ਬ੍ਰਿਟੇਨ ਆਦਿ ਦੇਸ਼ਾਂ ਤੋਂ ਪ੍ਰਦੇਸ਼ ਆਉਣ ਵਾਲੇ ਲੋਕਾਂ ਲਈ ਯੋਗੀ ਸਰਕਾਰ ਨੇ ਜਾਰੀ ਕੀਤੇ ਨਿਰਦੇਸ਼
Saturday, Jan 09, 2021 - 05:25 PM (IST)
ਲਖਨਊ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਕੋਰੋਨਾ ਵਾਇਰਸ ਦੇ ਨਵੇਂ ਪ੍ਰਕਾਰ (ਸਟਰੇਨ) ਨੂੰ ਧਿਆਨ 'ਚ ਰੱਖਦੇ ਹੋਏ ਚੌਕਸੀ ਵਰਤਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਬ੍ਰਿਟੇਨ ਆਦਿ ਅਜਿਹੇ ਦੇਸ਼ ਜਿੱਥੇ ਨਵਾਂ ਸਟਰੇਨ ਮਿਲਿਆ ਹੈ, ਉੱਥੋਂ ਪ੍ਰਦੇਸ਼ 'ਚ ਆਏ ਲੋਕਾਂ ਨੂੰ ਘੱਟੋ-ਘੱਟ 7 ਦਿਨਾਂ ਲਈ ਏਕਾਂਤਵਾਸ 'ਚ ਰੱਖਿਆ ਜਾਵੇ, ਨਾਲ ਹੀ ਉਨ੍ਹਾਂ ਦੀ ਜਾਂਚ ਕੀਤੀ ਜਾਵੇ। ਮੁੱਖ ਮੰਤਰੀ ਸ਼ਨੀਵਾਰ ਨੂੰ ਇੱਥੇ ਸਰਕਾਰੀ ਰਿਹਾਇਸ਼ 'ਤੇ ਇਕ ਉੱਚ ਪੱਧਰੀ ਬੈਠਕ 'ਚ ਅਨਲੌਕ ਵਿਵਸਥਾ ਦੀ ਸਮੀਖਿਆ ਕਰ ਰਹੇ ਸਨ।
ਉਨ੍ਹਾਂ ਨੇ ਪ੍ਰਦੇਸ਼ 'ਚ ਵਿਸ਼ਾਨੂੰ ਵਿਗਿਆਨ ਕੇਂਦਰ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਸ ਨੂੰ ਪੁਣੇ ਸਥਿਤ ਰਾਸ਼ਟਰੀ ਵਿਸ਼ਾਨੂੰ ਵਿਗਿਆਨ ਸੰਸਥਾ ਦੀ ਤਰਜ 'ਤੇ ਵਿਕਸਿਤ ਕੀਤਾ ਜਾਵੇ। ਯੋਗੀ ਨੇ ਕੋਵਿਡ-19 ਦੇ ਦ੍ਰਿਸ਼ਟੀਗਤ ਪੂਰੀ ਸਰਗਰਮੀ ਵਰਤਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਦੀ ਇਨਫੈਕਸ਼ਨ ਦਰ 'ਚ ਕਾਫ਼ੀ ਕਮੀ ਆਈ ਹੈ ਪਰ ਇਨਫੈਕਸ਼ਨ ਹਾਲੇ ਖ਼ਤਮ ਨਹੀਂ ਹੋਇਆ ਹੈ, ਇਸ ਲਈ ਕੋਵਿਡ-19 ਤੋਂ ਬਚਾਅ ਅਤੇ ਇਲਾਜ ਦੀ ਪ੍ਰਭਾਵੀ ਵਿਵਸਥਾ ਬਣਾਈ ਰੱਖੀ ਜਾਵੇ। ਉਨ੍ਹਾਂ ਨੇ ਕਿਹਾ ਕਿ ਲਖਨਊ ਸਥਿਤ ਕਿੰਗ ਜਾਰਜ ਮੈਡੀਕਕਲ ਯੂਨੀਵਰਸਿਟੀ (ਕੇ.ਜੀ.ਐੱਮ.ਯੂ.) ਦੇਸ਼ ਦੀ ਇਕਮਾਤਰ ਸੰਸਥਾ ਹੈ, ਜੋ ਹੁਣ ਤੱਕ ਆਰ.ਟੀ.-ਪੀ.ਸੀ.ਆਰ ਤੋਂ 10 ਲੱਖ ਜਾਂਚ ਕਰ ਚੁਕਿਆ ਹੈ, ਜੋ ਇਕ ਵੱਡੀ ਉਪਲੱਬਧੀ ਹੈ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