ਇੰਜੀਨੀਅਰ ਛੱਡ ਅਦਾਕਾਰੀ ਦੇ ਖੇਤਰ ''ਚ ਆਇਆ ਕਸ਼ਮੀਰੀ ਗੱਭਰੂ, ਸਲਮਾਨ ਦੀ ਵੈੱਬ ਸੀਰੀਜ਼ ''ਚ ਮਚਾਏਗਾ ਧਮਾਲ

9/9/2020 4:37:15 PM

ਬਾਰਾਮੂਲਾ— ਜੰਮੂ-ਕਸ਼ਮੀਰ ਵਾਕਿਆ ਹੀ ਬਦਲ ਰਿਹਾ ਹੈ। ਇੱਥੋਂ ਦੇ ਨੌਜਵਾਨ ਮੁੰਡੇ-ਕੁੜੀਆਂ ਆਪਣਾ ਭਵਿੱਖ ਸੰਵਾਰਨ ਲਈ ਕਈ ਖੇਤਰਾਂ ਵਿਚ ਆਪਣੀ ਕਿਸਮਤ ਅਜਮਾ ਰਹੇ ਹਨ। ਕੁਝ ਅਜਿਹਾ ਹੀ ਹੈ ਕਿ ਇਹ ਨੌਜਵਾਨ ਗੱਭਰੂ, ਜੋ ਕਿ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਤੋਂ ਹੈ। ਇਸ ਨੌਜਵਾਨ ਦਾ ਨਾਂ ਉਮੇਰ ਖਾਨ ਹੈ, ਜਿਸ ਨੇ ਆਪਣੀ ਐਕਟਿੰਗ ਦੇ ਜਨੂੰਨ ਨੂੰ ਅੱਗੇ ਵਧਾਉਣ ਲਈ ਇੰਜੀਨੀਅਰ ਦਾ ਕਰੀਅਰ ਤੱਕ ਛੱਡ ਦਿੱਤਾ। ਬਾਰਾਮੂਲਾ ਦੇ ਖਵਾਜਾ ਬਾਗ ਇਲਾਕੇ 'ਚ ਜਨਮ ਉਮੇਰ ਦੇ ਮਾਤਾ-ਪਿਤਾ ਦੋਵੇਂ ਹੀ ਅਧਿਆਪਕ ਹਨ। ਦਰਅਸਲ ਉਮੇਰ ਨੇ ਆਪਣੇ ਕਾਲਜ ਦੀ ਫਰੈਸ਼ਰ ਪਾਰਟੀ 'ਚ ਮਿਸਟਰ ਪਰਸਨੈਲਿਟੀ ਦੇ ਰੂਪ 'ਚ ਚੁਣੇ ਜਾਣ ਤੋਂ ਬਾਅਦ ਐਕਟਿੰਗ 'ਚ  ਕਰੀਅਰ ਬਣਾਉਣ ਦਾ ਫ਼ੈਸਲਾ ਕੀਤਾ। 

ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਉਮੇਰ ਖਾਨ ਨੇ ਦੱਸਿਆ ਕਿ ਮੈਂ ਇਕ ਅਭਿਨੇਤਾ ਬਣ ਗਿਆ, ਕਿਉਂਕਿ ਮੇਰੇ ਵਿਚ ਅਭਿਨੈ ਕਰਨ ਦੀ ਕਲਾ ਹੈ। ਉਸ ਨੇ ਦੱਸਿਆ ਕਿ ਮੈਨੂੰ ਪੰਜਾਬੀ ਐਲਬਮਾਂ ਵਿਚ ਕੰਮ ਕਰਨ ਦਾ ਮੌਕਾ ਮਿਲਿਆ, ਜੋ ਉਨ੍ਹਾਂ ਨੇ ਪੜ੍ਹਾਈ ਦੌਰਾਨ ਕੀਤਾ ਸੀ। ਜਿਸ ਤੋਂ ਬਾਅਦ ਉਹ ਐਕਟਿੰਗ ਕੋਰਸ ਕਰਨ ਲਈ ਦਿੱਲੀ ਚੱਲਾ ਗਿਆ ਅਤੇ ਫਿਰ ਮੁੰਬਈ ਆ ਗਿਆ। ਉਮੇਰ ਨੇ ਦੱਸਿਆ ਕਿ ਉਸ ਨੇ ਕਈ ਭੂਮਿਕਾਵਾਂ ਨਿਭਾਈਆਂ। ਟੈਲੀਵਿਜ਼ਨ 'ਤੇ ਸਭ ਤੋਂ ਜ਼ਿਆਦਾ ਦੇਖੇ ਜਾਣ ਸੀਰੀਅਲ 'ਕਸੌਟੀ ਜ਼ਿੰਦਗੀ ਕੀ 2' ਵਿਚ ਵੀ ਕੰਮ ਕੀਤਾ। ਆਪਣੇ ਇੰਜੀਨੀਅਰਿੰਗ ਕੋਰਸ ਨੂੰ ਪੂਰਾ ਕਰਨ ਤੋਂ ਬਾਅਦ ਉਸ ਨੇ ਤਾਮਿਲ ਫਿਲਮ ਵਿਚ ਇਕ ਰੋਲ ਨਿਭਾਇਆ ਅਤੇ ਕ੍ਰਾਈਮ ਪੈਟਰੋਲ ਸ਼ੋਅ 'ਚ ਵੀ ਅਭਿਨੈ ਕੀਤਾ। ਹੁਣ ਉਹ ਅਭਿਨੇਤਾ ਸਲਮਾਨ ਖਾਨ ਵਲੋਂ ਬਣਾਈ ਇਕ ਵੈੱਬ ਸੀਰੀਜ਼ ਦੀ ਸ਼ੂਟਿੰਗ ਕਰ ਰਿਹਾ ਹੈ। ਉਮੇਰ ਖਾਨ ਆਪਣੀ ਫਿਲਮ ਅਤੇ ਸਲਮਾਨ ਖਾਨ ਪ੍ਰੋਡੈਕਸ਼ਨ, ਐੱਸ. ਕੇ. ਟੀ. ਵੀ. ਤਹਿਤ 'ਐੱਸ. ਓ. ਟੀ.' ਨਾਮੀ ਵੈੱਬ ਸੀਰੀਜ਼ ਦੀ ਰਿਲੀਜ਼ ਲਈ ਤਿਆਰ ਹੈ। 

ਉਮੇਰ ਖਾਨ ਨੇ ਦੱਸਿਆ ਕਿ ਉਸ ਨੂੰ ਸਕੂਲ ਤੋਂ ਹੀ ਅਭਿਨੈ ਦਾ ਸ਼ੌਕ ਸੀ। ਜਦੋਂ ਉਹ ਚੰਡੀਗੜ੍ਹ ਵਿਚ ਸੀ ਤਾਂ ਕੁਝ ਪੰਜਾਬੀ ਐਲਬਮ ਕੀਤੇ। ਮੈਨੂੰ ਰੈਪ ਗਾਣੇ ਦਾ ਵੀ ਸ਼ੌਕੀਨ ਹਾਂ ਅਤੇ ਮੈਂ ਮੁੰਬਈ 'ਚ ਇਕ ਰੈਪ ਗਾਣਾ ਕੀਤਾ, ਜੋ ਪਹਿਲਾਂ ਹੀ ਰਿਲੀਜ਼ ਹੋ ਚੁੱਕਾ ਹੈ। ਦਿੱਲੀ ਵਿਚ ਰਹਿੰਦੇ ਹੋਏ ਮੈਂ ਮਾਡਲਿੰਗ ਵੀ ਕਰ ਚੁੱਕਾ ਹਾਂ। ਉਮੇਰ ਨੇ ਨਿਊਜ਼ ਏਜੰਸੀ ਨੂੰ ਕਿਹਾ ਕਿ ਇੰਜੀਨੀਅਰਿੰਗ 'ਚ ਪੜ੍ਹਾਈ ਕੀਤੀ ਪਰ ਅਭਿਨੈ ਦਾ ਸ਼ੌਕ ਸੀ, ਹੁਣ ਅਦਾਕਾਰੀ ਦੇ ਖੇਤਰ ਵਿਚ ਕਿਸਮਤ ਅਜਮਾ ਰਿਹਾ ਹਾਂ।


Tanu

Content Editor Tanu