ਯੂਕ੍ਰੇਨ ਤੋਂ ਭਾਰਤੀਆਂ ਦੀ ਵਤਨ ਵਾਪਸੀ, ਵਿਦਿਆਰਥੀਆਂ ਸਮੇਤ 182 ਹੋਰ ਭਾਰਤੀ ਪਹੁੰਚੇ ਦਿੱਲੀ

Thursday, Feb 24, 2022 - 11:50 AM (IST)

ਯੂਕ੍ਰੇਨ ਤੋਂ ਭਾਰਤੀਆਂ ਦੀ ਵਤਨ ਵਾਪਸੀ, ਵਿਦਿਆਰਥੀਆਂ ਸਮੇਤ 182 ਹੋਰ ਭਾਰਤੀ ਪਹੁੰਚੇ ਦਿੱਲੀ

ਨਵੀਂ ਦਿੱਲੀ- ਰੂਸ ਅਤੇ ਯੂਕ੍ਰੇਨ ਵਿਚਾਲੇ ਹਾਲਾਤ ਤਣਾਅਪੂਰਨ ਬਣੇ ਹੋਏ ਹਨ। ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਐਲਾਨ ਮਗਰੋਂ ਜੰਗ ਸ਼ੁਰੂ ਹੋ ਗਈ ਹੈ। ਰੂਸ ਵਲੋਂ ਹਮਲਾਵਰ ਰਵੱਈਆ ਜਾਰੀ ਰੱਖਣ ਕਾਰਨ ਵੱਡੀ ਗਿਣਤੀ ’ਚ ਭਾਰਤੀ ਅਜੇ ਵੀ ਯੂਕ੍ਰੇਨ ਵਿਚ ਫਸੇ ਹੋਏ ਹਨ ਅਤੇ ਉਹ ਸੁਰੱਖਿਅਤ ਵਾਪਸ ਆਉਣ ਦੀ ਸਰਕਾਰ ਨੂੰ ਗੁਹਾਰ ਲਾ ਰਹੇ ਹਨ। ਇਕ ਦਿਨ ਪਹਿਲਾਂ 240 ਦੇ ਕਰੀਬ ਭਾਰਤੀ ਸੁਰੱਖਿਅਤ ਦੇਸ਼ ਪਰਤੇ ਸਨ। ਅੱਜ ਯਾਨੀ ਕਿ ਵੀਰਵਾਰ ਨੂੰ 182 ਹੋਰ ਭਾਰਤੀ ਨਾਗਰਿਕ ਵਿਸ਼ੇਸ਼ ਜਹਾਜ਼ ਜ਼ਰੀਏ ਨਵੀਂ ਦਿੱਲੀ ਪੁੱਜੇ। ਅਨੁਮਾਨ ਇਹ ਲਾਇਆ ਜਾ ਰਿਹਾ ਹੈ ਕਿ ਸੈਂਕੜੇ ਦੀ ਗਿਣਤੀ ਵਿਚ ਅਜੇ ਵੀ ਭਾਰਤੀ ਉੱਥੇ ਫਸੇ ਹੋਏ ਹਨ। 

ਇਹ ਵੀ ਪੜ੍ਹੋ: ਯੂਕ੍ਰੇਨ 'ਤੇ ਰੂਸ ਦਾ ਹਮਲਾ, ਬਾਈਡੇਨ ਅਤੇ ਟਰੂਡੋ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ

PunjabKesari

ਭਾਰਤ ’ਚ ਯੂਕ੍ਰੇਨ ਇੰਟਰਨੈਸ਼ਨਲ ਏਅਰ ਲਾਈਨਜ਼ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਯੂਕ੍ਰੇਨ ਇੰਟਰਨੈਸ਼ਨਲ ਏਅਰ ਲਾਈਨਜ਼ ਦੀ ਇਕ ਸਪੈੱਸ਼ਲ ਫਲਾਈਟ ਵਿਦਿਆਰਥੀਆਂ ਸਮੇਤ 182 ਭਾਰਤੀ ਨਾਗਰਿਕਾਂ ਨਾਲ ਅੱਜ ਸਵੇਰੇ 7:45 ਵਜੇ ਕੀਵ ਤੋਂ ਦਿੱਲੀ ਹਵਾਈ ਅੱਡੇ ਲੈਂਡ ਹੋਈ। ਇਸ ਦਰਮਿਆਨ ਯੂਕ੍ਰੇਨ ਨੇ ਦੇਸ਼ ਦੇ ਅੰਦਰ ਨਾਗਰਿਕ ਜਹਾਜ਼ਾਂ ਦੀ ਉਡਾਣ ’ਤੇ ਪਾਬੰਦੀ ਲਾ ਦਿੱਤੀ ਹੈ। ਏਅਰ ਇੰਡੀਆ ਦੀ ਫਲਾਈਟ AI1947 ਯੂਕ੍ਰੇਨ ਦੇ ਕੀਵ ਵਿਚ NOTAM (ਨੋਟਿਸ ਟੂ ਏਅਰ ਮਿਸ਼ਨ) ਕਾਰਨ ਦਿੱਲੀ ਵਾਪਸ ਆ ਰਹੀ ਹੈ।

