ਅਧਿਆਪਕ ਬਣਨ ਦਾ ਸੁਨਹਿਰੀ ਮੌਕਾ, 1544 ਅਹੁਦਿਆਂ 'ਤੇ ਨਿਕਲੀ ਭਰਤੀ

Monday, Mar 18, 2024 - 01:31 PM (IST)

ਨਵੀਂ ਦਿੱਲੀ- ਸਰਕਾਰੀ ਅਧਿਆਪਕ ਬਣਨ ਦਾ ਸੁਫ਼ਨਾ ਵੇਖ ਕੇ ਨੌਜਵਾਨਾਂ ਲਈ ਖੁਸ਼ਖ਼ਬਰੀ ਹੈ। ਦਰਅਸਲ ਉੱਤਰਾਖੰਡ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਕਮਿਸ਼ਨ (UKSSSC) ਨੇ ਸਿੱਖਿਆ ਵਿਭਾਗ ਵਿਚ ਸਹਾਇਕ ਅਧਿਆਪਕ (LT ਗ੍ਰੇਡ) ਦੀਆਂ 1544 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਸੂਬੇ ਦੀ ਸਿੱਖਿਆ ਪ੍ਰਣਾਲੀ 'ਚ ਪੜ੍ਹਾਉਣ ਦੇ ਚਾਹਵਾਨਾਂ ਲਈ ਇਹ ਇਕ ਵਧੀਆ ਮੌਕਾ ਹੈ। ਤੁਹਾਨੂੰ ਉੱਤਰਾਖੰਡ 'ਚ ਸਰਕਾਰੀ ਨੌਕਰੀ ਦੇ ਨਾਲ ਚੰਗੀ ਤਨਖਾਹ ਮਿਲੇਗੀ। UKSSSC ਨੇ ਗੜ੍ਹਵਾਲ ਡਿਵੀਜ਼ਨ ਅਤੇ ਕੁਮਾਉਂ ਡਿਵੀਜ਼ਨ ਦੋਵਾਂ ਵਿਚ ਭਰਤੀ ਜਾਰੀ ਕੀਤੀ ਹੈ।

ਸਹਾਇਕ ਅਧਿਆਪਕ ਦੀਆਂ ਅਸਾਮੀਆਂ ਦੇ ਵੇਰਵੇ

ਕੁੱਲ ਪੋਸਟਾਂ-1544
ਗੜ੍ਹਵਾਲ ਡਿਵੀਜ਼ਨ 'ਚ ਅਸਾਮੀਆਂ ਦੀ ਗਿਣਤੀ- 786
ਕੁਮਾਉਂ ਡਿਵੀਜ਼ਨ 'ਚ ਅਸਾਮੀਆਂ ਦੀ ਗਿਣਤੀ- 758
ਉੱਤਰਾਖੰਡ ਸਹਾਇਕ ਅਧਿਆਪਕ ਨੋਟੀਫਿਕੇਸ਼ਨ ਦੀ ਤਾਰੀਖ਼- 14 ਮਾਰਚ 2024
UKSSSC ਅਧਿਆਪਕ ਅਰਜ਼ੀ ਫਾਰਮ ਦੀ ਤਾਰੀਖ਼ 22 ਮਾਰਚ, 2024 ਤੋਂ 12 ਅਪ੍ਰੈਲ, 2024 ਅਰਜ਼ੀ ਆਨਲਾਈਨ ਅਪਲਾਈ ਹੀ ਕਰਨੀ ਹੈ।
ਸਹਾਇਕ ਅਧਿਆਪਕ ਭਰਤੀ ਲਈ ਅਧਿਕਾਰਤ ਵੈੱਬਸਾਈਟ 'ਤੇ sssc.uk.gov.in ਅਪਲਾਈ ਕਰੋ।
ਐਪਲੀਕੇਸ਼ਨ ਫੀਸ- (ਆਮ/ਓਬੀਸੀ)- 300 ਰੁਪਏ
ਐਪਲੀਕੇਸ਼ਨ ਫੀਸ (SC/ST/ਦਿਵਯਾਂਗ/EWS)- 150 ਰੁਪਏ

ਅਧਿਆਪਕ ਯੋਗਤਾ

ਉੱਤਰਾਖੰਡ ਬੋਰਡ ਤੋਂ 10ਵੀਂ/12ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ
ਉੱਤਰਾਖੰਡ ਦੇ ਪੱਕੇ ਨਿਵਾਸੀ ਹੋਣ
B.Ed ਜਾਂ BA B.Ed/B.Sc B.Ed ਡਿਗਰੀ ਦੇ ਨਾਲ ਗ੍ਰੈਜੂਏਸ਼ਨ ਦੀ ਡਿਗਰੀ + UTET/CTET ਪੇਪਰ-II ਪਾਸ ਕੀਤਾ ਹੋਣਾ ਚਾਹੀਦਾ ਹੈ।

ਉਮਰ ਹੱਦ

21 ਤੋਂ 42 ਸਾਲ (ਨਿਯਮਾਂ ਅਨੁਸਾਰ ਰਾਖਵੀਆਂ ਸ਼੍ਰੇਣੀਆਂ ਲਈ ਛੋਟ)

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


Tanu

Content Editor

Related News