ਬ੍ਰਿਟੇਨ 'ਚ ਹੋ ਰਹੋ ਅਨੋਖੇ ਨਾਟਕ ਦਾ ਹਿੱਸਾ ਬਣਿਆ ਕਲਕੱਤਾ ਦਾ ਅਦਾਕਾਰ

Sunday, Nov 04, 2018 - 03:21 PM (IST)

ਲੰਡਨ (ਬਿਊਰੋ)— ਕਲਕੱਤਾ ਦਾ ਰਹਿਣ ਵਾਲਾ 23 ਸਾਲਾ ਅਦਾਕਾਰ ਅਨੋਖੇ ਤਰ੍ਹਾਂ ਦੇ ਨਾਟਕਾਂ ਵਿਚ ਕੰਮ ਕਰਨ ਵਾਲੇ ਕੌਮਾਂਤਰੀ ਕਲਾਕਾਰਾਂ ਵਿਚ ਸ਼ਾਮਲ ਹੈ। ਇਸ ਨਾਟਕ ਨੂੰ ਲੰਡਨ ਵਿਚ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਲੰਡਨ ਸਥਿਤ ਸੈਂਟਰਲ ਸੈਂਟ ਮਾਰਟੀਨਜ਼ ਤੋਂ ਹਾਲ ਵਿਚ ਹੀ ਅਦਾਕਾਰੀ ਵਿਚ ਗ੍ਰੈਜੁਏਟ ਦੀ ਪੜ੍ਹਾਈ ਪੂਰੀ ਕਰਨ ਵਾਲੇ ਨਿਨਾਦ ਸਮਦਾਰ ਨਾਟਕ 'ਦੀ ਕਿਊਰੀਅਸ ਵੌਏਜ' (The Curious Voyage) ਵਿਚ ਆਪਣੇ ਦਰਸ਼ਕਾਂ ਨੂੰ ਬ੍ਰਿਟੇਨ ਦੀ ਰਾਜਾਧਾਨੀ ਦੀ ਅਨੋਖੀ ਸੈਰ ਕਰਵਾਉਂਦੇ ਹਨ। ਇਹ ਨਾਟਕ ਕੈਨੇਡਾ ਦੇ ਬਰੀ ਤੋਂ ਸ਼ੁਰੂ ਹੋਇਆ ਅਤੇ 10 ਨਵੰਬਰ ਨੂੰ ਲੰਡਨ ਵਿਚ ਖਤਮ ਹੋਵੇਗਾ।

ਕਤਲ ਦੇ ਭੇਤ ਵਾਲਾ ਇਹ ਨਾਟਕ ਬਹੁਤ ਰੋਮਾਂਚ ਭਰਪੂਰ ਹੈ। ਸਮਦਾਰ ਆਪਣੇ ਇਸ ਨਾਟਕ ਬਾਰੇ ਸਮਝਾਉਂਦੇ ਹਨ,''ਇਹ ਨਾਟਕ ਸੈਰ ਕਰਨ ਜਿਹਾ ਅਨੁਭਵ ਹੈ, ਇਸ ਵਿਚ ਮੰਚ ਦੇ ਰੂਪ ਵਿਚ ਕੋਈ ਖਾਸ ਭਵਨ ਨਹੀਂ ਹੁੰਦਾ ਹੈ ਸਗੋਂ ਇਸ ਲਈ ਇਕ ਕਸਬੇ, ਸ਼ਹਿਰ ਅਤੇ ਆਂਡ-ਗੁਆਂਢ ਦੀ ਵਰਤੋਂ ਮੰਚ ਦੇ ਤੌਰ 'ਤੇ ਕੀਤੀ ਜਾਂਦੀ ਹੈ।'' ਉਨ੍ਹਾਂ ਨੇ ਦੱਸਿਆ ਕਿ ਕੈਨੇਡਾ ਦੇ ਦਰਸ਼ਕਾਂ ਦੇ ਸੈਰ ਦੇ ਅਨੁਭਵ ਲਈ ਇਹ 3 ਦਿਨ ਦਾ ਨਾਟਕ ਲਿਖਿਆ ਗਿਆ। ਇਸ ਦਾ ਆਖਰੀ ਦਿਨ ਲੰਡਨ ਵਿਚ ਹੈ ਇਸ ਲਈ ਇਹ ਲੰਡਨਵਾਸੀਆਂ ਨੂੰ ਇਕ ਦਿਨ ਦੀ ਸੈਰ ਦਾ ਅਨੁਭਵ ਕਰਵਾਏਗਾ। 

ਦਰਸ਼ਕਾਂ ਨੂੰ ਅਪੀਲ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਗਤੀਵਿਧੀਆਂ ਵਿਚ ਹਿੱਸਾ ਲੈਣ ਕਿਉਂਕਿ ਇਸ ਦੀ ਖੂਬਸੂਰਤੀ ਦਰਸ਼ਕਾਂ ਦੀ ਹਿੱਸੇਦਾਰੀ 'ਤੇ ਨਿਰਭਰ ਕਰਦੀ ਹੈ। ਇਟਲੀ ਦੇ ਲੇਖਕ ਅਤੇ ਨਾਟਕਕਾਰ ਡੈਨੀਅਲ ਬਾਰਤੋਲੋਨੀ ਨੇ 'ਦੀ ਕਿਊਰੀਅਸ ਵੌਏਜ' ਨੂੰ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਹੈ।


Vandana

Content Editor

Related News