ਇਹ ਵੀ ਪੜ੍ਹੋ: ਪੁਤਿਨ ਨੇ ਪੂਰਬੀ ਯੂਕ੍ਰੇਨ 'ਚ ਫੌਜੀ ਕਾਰਵਾਈ ਦਾ ਕੀਤਾ ਐਲਾਨ, ਦੂਜੇ ਦੇਸ਼ਾਂ ਨੂੰ ਦਿੱਤੀ ਚੇਤਾਵਨੀ

PunjabKesari

ਇਸ ਦਰਮਿਆਨ ਯੂਕ੍ਰੇਨ ਤੋਂ ਵਾਪਸ ਭਾਰਤ ਆਉਣ ਵਾਲੇ MBBS ਦੇ ਇਕ ਵਿਦਿਆਰਥੀ ਨੇ ਦੱਸਿਆ ਕਿ ਯੂਕ੍ਰੇਨ ’ਚ ਹਾਲਾਤ ਵਿਗੜਦੇ ਜਾ ਰਹੇ ਹਨ। ਯੂਕ੍ਰੇਨ ਦੇ ਬਾਰਡਰ ਇਲਾਕਿਆਂ ’ਚ ਹਾਲਾਤ ਜ਼ਿਆਦਾ ਖਰਾਬ ਹਨ। ਭਾਰਤੀ ਵਿਦਿਆਰਥੀ ਹੁਣ ਜ਼ਿਆਦਾ ਗਿਣਤੀ ’ਚ ਆ ਰਹੇ ਹਨ। ਰੈਸਕਿਊ ਫਲਾਈਟਾਂ ਦੀ ਗਿਣਤੀ ਵਧ ਰਹੀ ਹੈ। ਏਅਰ ਇੰਡੀਆ ਵੀ ਭਾਰਤੀ ਮੂਲ ਦੇ ਲੋਕਾਂ ਨੂੰ ਵਾਪਸ ਲਿਆਉਣ ’ਚ ਜੁੱਟੀ ਹੋਈ ਹੈ। ਇਸ ਤੋਂ ਪਹਿਲਾਂ ਯੂਕ੍ਰੇਨ ਅਤੇ ਰੂਸ ਵਿਚਾਲੇ ਤਣਾਅ ਕਾਰਨ ਏਅਰ ਇੰਡੀਆ ਦਾ ਜਹਾਜ਼ ਪੂਰਬੀ ਯੂਰਪੀਅਨ ਦੇਸ਼ ਤੋਂ ਕਰੀਬ 240 ਭਾਰਤੀਆਂ ਨੂੰ ਲੈ ਕੇ ਮੰਗਲਵਾਰ ਰਾਤ ਦਿੱਲੀ ਹਵਾਈ ਅੱਡੇ ਉਤਰਿਆ। ਇਸ ਫਲਾਈਟ ਨੇ ਕੀਵ ’ਚ ਬੋਰੀਸਿਪਲ ਕੌਮਾਂਤਰੀ ਹਵਾਈ ਅੱਡੇ ਤੋਂ ਸ਼ਾਮ ਕਰੀਬ 6 ਵਜੇ ਭਾਰਤੀ ਸਮੇਂ ਅਨੁਸਾਨ ਉਡਾਣ ਭਰੀ ਸੀ।

ਇਹ ਵੀ ਪੜ੍ਹੋ: ਰੂਸ ਵੱਲੋਂ ਯੂਕ੍ਰੇਨ ਖ਼ਿਲਾਫ਼ ਜੰਗ ਦਾ ਆਗਾਜ਼, ਪੂਰੇ ਘਟਨਾਕ੍ਰਮ ਦੀ ਜਾਣੋ Live Updates


author

Tanu

Content Editor

Related News