ਪਟਵਾਰੀ ਦੇ ਅਹੁਦੇ ''ਤੇ ਨਿਕਲੀਆਂ ਭਰਤੀਆਂ, ਤੁਸੀਂ ਵੀ ਕਰੋ ਅਪਲਾਈ
Saturday, Apr 12, 2025 - 05:29 PM (IST)

ਨਵੀਂ ਦਿੱਲੀ- ਉਤਰਾਖੰਡ ਸੁਬਾਰਡੀਨੇਟ ਸਰਵਿਸ ਸਿਲੈਕਸ਼ਨ ਕਮਿਸ਼ਨ (UKSSSC) ਨੇ ਗੁਰੱਪ 'ਗ' ਦੇ ਵੱਖ-ਵੱਖ ਅਸਾਮੀਆਂ ਲਈ ਭਰਤੀ ਇਸ਼ਤਿਹਾਰ ਜਾਰੀ ਕੀਤਾ ਹੈ। ਜਿਸ 'ਚ ਪਟਵਾਰੀ, ਲੇਖਪਾਲ, ਸਹਾਇਕ ਸਮੀਖਿਆ ਅਧਿਕਾਰੀ, ਸਹਾਇਕ ਸੁਪਰਡੈਂਟ ਸਮੇਤ ਹੋਰ ਅਹੁਦੇ ਸ਼ਾਮਲ ਹਨ। ਇਸ ਭਰਤੀ ਲਈ ਆਨਲਾਈਨ ਪ੍ਰਕਿਰਿਆ 15 ਅਪ੍ਰੈਲ 2025 ਤੋਂ ਸ਼ੁਰੂ ਹੋਣਗੀਆਂ ਅਤੇ 15 ਮਈ 2025 ਤੱਕ ਚੱਲੇਗੀ। ਇਸ ਦੌਰਾਨ ਉਮੀਦਵਾਰ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ sssc.uk.gov.in 'ਤੇ ਆਨਲਾਈਨ ਫਾਰਮ ਜਮ੍ਹਾਂ ਕਰਵਾ ਸਕਣਗੇ।
ਯੋਗਤਾ
ਸਹਾਇਕ ਸਮੀਖਿਆ ਅਧਿਕਾਰੀ ਦੀ ਅਸਾਮੀ ਉਤਰਾਖੰਡ ਦੇ ਰਾਜਪਾਲ ਸਕੱਤਰੇਤ ਲਈ ਹੈ। ਇਸ ਅਹੁਦੇ ਲਈ ਅਰਜ਼ੀ ਦੇਣ ਲਈ ਉਮੀਦਵਾਰਾਂ ਕੋਲ ਕੰਪਿਊਟਰ ਡਿਪਲੋਮਾ ਜਾਂ 'ਓ' ਲੈਵਲ ਸਰਟੀਫਿਕੇਟ ਦੇ ਨਾਲ ਗ੍ਰੈਜੂਏਸ਼ਨ ਡਿਗਰੀ ਹੋਣੀ ਚਾਹੀਦੀ ਹੈ ਅਤੇ ਹਿੰਦੀ ਕੰਪਿਊਟਰ ਟਾਈਪਿੰਗ ਵਿੱਚ ਪ੍ਰਤੀ ਘੰਟਾ 4000 ਦੀ ਸਪੀਡ ਹੋਣੀ ਚਾਹੀਦੀ ਹੈ। ਨਿੱਜੀ ਸਹਾਇਕ ਲਈ ਗ੍ਰੈਜੂਏਸ਼ਨ, 1 ਸਾਲ ਦਾ ਕੰਪਿਊਟਰ ਡਿਪਲੋਮਾ ਸਰਟੀਫਿਕੇਟ ਅਤੇ ਟਾਈਪਿੰਗ ਦਾ ਗਿਆਨ ਹੋਣਾ ਚਾਹੀਦਾ ਹੈ। ਸਹਾਇਕ ਸੁਪਰਡੈਂਟ ਦੇ ਅਹੁਦੇ ਲਈ ਸਮਾਜ ਸ਼ਾਸਤਰ 'ਚ ਗ੍ਰੈਜੂਏਸ਼ਨ ਡਿਗਰੀ ਅਤੇ ਕਿਸੇ ਸਰਕਾਰੀ ਸੰਗਠਨ ਜਾਂ ਮਾਨਤਾ ਪ੍ਰਾਪਤ ਸਵੈ-ਇੱਛਤ ਸੰਗਠਨ 'ਚ ਪ੍ਰਸ਼ਾਸਨਿਕ ਕੰਮ ਦਾ ਇਕ ਸਾਲ ਦਾ ਤਜਰਬਾ ਹੋਣਾ ਜ਼ਰੂਰੀ ਹੈ।
ਉਮਰ ਹੱਦ
ਘੱਟੋ-ਘੱਟ ਉਮਰ 21 ਸਾਲ ਅਤੇ ਵੱਧ ਤੋਂ ਵੱਧ ਉਮਰ 42 ਸਾਲ। ਰਾਖਵੀਆਂ ਸ਼੍ਰੇਣੀਆਂ ਨੂੰ ਵੀ ਉਪਰਲੀ ਉਮਰ ਹੱਦ ਵਿਚ ਛੋਟ ਦਿੱਤੀ ਜਾਵੇਗੀ।
ਚੋਣ ਪ੍ਰਕਿਰਿਆ
ਲਿਖਤੀ ਪ੍ਰੀਖਿਆ, ਕੁਝ ਅਹੁਦਿਆਂ ਜਿਵੇਂ ਕਿ ਮਾਲੀਆ ਸਬ ਇੰਸਪੈਕਟਰ ਲਈ ਲਿਖਤੀ ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਸਰੀਰਕ ਕੁਸ਼ਲਤਾ ਪ੍ਰੀਖਿਆ ਲਈ ਹਾਜ਼ਰ ਹੋਣਾ ਪਵੇਗਾ। ਇਸ ਤੋਂ ਇਲਾਵਾ ਉਮੀਦਵਾਰਾਂ ਦੀ ਚੋਣ ਦਸਤਾਵੇਜ਼ ਤਸਦੀਕ ਮੈਡੀਕਲ ਆਦਿ ਰਾਹੀਂ ਕੀਤੀ ਜਾਵੇਗੀ।
ਅਰਜ਼ੀ ਫੀਸ
ਜਨਰਲ/ਓ.ਬੀ.ਸੀ. ਉਮੀਦਵਾਰਾਂ ਨੂੰ ਅਰਜ਼ੀ ਫੀਸ ਵਜੋਂ 300 ਰੁਪਏ ਦੇਣੇ ਪੈਣਗੇ। ਜਦੋਂ ਕਿ SC/ST/EWS/ਦਿਵਿਆਂਗ ਉਮੀਦਵਾਰਾਂ ਨੂੰ 150 ਰੁਪਏ ਪ੍ਰੀਖਿਆ ਫੀਸ ਦੇਣੀ ਪਵੇਗੀ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।