UIDAI 9.35 ਲੱਖ ਲੋਕਾਂ ਨੂੰ ਜਾਰੀ ਕਰੇਗਾ ਆਧਾਰ ਕਾਰਡ
Wednesday, Aug 28, 2024 - 05:25 PM (IST)

ਗੁਹਾਟੀ- ਆਸਾਮ ਦੇ 9.35 ਲੱਖ ਤੋਂ ਵਧੇਰੇ ਲੋਕ ਜੋ ਰਾਸ਼ਟਰੀ ਨਾਗਰਿਕ ਰਜਿਸਟਰ (NRC) ਅਪਡੇਟ ਕਰਨ ਦੀ ਪ੍ਰਕਿਰਿਆ ਦੌਰਾਨ ਦਿੱਤੀ ਗਈ ਬਾਇਓਮੈਟ੍ਰਿਕਸ ਜਾਣਕਾਰੀ 'ਲਾਕ' ਹੋ ਜਾਣ ਕਾਰਨ ਆਪਣੇ ਆਧਾਰ ਕਾਰਡ ਪ੍ਰਾਪਤ ਨਹੀਂ ਕਰ ਸਕੇ ਸਨ, ਉਨ੍ਹਾਂ ਨੂੰ ਜਲਦੀ ਹੀ ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਵਲੋਂ ਆਧਾਰ ਕਾਰਡ ਜਾਰੀ ਕੀਤੇ ਜਾਣਗੇ। ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ- ਦੇਸ਼ ਦਾ ਅਨੋਖਾ ਪਿੰਡ, ਜਿੱਥੇ ਸ਼ਰਾਬ ਅਤੇ ਸਿਗਰਟਨੋਸ਼ੀ 'ਤੇ ਹੈ ਪੂਰੀ ਤਰ੍ਹਾਂ ਪਾਬੰਦੀ
ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ UIDAI ਨੂੰ ਆਧਾਰ ਕਾਰਡ ਜਾਰੀ ਕਰਨ ਦਾ ਨਿਰਦੇਸ਼ ਦਿੱਤਾ ਹੈ, ਕਿਉਂਕਿ ਇਹ ਸਪੱਸ਼ਟ ਹੋ ਚੁੱਕਾ ਹੈ ਕਿ ਰਾਸ਼ਟਰੀ ਨਾਗਰਿਕ ਰਜਿਸਟਰ (NRC) 'ਚ ਨਾਂ ਸ਼ਾਮਲ ਹੋਣ ਅਤੇ ਆਧਾਰ ਰਜਿਸਟ੍ਰੇਸ਼ਨ ਦਰਮਿਆਨ ਕੋਈ ਸਬੰਧ ਨਹੀਂ ਹੈ। ਸ਼ਰਮਾ ਨੇ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਫਰਵਰੀ ਤੋਂ ਅਗਸਤ 2019 ਦਰਮਿਆਨ ਕੁੱਲ 9,35,682 ਲੋਕਾਂ ਨੇ ਆਧਾਰ ਕਾਰਡ ਲਈ ਬਾਇਓਮੈਟ੍ਰਿਕਸ ਆਧਾਰ ਕੇਂਦਰਾਂ 'ਤੇ ਜਮ੍ਹਾਂ ਕਰਵਾਏ ਸਨ, ਜੋ ਕਿ NRC ਕੇਂਦਰ ਵੀ ਸਨ। ਭੰਬਲਭੂਸੇ ਦੀ ਸਥਿਤੀ ਕਾਰਨ ਇਨ੍ਹਾਂ ਲੋਕਾਂ ਦੇ ਬਾਇਓਮੈਟ੍ਰਿਕਸ 'ਲਾਕ' ਕਰ ਦਿੱਤੇ ਗਏ ਸਨ।
ਇਹ ਵੀ ਪੜ੍ਹੋ- 'ਸਕੂਲ 'ਚ ਤਿਲਕ ਲਾ ਕੇ ਨਹੀਂ ਆਉਣਾ'; ਅਧਿਆਪਕਾ ਦਾ ਅਜਿਹਾ ਫਰਮਾਨ, ਵਿਦਿਆਰਥੀ ਪਰੇਸ਼ਾਨ
ਮੁੱਖ ਮੰਤਰੀ ਨੇ ਕਿਹਾ ਕਿ ਬਾਇਓਮੈਟ੍ਰਿਕਸ ਲਾਕ ਹੋਣ ਕਾਰਨ ਉਨ੍ਹਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਵੇਂ ਕਿ ਸਕਾਲਰਸ਼ਿਪ ਲਈ ਅਪਲਾਈ ਨਾ ਕਰ ਪਾਉਣਾ, ਰਾਸ਼ਨ ਕਾਰਡ ਨਾ ਬਣਾ ਪਾਉਣਾ ਆਦਿ। ਅਸੀਂ ਇਸ ਮਾਮਲੇ ਨੂੰ ਭਾਰਤ ਸਰਕਾਰ ਦੇ ਸਾਹਮਣੇ ਚੁੱਕ ਰਹੇ ਸੀ ਅਤੇ ਮੰਗਲਵਾਰ ਨੂੰ UIDAI ਨੂੰ ਨਿਰਦੇਸ਼ ਦਿੱਤਾ ਕਿ ਉਹ ਇਨ੍ਹਾਂ ਯੋਗ ਲੋਕਾਂ ਨੂੰ ਆਧਾਰ ਕਾਰਡ ਜਾਰੀ ਕਰੇ। ਮੁੱਖ ਮੰਤਰੀ ਨੇ ਕਿਹਾ ਕਿ UIDAI 15 ਤੋਂ 30 ਦਿਨਾਂ ਦੇ ਅੰਦਰ 9.35 ਲੱਖ ਲੋਕਾਂ ਨੂੰ ਕਾਰਡ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦੇਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8