ਰੂਸ ਤੇ ਯੂਕ੍ਰੇਨ ਸੰਕਟ ਨਾਲ ਲਗਭਗ 1 ਲੱਖ ਪੇਸ਼ੇਵਰਾਂ ’ਤੇ ਸੰਕਟ, ਭਾਰਤ ਵੱਲ ਕਰ ਸਕਦੈ ਰੁਖ਼
Thursday, Mar 03, 2022 - 11:20 AM (IST)
ਨਵੀਂ ਦਿੱਲੀ– ਰੂਸ ਅਤੇ ਯੂਕ੍ਰੇਨ ਵਿਚਾਲੇ ਛਿੜੀ ਜੰਗ ਦਰਮਿਆਨ ਯੂਕ੍ਰੇਨ, ਬੇਲਾਰੂਸ, ਰੂਸ ਅਤੇ ਪੂਰਬੀ ਯੂਰਪ ਦੇ ਹੋਰ ਗੁਆਂਢੀ ਦੇਸ਼ਾਂ ਦੇ ਡਿਜੀਟਲ ਇੰਜੀਨੀਅਰਿੰਗ ਅਤੇ ਆਈਟੀ ਹੁਨਰ ਵਾਲੇ 80 ਹਜ਼ਾਰ ਤੋਂ 1 ਲੱਖ ਉੱਚ ਯੋਗ ਪੇਸ਼ੇਵਰਾਂ ਦੀਆਂ ਸੇਵਾਵਾਂ ’ਤੇ ਸੰਕਟ ਵਧ ਸਕਦਾ ਹੈ। ਡਲਾਸ ਸਥਿਤ ਪ੍ਰਬੰਧਨ ਸਲਾਹ-ਮਸ਼ਵਰਾ ਅਤੇ ਆਈ.ਟੀ. ਵਿਸ਼ਲੇਸ਼ਕ ਫਰਮ ਨੇ ਕਿਹਾ ਕਿ ਇਨ੍ਹਾਂ ਨੌਕਰੀਆਂ ਨੂੰ ਸੁਰੱਖਿਅਤ ਪਨਾਹਗਾਹ ਵਿਚ ਲਿਜਾਣਾ ਹੋਵੇਗਾ ਅਤੇ ਇਨ੍ਹਾਂ ਵਿਚੋਂ ਲਗਭਗ 70 ਫੀਸਦੀ ਦਾ ਭਾਰਤ ਆਉਣ ਦੀ ਸੰਭਾਵਨਾ ਹੈ। ਯੂਕ੍ਰੇਨ ਆਈਟੀ ਅਤੇ ਇੰਜੀਨੀਅਰਿੰਗ ਖੋਜ ਅਤੇ ਵਿਕਾਸ ਸੇਵਾਵਾਂ ਲਈ ਇਕ ਪ੍ਰਮੁੱਖ ਗਲੋਬਲ ਸਥਾਨ ਹੈ। ਫਰਮ ਨੇ ਕਿਹਾ ਕਿ ਹੁਣ ਜੰਗ ਨੇ ਖੇਤਰ ਵਿਚ ਭਾਰਤੀ ਖਿਡਾਰੀਆਂ ਸਮੇਤ ਕੰਪਨੀਆਂ ਲਈ ਵਿਆਪਕ ਬੇਯਕੀਨੀ ਅਤੇ ਅਹਿਮ ਚਿੰਤਾਵਾਂ ਪੈਦਾ ਕਰ ਦਿੱਦੀਆਂ ਹਨ।
30 ਹਜ਼ਾਰ ਤੋਂ ਜ਼ਿਆਦਾ ਹਨ ਤਕਨੀਕੀ ਮਾਹਿਰ
ਵਿਸ਼ਲੇਸ਼ਕ ਫਰਮ ਵਲੋਂ ਸਾਂਝੇ ਕੀਤੇ ਗਏ ਡਾਟਾ ਤੋਂ ਪਤਾ ਲਗਦਾ ਹੈ ਕਿ 30,000 ਤੋਂ ਜ਼ਿਆਦਾ ਤਕਨੀਕੀ ਮਾਹਿਰਾਂ ਬੈਂਕਿੰਗ, ਰਿਟੇਲ, ਆਟੋਮੋਬਾਈਲ ਅਤੇ ਸਿਹਤ ਸੇਵਾ ਉਦਯੋਗਾਂ ਵਿਚ ਗਾਹਕਾਂ ਨਾਲ ਤੀਸਰੇ ਪੱਖ ਦੀ ਸੇਵਾ ਦੇਣ ਲਈ ਡਿਜੀਟਲ ਇੰਜੀਨੀਅਰਿੰਗ ਖੇਤਰ ਵਿਚ ਕੰਮ ਕਰ ਰਹੇ ਹਨ। ਯੂਕ੍ਰੇਨ ਵਿਚ ਗਲੋਬਲ ਵਪਾਰ ਸੇਵਾ (ਜੀ.ਬੀ.ਐੱਸ.) ਕੇਂਦਰਾਂ ਵਿਚ ਲਗਭਗ 20,000 ਲੋਕ ਕੰਮ ਕਰਦੇ ਹਨ, ਜਦਕਿ ਹੋਰ 20,000 ਬੇਲਾਰੂਸ ਅਤੇ ਰੂਸ ਦੇ ਤੀਸਰੇ ਪੱਖ ਦੇ ਸੇਵਾ ਦੇਣ ਵਾਲਿਆਂ ਲਈ ਕੰਮ ਕਰਦੇ ਰਹੇ ਹਨ, ਅਤੇ ਲਗਭਗ 10,000 ਬੇਲਾਰੂਸ ਅਤੇ ਰੂਸ ਵਿਚ ਜੀਬੀਐੱਸ ਕੇਂਦਰਾਂ ਵਿਚ ਕੰਮ ਕਰਦੇ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਰਿਸੋਰਸਿਜ ਪੂਲ ਨੰਬਰ ਇਕੱਲੇ ਯੂਕ੍ਰੇਨ ਵਿਚ ਜੰਗ ਅਤੇ ਰੂਸ ’ਤੇ ਲਗਾਈਆਂ ਪਾਬੰਦੀਆਂ ਦੇ ਆਰਥਿਕ ਪ੍ਰਭਾਵ ਕਾਰਨ ਸੇਵਾਵਾਂ ਵਿਚ ਰੁਕਾਵਟ ਦੀ ਇਕ ਤਸਵੀਰ ਪੇਸ਼ ਕਰਦੀ ਹੈ।