UIDAI ਨੇ ਜਾਰੀ ਕੀਤਾ mAadhaar ਐਪ ਦਾ ਨਵਾਂ ਵਰਜ਼ਨ, ਘਰ ਬੈਠੇ ਕਰ ਸਕੋਗੇ ਇਹ ਕੰਮ

Friday, Jun 11, 2021 - 04:41 PM (IST)

ਗੈਜੇਟ ਡੈਸਕ– ਮੌਜੂਦਾ ਸਮੇਂ ’ਚ ਆਧਾਰ ਕਾਰਡ ਭਾਰਤੀ ਨਾਗਰਿਕਾਂ ਲਈ ਬਹੁਤ ਹੀ ਜ਼ਰੂਰੀ ਦਸਤਾਵੇਜ਼ ਬਣ ਗਿਆ ਹੈ ਕਿਉਂਕਿ ਹਰ ਥਾਂ ’ਤੇ ਹੁਣ ਆਧਾਰ ਕਾਰਡ ਦੀ ਡਿਟੇਲ ਮੰਗੀ ਜਾ ਰਹੀ ਹੈ। ਇਸੇ ਗੱਲ ’ਤੇ ਧਿਆਨ ਦਿੰਦੇ ਹੋਏ ਯੂਨੀਕ ਆਈਡੈਂਟਿਫਿਕੇਸ਼ਨ ਅਥਾਰਿਟੀ ਆਫ ਇੰਡੀਆ (UIDAI) ਨੇ mAadhaar ਐਪ ਦੇ ਨਵੇਂ ਵਰਜ਼ਨ ਨੂੰ ਲਾਂਚ ਕਰ ਦਿੱਤਾ ਹੈ। ਇਸ ਵਿਚ ਤੁਹਾਨੂੰ 35 ਤੋਂ ਜ਼ਿਆਦਾ ਨਵੀਆਂ ਸੁਵਿਧਾਵਾਂ ਦਾ ਲਾਭ ਮਿਲੇਗਾ ਪਰ ਇਸ ਲਈ ਤੁਹਾਨੂੰ ਪੁਰਾਣੀ ਐਪ ਨੂੰ ਅਨਇੰਸਟਾਲ ਕਰਕੇ ਨਵੀਂ ਐਪ ਨੂੰ ਡਾਊਨਲੋਡ ਕਰਨਾ ਹੋਵੇਗਾ ਕਿਉਂਕਿ ਇਸ ਦੀ ਅਪਡੇਟ ਜਾਰੀ ਨਹੀਂ ਕੀਤੀ ਗਈ ਸਗੋਂ UIDAI ਦੁਆਰਾ ਪੂਰੀ ਐਪ ਨੂੰ ਹੀ ਬਦਲ ਦਿੱਤਾ ਗਿਆ ਹੈ। 

ਦੱਸ ਦੇਈਏ ਕਿ UIDAI ਨੇ mAadhaar ਐਪ ਦੇ ਨਵੇਂ ਵਰਜ਼ਨ ਨੂੰ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਪਲੇਟਫਾਰਮਾਂ ਲਈ ਉਪਲੱਬਧ ਕੀਤਾ ਹੈ ਅਤੇ ਤੁਸੀਂ ਆਸਾਨੀ ਨਾਲ ਇਸ ਨੂੰ ਡਾਊਨਲੋਡ ਕਰਕੇ ਇਸਤੇਮਾਲ ਕਰ ਸਕਦੇ ਹੋ। 

ਇਸ ਐਪ ’ਚ ਮਿਲਣਗੀਆਂ ਇਹ ਸੁਵਿਧਾਵਾਂ
- mAadhaar ਐਪ ਰਾਹੀਂ ਹੁਣ ਤੁਸੀਂ ਆਧਾਰ ਕਾਰਡ ਦੀ ਕਾਪੀ ਨੂੰ ਡਾਊਨਲੋਡ ਕਰ ਸਕੋਗੇ। 
- ਆਫਲਾਈਨ ਮੋਡ ’ਚ ਹੁਣ ਤੁਸੀਂ ਆਧਾਰ ਨੂੰ ਐਕਸੈਸ ਕਰ ਸਕੋਗੇ। 
- ਬਿਨਾਂ ਕਿਸੇ ਦਸਤਾਵੇਜ਼ ਨੂੰ ਸਬਮਿਟ ਕੀਤੇ ਆਧਾਰ ’ਚ ਆਪਣਾ ਪਤਾ ਅਪਡੇਟ ਕਰ ਸਕੋਗੇ। 
- ਐਪ ’ਚ ਪਰਿਵਾਰ ਦੇ 5 ਮੈਂਬਰਾਂ ਦਾ ਆਧਾਰ ਸੇਵ ਕਰਕੇ ਰੱਖਿਆ ਜਾ ਸਕੇਗਾ। 
- ਹੁਣ mAadhaar ਐਪ ਰਾਹੀਂ ਨਜ਼ਦੀਕੀ ਐਨਰੋਲਮੈਂਟ ਸੈਂਟਰ ਦਾ ਪਤਾ ਲਗਾਇਆ ਜਾ ਸਕਦਾ ਹੈ। 


Rakesh

Content Editor

Related News