ਉਨਾਵ ਗੈਂਗਰੇਪ ਕੇਸ: ਕੁਲਦੀਪ ਸੇਂਗਰ ਦੀ ਪਤਨੀ ਸੰਗੀਤਾ ਨੇ ਡੀ.ਜੀ.ਪੀ ਨਾਲ ਕੀਤੀ ਮੁਲਾਕਾਤ

Wednesday, Apr 11, 2018 - 12:03 PM (IST)

ਉਨਾਵ ਗੈਂਗਰੇਪ ਕੇਸ: ਕੁਲਦੀਪ ਸੇਂਗਰ ਦੀ ਪਤਨੀ ਸੰਗੀਤਾ ਨੇ ਡੀ.ਜੀ.ਪੀ ਨਾਲ ਕੀਤੀ ਮੁਲਾਕਾਤ

 ਉਨਾਵ— ਉਨਾਵ ਗੈਂਗਰੇਪ ਮਾਮਲੇ 'ਚ ਰੋਜ਼ ਇਕ ਨਵਾਂ ਮੋੜ ਆਉਂਦਾ ਦਿਖਾਈ ਦੇ ਰਿਹਾ ਹੈ। ਬੁੱਧਵਾਰ ਨੂੰ ਬੀ.ਜੇ.ਪੀ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੀ ਪਤਨੀ ਸੰਗੀਤਾ ਨੇ ਡੀ.ਜੀ.ਪੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਵਿਧਾਇਕ ਦੀ ਪਤਨੀ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਲੜਕੀ ਦਾ ਟੈਸਟ ਕਰਵਾਇਆ ਜਾਵੇ। ਮੇਰੇ ਪਤੀ ਅੱਜ ਤੱਕ ਉਸ ਲੜਕੀ ਨੂੰ ਮਿਲੇ ਵੀ ਨਹੀਂ, ਉਹ ਝੂਠ ਬੋਲ ਰਹੀ ਹੈ। ਮੇਰੇ ਪਤੀ ਨੂੰ ਫਸਾਇਆ ਜਾ ਰਿਹਾ ਹੈ। ਮੈਂ ਚਾਹੁੰਦੀ ਹਾਂ ਕਿ ਮੇਰੇ ਪਤੀ ਨੂੰ ਇਨਸਾਫ ਮਿਲੇ। ਉਨ੍ਹਾਂ ਦੇ ਨਾਲ ਬਲਰਾਮਪੁਰ ਤੋਂ ਬੀ.ਜੇ.ਪੀ ਵਿਧਾਇਕ ਸ਼ੈਲੇਸ਼ ਸਿੰਘ ਸ਼ੈਲੂ ਵੀ ਮੌਜੂਦ ਰਹੇ। 


ਪੀੜਤਾ ਦੇ ਪਿਤਾ ਦੀ ਮੌਤ ਦੇ ਬਾਅਦ ਇਸ ਪੂਰੇ ਮਾਮਲੇ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਦਲ ਗਠਿਤ ਕਰ ਦਿੱਤਾ ਗਿਆ ਹੈ। ਮੁੱਖਮੰਤਰੀ ਯੋਗੀ ਆਦਿਤਿਆਨਾਥ ਨੇ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਵਿਸ਼ੇਸ਼ ਜਾਂਚ ਕਮੇਟੀ ਮਾਮਲੇ ਨਾਲ ਜੁੜੇ ਹਰ ਪਹਿਲੂ ਦੀ ਜਾਂਚ ਕਰਕੇ ਬੁੱਧਵਾਰ ਤੱਕ ਆਪਣੀ ਰਿਪੋਰਟ ਦੇਣ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ 'ਚ ਦੋਸ਼ੀ ਚਾਹੇ ਜੋ ਵੀ ਹੋਵੇ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਮੰਗਲਵਾਰ ਨੂੰ ਕੁਲਦੀਪ ਸਿੰਘ ਸੇਂਗਰ ਦੇ ਭਰਾ ਅਤੁਲ ਸਿੰਘ ਸੇਂਗਰ ਨੂੰ ਦੋਸ਼ੀ ਐਲਾਨ ਕਰ ਦਿੱਤਾ ਗਿਆ ਹੈ। ਅਤੁਲ ਸਿੰਘ 'ਤੇ ਧਾਰਾ 302 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲੇ ਉਸ 'ਤੇ ਗੈਰ-ਇਰਾਦਤਲ ਦੀ ਧਾਰਾ ਲਗਾਈ ਸੀ। ਅਤੁਲ ਸਿੰਘ ਦਾ ਚਾਲਾਨ ਵੀ ਕੱਟਿਆ ਗਿਆ ਹੈ। ਪੀੜਤਾ ਦੇ ਪਿਤਾ ਨੇ ਬੀ.ਜੇ.ਪੀ ਵਿਧਾਇਕ ਅਤੇ ਉਸ ਦੇ ਪਰਿਵਾਰ ਵਾਲਿਆਂ 'ਤੇ ਗੈਂਗਰੇਪ ਦਾ ਦੋਸ਼ ਲਗਾਇਆ ਸੀ।


Related News