਨੂੰ ਘਰ 'ਚ ਇਕੱਲੇ ਦੇਖ ਕੇ ਉਸ ਨਾਲ ਜਬਰਨ ਜਬਰ ਜ਼ਿਨਾਹ ਦੀ ਘਟਨਾ ਨੂੰ ਅੰਜਾਮ ਦਿੱਤਾ ਅਤੇ ਦੋਸ਼ੀ ਨੇ ਪੀੜਤਾ ਨੂੰ ਇਹ ਗੱਲ ਕਿਸੇ ਨੂੰ ਨਾ ਦੱਸਣ ਦੀ ਧਮਕੀ ਵੀ ਦਿੱਤੀ ਸੀ।

ਇਹ ਵੀ ਪੜ੍ਹੋ : 8ਵੀਂ ਤੱਕ ਦੇ ਸਕੂਲਾਂ ਦੀਆਂ ਵਧਾਈਆਂ ਗਈਆਂ ਛੁੱਟੀਆਂ, ਹੁਣ ਇਸ ਤਾਰੀਖ਼ ਨੂੰ ਖੁੱਲ੍ਹਣਗੇ ਸਕੂਲ

ਦੋਸ਼ੀ ਪੀੜਤਾ ਨੂੰ ਘੁਮਾਉਣ ਲਈ ਦਿੱਲੀ ਵੀ ਲੈ ਗਿਆ ਸੀ। ਮਾਸੜ ਵਲੋਂ ਜਬਰ ਜ਼ਿਨਾਹ ਕਰਨ ਦੀ ਜਾਣਕਾਰੀ ਪੀੜਤਾ ਨੇ ਪੁਲਸ ਨੂੰ ਦਿੱਤੀ। ਇਸ ਤੋਂ ਬਾਅਦ ਮਹਿਲਾ ਪੁਲਸ ਪੀੜਤਾ ਨੂੰ ਲੈ ਕੇ ਸਦਰ ਹਸਪਤਾਲ ਪਹੁੰਚੀ, ਜਿੱਥੇ ਉਸ ਦੀ ਮੈਡੀਕਲ ਜਾਂਚ ਕਰਵਾਈ ਗਈ। ਮੈਡੀਕਲ ਜਾਂਚ 'ਚ ਪਤਾ ਲੱਗਾ ਕਿ ਪੀੜਤਾ 5 ਮਹੀਨੇ ਦੀ ਗਰਭਵਤੀ ਵੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News